ਉਸਾਰੀ-ਅਧੀਨ ਫਲਾਈਓਵਰ ਡਿੱਗਿਆ; 18 ਹਲਾਕ
ਕੋਲਕਾਤਾ, 31 ਮਾਰਚ (ਪੰਜਾਬ ਮੇਲ)- ਇਥੇ ਤੰਗ ਸਡ਼ਕ ’ਤੇ ਦੋ ਕਿਲੋਮੀਟਰ ਲੰਮੇ ਉਸਾਰੀ ਅਧੀਨ ਫਲਾਈਓਵਰ ਦੇ ਡਿੱਗਣ ਨਾਲ ਘੱਟੋ ਘੱਟ 18 ਵਿਅਕਤੀਆਂ ਦੀ (ਅਪੁਸ਼ਟ ਖ਼ਬਰਾਂ ਅਨੁਸਾਰ 22) ਮੌਤ ਹੋ ਗਈ ਤੇ 60 ਤੋਂ ਜ਼ਿਆਦਾ ਫੱਟਡ਼ ਹੋ ਗਏ। ਹਾਲੇ ਵੀ ਕਈ ਲੋਕ ਮਲਬੇ ਦੇ ਹੇਠ ਦਬੇ ਹੋਏ ਹਨ। ਫਲਾਈਓਵਰ ਡਿੱਗਣ ਕਾਰਨ ੳੁਸ ਦੇ ਹੇਠ ਖਡ਼੍ਹੇ ਸਾਰੇ ਵਾਹਨ ਤੇ ਰੇਹਡ਼ੀਆਂ ਫਡ਼੍ਹੀਆਂ ਵਾਲੇ ਦਬ ਗਏ। ਇਸ ਦੌਰਾਨ ਹਰ ਪਾਸਿਓਂ ਆਲੋਚਨਾ ਨਾਲ ਘਿਰੀ ਫਲਾਈਓਵਰ ਉਸਾਰਨ ਵਾਲੀ ਹੈਦਰਾਬਾਦ ਦੀ ਆਈਵੀਆਰਸੀਐਲ ਕੰਸਟਰਕਸ਼ਨ ਕੰਪਨੀ ਦੇ ਪਾਂਡੁਰੰਗ ਰਾਓ ਨੇ ਦਾਅਵਾ ਕੀਤਾ ਹੈ,‘ਇਹ ਹੋਰ ਕੁੱਝ ਨਹੀਂ ਸਿਰਫ਼ ਰੱਬ ਦੀ ਕਰਨੀ ਹੈ।’
ਹਾਦਸੇ ਵਾਲੀ ਥਾਂ ਜਿਸ ਨੂੰ ਬਡ਼ਾ ਬਾਜ਼ਾਰ ਕਿਹਾ ਜਾਂਦਾ ਹੈ ਸ਼ਹਿਰ ਦਾ ਸਭ ਤੋਂ ਵੱਡਾ ਥੋਕ ਬਜ਼ਾਰ ਹੈ। ਜ਼ਖ਼ਮੀਆਂ ਨੂੰ ਤੁਰੰਤ ਨੇਡ਼ੇ ਦੇ ਹਸਪਤਾਲਾਂ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ। ਮਲਬੇ ਵਿੱਚ ਦਬੇ ਲੋਕ ਦਬੇ ਨਜ਼ਰ ਆ ਰਹੇ ਹਨ ਤੇ ਲੋਕ ਉਨ੍ਹਾਂ ਨੂੰ ਪਾਣੀ ਤੇ ਹੋਰ ਸਾਮਾਨ ਪਹੁੰਚਾ ਰਹੇ ਹਨ। ਪੱਛਮੀ ਬੰਗਾਲ ਦੇ ਮੁੱਖ ਸਕੱਤਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ, ਜਦ ਕਿ ਗੰਭੀਰ ਜ਼ਖ਼ਮੀਆਂ ਨੂੰ ਤਿੰਨ-ਤਿੰਨ ਤੇ ਜ਼ਖ਼ਮੀਆਂ ਨੂੰ ਇਕ-ਇਕ ਲੱਖ ਦੀ ਰਾਹਤ ਦਿੱਤੀ ਜਾਵੇਗੀ। ਰਾਜ ਦੀ ਤ੍ਰਿਣਮੂਲ ਕਾਂਗਰਸ ਨੇ ੲਿਸ ਘਟਨਾ ਲਈ ਖੱਬੇ ਪੱਖੀ ਪਾਰਟੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜਿਨ੍ਹਾਂ ਦੇ ਸਾਸ਼ਨ ਕਾਲ ਦੌਰਾਨ ਇਸ ਦੀ ਉਸਾਰੀ ਸ਼ੁਰੂ ਹੋਈ ਸੀ। ਸੀਪੀਐਮ ੇਤ ਕਾਂਗਰਸ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।