ਪਾਕਿਸਤਾਨੀ ਸਿੱਖ ਦੇ ਕਤਲ ਦੇ ਦੋਸ਼ ‘ਚ ਹਿੰਦੂ ਨੇਤਾ ਗਿ੍ਫ਼ਤਾਰ
ਪੇਸ਼ਾਵਰ, 25 ਅਪਰੈਲ (ਪੰਜਾਬ ਮੇਲ)- ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਵਾ ਦੇ ਕੈਬਨਿਟ ਮੰਤਰੀ ਡਾ. ਸੂਰਨ ਸਿੰਘ ਦੀ ਹੱਤਿਆ ਦੇ ਮਾਮਲੇ ‘ਚ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਪੱਧਰ ਦੇ ਇਕ ਹਿੰਦੂ ਨੇਤਾ ਬਲਦੇਵ ਕੁਮਾਰ ਨੰੂ ਗਿ੍ਫ਼ਤਾਰ ਕੀਤਾ ਗਿਆ ਹਾਲਾਂਕਿ ਪਾਕਿਸਤਾਨੀ ਤਾਲਿਬਾਨ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ | ਸਿੱਖ ਨੇਤਾ ਡਾ. ਸੂਰਨ ਸਿੰਘ ਦੀ ਬੀਤੇ ਦਿਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ | ਸਵਾਤ ਜ਼ਿਲ੍ਹੇ ਦੇ ਕੌਾਸਲਰ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਘੱਟ ਗਿਣਤੀ ਮਾਮਲਿਆਂ ਦੇ ਨੇਤਾ ਬਲਦੇਵ ਕੁਮਾਰ ਨੰੂ ਡਾ. ਸੂਰਤ ਸਿੰਘ ਦੀ ਹੱਤਿਆ ਦੇ ਦੋਸ਼ ‘ਚ ਗਿ੍ਫ਼ਤਾਰ ਕੀਤਾ ਗਿਆ ਜਿਸ ‘ਤੇ ਲਾਅ ਇਨਫੋਰਸਮੈਂਟ ਏਜੰਸੀਆਂ ਨੇ ਡਾ. ਸੂਰਨ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਭੂਮਿਕਾ ਹੋਣ ਦਾ ਦੋਸ਼ ਲਾਇਆ ਹੈ | ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਇਕ ਬਿਆਨ ‘ਚ ਕਿਹਾ ਸੀ ਕਿ ਉਸ ਦੇ ਲੜਾਕਿਆਂ ਨੇ ਡਾ. ਸੂਰਨ ਸਿੰਘ ਨੰੂ ਉਨ੍ਹਾਂ ਦੇ ਗ੍ਰਹਿ ਜ਼ਿਲ੍ਹੇ ਬੁਨੇਰ ‘ਚ ਸਫ਼ਲਤਾ ਪੂਰਵਕ ਨਿਸ਼ਾਨਾ ਬਣਾਇਆ | ਫ਼ਿਲਹਾਲ, ਮਲਾਕੰਦ ਡਿਵੀਜ਼ਨ ਦੇ ਉਪ ਮਹਾ ਨਿਰੀਖਕ ਆਜ਼ਾਦ ਖਾਨ ਨੇ ਬਲਦੇਵ ਕੁਮਾਰ ਦੀ ਗਿ੍ਫ਼ਤਾਰੀ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹ ਜਲਦ ਹੀ ਇਸ ਗਿ੍ਫ਼ਤਾਰੀ ਬਾਰੇ ਜਾਣਕਾਰੀ ਦੇਣਗੇ | ਪੁਲਿਸ ਗਿ੍ਫ਼ਤਾਰੀ ਬਾਅਦ ਬਲਦੇਵ ਕੁਮਾਰ ਨੰੂ ਪੁੱਛਗਿੱਛ ਲਈ ਅਣ ਦੱਸੇ ਸਥਾਨ ‘ਤੇ ਲੈ ਗਏ |