ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਮੋਦੀ ਸਰਕਾਰ ਵਲੋਂ ਹਰ ਹਫਤੇ / ਦੋ ਹਫਤੇ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਵਿਚ ਜਬਰਦਸਤ ਵਾਧੇ ਦੀ ਨਿਖੇਧੀ
ਮੋਦੀ ਸਰਕਾਰ ਵਲੋਂ ਹਰ ਹਫਤੇ / ਦੋ ਹਫਤੇ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਵਿਚ ਜਬਰਦਸਤ ਵਾਧੇ ਦੀ ਨਿਖੇਧੀ
Page Visitors: 2544

ਮੋਦੀ ਸਰਕਾਰ ਵਲੋਂ ਹਰ ਹਫਤੇ / ਦੋ ਹਫਤੇ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਵਿਚ ਜਬਰਦਸਤ ਵਾਧੇ ਦੀ ਨਿਖੇਧੀ
    ਐਸ.ਏ.ਐਸ ਨਗਰ , 5, ਅਪ੍ਰੈਲ 2016: ਕੰਜ਼ਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ (ਰਜ਼ਿ.) ਐਸ.ਏ.ਐਸ ਨਗਰ ਦੀ ਐਮਰਜੈਂਸੀ ਮੀਟਿੰਗ ਇੰਜ਼. ਪੀ.ਐਸ. ਵਿਰਦੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕੇਂਦਰ ਸਰਕਾਰ ਵਲੋਂ ਬਜਟ ਸ਼ੈਸ਼ਨ ਦੇ ਖਤਮ ਹੁੰਦਿਆਂ ਹੀ ਚੁਪ ਚਪੀਤੇ ਭਾਰਤ ਦੀ ਜੰਤਾਂ ਨੂੰ ਬੁਰੀ ਤਰਾਂ ਲਿਤਾੜਨ ਦਾ ਫੈਸਲਾ ਬਹੁਤ ਹੀ ਮੰਦਭਾਗਾ ਹੈ ਜੋ ਤਕਰੀਬਨ ਹਰ ਹਫਤੇ / ਦੋ ਹਫਤੇ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਜਿਸ ਨਾਲ ਹਰ ਰੋਜ਼ਾਨਾਂ ਖਾਣ ਪੀਣ ਦੀਆਂ ਵਸਤਾਂ ਦੇ ਵਾਧੇ ਵਿਚ ਜਬਰਦਸਤ ਮਹਿੰਗਾਈ ਹੋਰ ਅਸਮਾਨ ਤੋਂ ਵੀ ਉਪਰ ਉਛਲ ਰਹੀ ਹੈ। ਪੈਟਰੋਲ ਅਤੇ ਡੀਜ਼ਲ ਦਾ ਹਾਲੇ ਪਿਛਲੇ ਕੁੱਝ ਦਿਨ ਪਹਿਲਾਂ ਹੀ ਮਾਰਚ ਵਿਚ ਪੈਟਰੋਲ ੩.੦੭ ਪੈਸੇ ਅਤੇ ਡੀਜ਼ਲ ੧.੯੦ ਪੈਸੇ ਦਾ ਵਾਧਾ ਕੀਤਾ ਗਿਆ ਸੀ ਅਤੇ ਤਾਜ਼ਾ ੪ ਅਪ੍ਰੈਲ ੨੦੧੬ ਨੂੰ ਰਾਤ ਤੋਂ ਬਾਅਦ ਫਿਰ ਪੈਟਰੋਲ ਵਿਚ ੨ ਰੁਪਏ ੧੯ ਪੈਸੇ ਅਤੇ ਡੀਜ਼ਲ ੯੮ ਪੈਸੇ ਪ੍ਰਤੀ ਲਿਟਰ ਦਾ ਵਾਧਾ ਕਰ ਦਿੱਤਾ ਹੈ। ਦੂਸਰੇ ਪਾਸੇ ਜਦ ਵਿਦੇਸ਼ਾਂ ਵਿਚ ਕਰੂੜ ਆਇਲ ਦੀ ਕੀਮਤ ਪਿਛਲੇ ੧੦ ਸਾਲਾਂ ਨਾਲੋਂ ਤਕਰੀਬਨ ਦੋ ਤਿਹਾਈ ਘੱਟ ਗਈ ਹੈ ਫਿਰ ਇਸ ਵਾਧੇ ਨੂੰ ਮੋਦੀ ਸਰਕਾਰ ਕਿਸ ਫਾਰਮੂਲੇ ਨਾਲ ਲਾਗੂ ਕਰ ਰਹੀ ਹੈ? ਕੀ ਦੇਸ਼ ਦੇ ਬੁਰੀ ਤਰਾਂ ਨਕਾਰੇ ਸਿਆਸਤਦਾਨਾਂ ਨੂੰ ਹੀ ਉਪਰਲੀਆਂ ਵਜਾਰਤਾਂ ਦੀਆਂ ਸੀਟਾਂ ਤੇ ਬਿਠਾਉਣਾ ਹੀ ਮੋਦੀ ਸਰਕਾਰ ਦੀ ਵੱਡੀ ਨੀਤੀ ਹੈ ਜੋ ਵਪਾਰੀਆਂ ਦੀ ਬਣੀ ਇਸ ਸਰਕਾਰ ਵਲੋਂ ਸਿਰਫ ਕੁੱਝ ਵਰਗ ਦੇ ਲੋਗਾਂ ਨੂੰ ਉਪਰ ਚੁਕਣਾ ਹੈ ਬਾਕੀ ਭਾਰਤ ਦੀ ਵੱਖ ਵੱਖ ਘੱਟ ਗਿਣਤੀ ਦੀ ਜੰਤਾਂ ਨੂੰ ਹੋਰ ਲਿਤਾੜਨ ਦੀ ਯੋਜਨਾ ਸਹੀਂ ਨਹੀਂ ਹੈ ਸਿਰਫ ਮੂਲਕ ਨੂੰ ਤਰੱਕੀ ਦੀ ਪਟੜੀ ਤੋਂ ਲਾਹ ਕੇ ਗਿਰਾਵਟ ਦੇ ਰਸਤੇ ਤੇ ਲੈ ਜਾਣ ਦੀ ਨੀਤੀ ਹੈ।
ਮੀਟਿੰਗ ਵਿਚ ਸਮੂੰਹ ਮੈਂਬਰਾਂ ਨੇ ਮੋਦੀ ਸਰਕਾਰ ਵਲੋਂ ਜੋ ਅਬ ਕੀ ਬਾਰ ਮੋਦੀ ਸਰਕਾਰ ਦੇ ਨਾਅਰਿਆਂ ਨਾਲ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਲੋਕਾਂ ਨੂੰ ਭਰਮਾਣ ਕੀਤਾ ਸੀ ਇਸ ਨਵੀਂ ਨੀਤੀ ਜੋ ਜੰਤਾਂ ਨੂੰ ਲਿਤਾੜਨ ਲਈ ਅਪਣਾਈ ਗਈ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਇਸ ਫੈਡਰੇਸ਼ਨ ਵਲੋਂ ਪ੍ਰੈਸ ਰਾਹੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੋ ਬੁਰੀ ਤਰਾਂ ਹਾਰੇ ਸਿਆਸਤਦਾਨਾਂ ਨੂੰ ਉਪਰਲੀਆਂ ਵਜਾਰਤਾਂ ਤੋਂ ਲਾਂਬੇ ਕਰਕੇ ਹੋਰ ਯੋਗ ਤਜਰਬੇਕਾਰ ਸਿਆਸਤਦਾਨਾਂ ਨੂੰ ਹੀ ਉਪਰਲੀਆਂ ਸੀਟਾਂ ਜੋ ਮੁਲਕ ਦੀ ਬੇਹਤਰੀ ਲਈ ਅਤੇ ਭਾਰਤ ਦੀ ਜੰਤਾਂ ਨੂੰ ਉਪਰ ਚੁਕਣ ਲਈ ਯੋਗ ਨੀਤੀਆਂ ਬਣਾਉਣ ਦੇ ਕਾਬਲ ਹੋਣ ਨੂੰ ਵਜਾਰਤਾਂ ਵਿਚ ਰਖਿਆ ਜਾਵੇ ਤੇ ਇਨਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜੋ ਵਿਦੇਸ਼ੀ ਕੀਮਤਾਂ ਨਾਲ ਸਥਿਰ ਰੱਖਣ ਦੀ ਨੀਤੀ ਵਿਸ਼ਲੇਸ਼ਣ / ਅਨੈਲੇਸਿਸ ਕਰਕੇ ਫੈਸਲਾ ਕੀਤਾ ਜਾਵੇ। ਇਨਾਂ ਪੈਟਰੋਲ ਅਤੇ ਡੀਜ਼ਲ ਦੇ ਵਧਾਏ ਰੇਟਾਂ ਨਾਲ ਆਵਾਜਾਈ, ਭਾਰ ਢੁਆਈ ਅਤੇ ਹਰ ਵਸਤਾਂ ਉਪਰ ਮਹਿੰਗਾਈ ਦਾ ਕਾਫੀ ਅਸਰ ਪਵੇਗਾ। ਇਸ ਲਈ ਕੇਂਦਰ ਸਰਕਾਰ ਨੂੰ ਪ੍ਰੈਸਾਂ ਰਾਹੀ ਅਪੀਲ ਕੀਤੀ ਜਾਂਦੀ ਹੈ ਕਿ ਇਸ ਪੈਟਰੋਲ ਅਤੇ ਡੀਜ਼ਲ ਦੇ ਵਾਧੇ ਨੂੰ ਤੁਰੰਤ ਵਾਪਸ ਲਿਆ ਜਾਵੇ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਪੈਟਰਨ ਲੈਫ. ਕਰਨਲ ਐਸ.ਐਸ. ਸੋਹੀ, ਚੇਅਰਮੈਨ ਸ: ਅਲਬੇਲ ਸਿੰਘ ਸ਼ਿਆਨ, ਸੁਵਿੰਦਰ ਸਿੰਘ ਖੋਖਰ, ਮਨਜੀਤ ਸਿੰਘ ਭੱਲਾ, ਸੁਰਜੀਤ ਸਿੰਘ ਗਰੇਵਾਲ, ਜੈ ਸਿੰਘ ਸੈਂਹਬੀ, ਵਨੀਤ ਵਰਮਾ, ਜਗਜੀਤ ਸਿੰਘ ਅਰੋੜਾ, ਐਮ. ਐਮ ਚੋਪੜਾ, ਡਾ. ਸੁਰਮੁੱਖ ਸਿੰਘ, ਸੋਹਣ ਲਾਲ ਸ਼ਰਮਾ ਆਦਿ ਹਾਜ਼ਰ ਸਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.