ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਸ਼ਸ਼ੀ ਥਰੂਰ ਵੱਲੋਂ ਕਨ੍ਹੱਈਆ ਦੀ ਭਗਤ ਸਿੰਘ ਨਾਲ ਤੁਲਣਾ ‘ਤੇ ਭੜਕੀ ਬੀਜੇਪੀ
ਸ਼ਸ਼ੀ ਥਰੂਰ ਵੱਲੋਂ ਕਨ੍ਹੱਈਆ ਦੀ ਭਗਤ ਸਿੰਘ ਨਾਲ ਤੁਲਣਾ ‘ਤੇ ਭੜਕੀ ਬੀਜੇਪੀ
Page Visitors: 2528

ਸ਼ਸ਼ੀ ਥਰੂਰ ਵੱਲੋਂ ਕਨ੍ਹੱਈਆ ਦੀ ਭਗਤ ਸਿੰਘ ਨਾਲ ਤੁਲਣਾ ‘ਤੇ ਭੜਕੀ ਬੀਜੇਪੀ

Posted On 21 Mar 2016
Kan

ਨਵੀਂ ਦਿੱਲੀ, 21 ਮਾਰਚ (ਪੰਜਾਬ ਮੇਲ)-ਕਨ੍ਹੱਈਆ ਦੀ ਤੁਲਣਾ ਭਗਤ ਸਿੰਘ ਨਾਲ ਕਰਨ ‘ਤੇ ਦੇਸ ਦੀ ਰਾਜਨੀਤੀ ਗਰਮਾ ਗਈ ਹੈ। ਬੀਜੇਪੀ ਨੇ ਇਸ ਨੂੰ ਭਗਤ ਸਿੰਘ ਦਾ ਅਪਮਾਨ ਦੱਸਿਆ ਹੈ। ਇਸੇ ਦੇ ਨਾਲ ਹੀ ਸ਼ਸ਼ੀ ਥਰੂਰ ਦੇ ਖ਼ਿਲਾਫ ਉਨ੍ਹਾਂ ਦੀ ਹੀ ਪਾਰਟੀ ਖੜ੍ਹੀ ਹੋ ਗਈ ਹੈ। ਇਸ ਦੇ ਵਿਚਾਲੇ ਹੀ ਸ਼ਸ਼ੀ ਥਰੂਰ ਨੇ ਆਪਣੇ ਬਿਆਨ ‘ਤੇ ਸਫਾਈ ਦਿੱਤੀ ਹੈ ਪਰ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ।
ਬੀਜੇਪੀ ਦੇ ਬੁਲਾਰੇ ਸ਼ਾਹਨਵਾਜ ਹੁਸੈਨ ਨੇ ਕਿਹਾ ਹੈ ਕਿ ਕਨ੍ਹੱਈਆ ਦੀ ਤੁਲਨਾ ਭਗਤ ਸਿੰਘ ਨਾਲ ਕਰਕੇ ਕਾਂਗਰਸ ਦੇ ਲੋਕ ਸਭਾ ਮੈਂਬਰ ਨੇ ਸ਼ਹੀਦ ਦਾ ਅਪਮਾਨ ਕੀਤਾ ਹੈ। ਬੀਜੇਪੀ ਬੁਲਾਰੇ ਨਲਿਨ ਕੋਹਲੀ ਨੇ ਵੀ ਸ਼ਸ਼ੀ ਥਰੂਰ ‘ਤੇ ਤਿੱਖੇ ਹਮਲੇ ਕੀਤੇ ਹਨ। ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਗੁਲਾਮ ਨਬੀ ਆਜ਼ਾਦ ਨੇ ਕਿਹਾ ਹੈ ਕਿ ਭਗਤ ਸਿੰਘ ਇੱਕ ਹੀ ਸੀ ਤੇ ਉਸ ਦੀ ਤੁਲਣਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਭਗਤ ਸਿੰਘ ਜਿਹਾ ਕੋਈ ਦੂਜਾ ਪੈਦਾ ਨਹੀਂ ਹੋ ਸਕਦਾ ਹੈ। ਇਸ ਤੋਂ ਪਹਿਲਾਂ ਆਰਜੇਡੀ ਨੇ ਵੀ ਇਸ ਬਿਆਨ ਨੂੰ ਗਲਤ ਠਹਿਰਾਇਆ ਹੈ ਤੇ ਕਿਹਾ ਹੈ ਕਿ ਭਗਤ ਸਿੰਘ ਦੀ ਤੁਲਣਾ ਕਿਸੇ ਨਾਲ ਨਹੀਂ ਹੋ ਸਕਦੀ। ਦੱਸਣਯੋਗ ਹੈ ਕਿ ਸ਼ਸ਼ੀ ਥਰੂਰ ਨੇ ਕੱਲ੍ਹ ਰਾਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ‘ਚ ਸ਼ਸ਼ੀ ਥਰੂਰ ਨੇ ਕਥਿਤ ਤੌਰ ‘ਤੇ ਕਨ੍ਹੱਈਆ ਕੁਮਾਰ ਨੂੰ ਭਗਤ ਸਿੰਘ ਜਿਹਾ ਦੱਸਿਆ ਸੀ।
ਸ਼ਸ਼ੀ ਥਰੂਰ ਨੇ ਇਸ ਵਿਵਾਦ ‘ਤੇ ਸਫਾਈ ਦਿੰਦਿਆਂ ਦੱਸਿਆ ਹੈ ਕਿ ਉਨ੍ਹਾਂ ਨੇ ਵਿਸ਼ੇਸ਼ ਸੰਦਰਭ ‘ਚ ਇਹ ਗੱਲ ਕਹੀ ਸੀ, ਨਾ ਕਿ ਤੁਲਣਾ ਕੀਤੀ ਸੀ। ਥਰੂਰ ਅਨੁਸਾਰ ਭਗਤ ਸਿੰਘ ਇਕ ਅਜਿਹਾ ਨੌਜਵਾਨ ਸੀ ਜਿਨ੍ਹਾਂ ਦੇ ਦਿਲ ‘ਚ ਭਾਰਤ ਮਾਂ ਲਈ ਜਨੂੰਨ ਸੀ। ਇਹੀ ਚੀਜ਼ ਕਨ੍ਹੱਈਆਂ ‘ਚ ਵੀ ਹੈ। ਉਨ੍ਹਾਂ ਮੁਤਾਬਕ ਹਾਲਾਤ ਜ਼ਰੂਰ ਵੱਖ ਹਨ। ਭਗਤ ਸਿੰਘ ਦੇ ਅੰਗਰੇਜ਼ਾਂ ਖ਼ਿਲਾਫ ਲੜਾਈ ਲੜੀ ਸੀ ਤੇ ਕਨ੍ਹੱਈਆ ਮੌਜੂਦਾ ਹਾਲਾਤ ਦੇ ਵਿਰੋਧ ‘ਚ ਖੜ੍ਹਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.