ਕਨਈਆ ਕੁਮਾਰ ਤੇ ਉਮਰ ਖ਼ਾਲਿਦ ਨੂੰ ਜਾਨੋਂ ਮਾਰਨ ਦੀ ਧਮਕੀ
ਮੇਰਠ, 28 ਮਾਰਚ (ਪੰਜਾਬ ਮੇਲ)- ਉੱਤਰ ਪ੍ਰਦੇਸ਼ ਵਿਚ ਹਿੰਦੂ ਕੱਟੜਪੰਥੀ ਜਥੇਬੰਦੀ ਨਵ ਨਿਰਮਾਣ ਸੈਨਾ ਨੇ ਸੋਮਵਾਰ ਨੂੰ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ ਐਨ ਯੂ) ਦੇ ਵਿਦਿਆਰਥੀ ਸੰਗਠਨ ਦੇ ਪ੍ਰਧਾਨ ਕਨਈਆ ਕੁਮਾਰ ਅਤੇ ਉਮਰ ਖ਼ਾਲਿਦ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਨਵ ਨਿਰਮਾਣ ਸੈਨਾ ਨੇ ਕਿਹਾ ਹੈ ਕਿ ਜੇਕਰ ਕਨਈਆ ਅਤੇ ਉਮਰ ਖ਼ਾਲਿਦ ਨੇ 31 ਮਾਰਚ ਤੱਕ ਦਿੱਲੀ ਨਹੀਂ ਛੱਡੀ ਤਾਂ ਉਨ੍ਹਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਜਾਵੇਗਾ। ਉੱਤਰ ਪ੍ਰਦੇਸ਼ ਨਵ ਨਿਰਮਾਣ ਸੈਨਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਨੇ ਆਪਣੇ ਫੇਸਬੁਕ ਪੋਸਟ ‘ਤੇ ਕਨਈਆ ਕੁਮਾਰ ਅਤੇ ਉਮਰ ਖ਼ਾਲਿਦ ਨੂੰ ਜਾਨੋਂ ਮਾਰਨੇ ਦੀ ਧਮਕੀ ਦਿੰਦੇ ਹੋਏ ਕਿਹਾ ਕਿ ਦੇਸ਼ ਧ੍ਰੋਹੀਆਂ ਨੂੰ ਇੱਥੇ ਰਹਿਣ ਦਾ ਕੋਈ ਹੱਕ ਨਹੀਂ ਹੈ। ਇੱਥੇ ਵਰਣਨਯੋਗ ਹੈ ਕਿ ਕਨ•ੈਈਆ ਕੁਮਾਰ ਅਤੇ ਉਮਰ ਖਾਲਿਦ ਨੇ ਜੇ ਐਨ ਯੂ ਵਿਚ ਦੇਸ਼ ਵਿਰੋਧੀ ਨਾਅਰੇ ਲਾਏ ਸਨ, ਜਿਸ ਤੋਂ ਬਾਅਦ ਉਨ•ਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਫਿਲਹਾਲ ਉਹ ਆਰਜ਼ੀ ਜ਼ਮਾਨਤ ਉੱਤੇ ਚੱਲ ਰਹੇ ਹਨ।
................................................................
ਟਿੱਪਣੀ :- ਭਾਰਤ ਵਿਚ ਕਾਨੂਨ ਦਾ ਰਾਜ ਚਲਦਾ ਹੈ ਜਾਂ ਅਮਿੱਤ ਦਾ ? ਕਾਨੂਨ ਦੇ ਰਖਵਾਲਿਆਂ ਨੇ ਉਸ ਨੂੰ ਹੁਣ ਤੱਕ ਗ੍ਰਿਫਤਾਰ ਕਿਉਂ ਨਹੀਂ ਕੀਤਾ ? ਜੇ ਇਵੇਂ ਹੀ ਚੱਲਦਾ ਰਿਹਾ ਤਾਂ ਭਾਰਤ ਵਿਚ ਸਾਰੇ ਦੇਸ਼ ਧ੍ਰੋਹੀ ਹੀ ਰਹਿ ਜਾਣਗੇ।
ਅਮਰ ਜੀਤ ਸਿੰਘ ਚੰਦੀ