ਖ਼ਬਰਾਂ
ਕੈਲੀਫੋਰਨੀਆ ‘ਚ ਉਤਰਿਆ ਸੂਰਜੀ ਊਰਜਾ ਨਾਲ ਉੱਡਣ ਵਾਲਾ ਹਵਾਈ ਜਹਾਜ਼
Page Visitors: 2525
ਕੈਲੀਫੋਰਨੀਆ ‘ਚ ਉਤਰਿਆ ਸੂਰਜੀ ਊਰਜਾ ਨਾਲ ਉੱਡਣ ਵਾਲਾ ਹਵਾਈ ਜਹਾਜ਼
Posted On 24 Apr 2016
ਕੈਲੀਫੋਰਨੀਆ, 24 ਅਪਰੈਲ (ਪੰਜਾਬ ਮੇਲ)- ਸੂਰਜੀ ਊਰਜਾ ਨਾਲ ਚੱਲਣ ਵਾਲਾ ਜ਼ਹਾਜ਼ ਲਗਾਤਾਰ ਤਿੰਨ ਦਿਨਾਂ ਦੀ ਉਡਾਣ ਭਰਨ ਬਾਅਦ ਕੈਲੀਫੋਰਨੀਆ ਵਿਖੇ ਸਫਲਤਾ ਪੂਰਵਕ ਉਤਰ ਗਿਆ। ਇਹ ਉਡਾਣ ਬਹੁਤ ਹੀ ਜ਼ੋਖਮ ਭਰੀ ਸੀ। ਬਿਨਾਂ ਤੇਲ ਤੋਂ ਇਹ ਜ਼ਹਾਜ਼ 62 ਘੰਟੇ ਤੱਕ ਹਵਾ ਵਿਚ ਰਿਹਾ। ਜ਼ਹਾਜ਼ ਦੇ ਪਾਇਲਟ ਬਰਟ੍ਰਾਂਡ ਪਿਕਾਰਡ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਦੱਸਿਆ ਕਿ ਰਾਤ ਨੂੰ ਚੰਦਰਮਾ ਦੀਆਂ ਕਿਰਨਾਂ ਸਮੁੰਦਰ ਦੇ ਵਿਚ ਉਸ ਨੂੰ ਦਿਸਦੀਆਂ ਸਨ ਅਤੇ ਉਹ ਸੋਚਦਾ ਸੀ ਕਿ ਉਹ ਛੋਟੇ ਜਿਹੇ ਕਾਕਪਿਟ ਵਿਚ ਇਕੱਲਾ ਹੀ ਦੁਨੀਆ ਦਾ ਗੇੜਾ ਲਾਉਣ ਵਾਸਤੇ ਘੁੰਮ ਰਿਹਾ ਹੈ। ਇਹ ਪ੍ਰਾਜੈਕਟ 2002 ਦੇ ਵਿਚ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਉਤੇ 100 ਮਿਲੀਅਨ ਡਾਲਰ ਖਰਚ ਹੋਏ ਸਨ। ਇਸ ਤੋਂ ਬਾਅਦ ਲਗਾਤਾਰ ਨਵੀਂਆਂ ਖੋਜਾਂ ਜਾਰੀ ਹਨ। ਦਿਨ ਵੇਲੇ ਇਹ ਜ਼ਹਾਜ਼ ਸੂਰਜੀ ਊਰਜਾ ਖਿਚਦਾ ਹੈ ਅਤੇ ਰਾਤ ਨੂੰ ਸਟੋਰ ਕੀਤੀ ਹੋਈ ਊਰਜਾ ਵਰਤਦਾ ਹੈ। ਇਸਦੀ ਸਪੀਡ ਅਜੇ ਘੱਟ ਹੈ।