ਖ਼ਬਰਾਂ
ਬਿਜਲੀ ਡਿੱਗਣ ਨਾਲ ਬਨਾਰਸ ‘ਚ ਟੁੱਟਾ 500 ਸਾਲ ਪੁਰਾਣੇ ਮੰਦਿਰ ਦਾ ਸ਼ਿਖਰ, ਮੇਰਠ ਵਿਚ 5 ਹਲਾਕ
Page Visitors: 2543
ਬਿਜਲੀ ਡਿੱਗਣ ਨਾਲ ਬਨਾਰਸ ‘ਚ ਟੁੱਟਾ 500 ਸਾਲ ਪੁਰਾਣੇ ਮੰਦਿਰ ਦਾ ਸ਼ਿਖਰ, ਮੇਰਠ ਵਿਚ 5 ਹਲਾਕ
Posted On 13 Mar 2016
ਮੇਰਠ, 13 ਮਾਰਚ (ਪੰਜਾਬ ਮੇਲ)- ਉੱਤਰ ਪ੍ਰਦੇਸ਼ ਵਿਚ ਐਤਵਾਰ ਨੂੰ ਵੀ ਭਾਰੀ ਮੀਂਹ ਪੈ ਰਿਹਾ ਹੈ। ਜਿੱਥੇ ਮੇਰਠ ਵਿਚ ਘਰ ਡਿੱਗਣ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ ਹੈ, ਉੱੱਥੇ ਵਾਰਾਣਸੀ ਵਿਚ ਮਣੀਕਰਣਿਕਾ ਵਾਦੀ ਨਜ਼ਦੀਕ500 ਸਾਲ ਪੁਰਾਣਾ ਸ਼ਰਾਪਿਤ ਰਤਨੇਸ਼ਵਰ ਮਹਾਂਦੇਵ ਮੰਦਿਰ ਉੱਤੇ ਬਿਜਲੀ ਡਿੱਗੀ, ਜਿਸ ਕਾਰਨ ਮੰਦਿਰ ਦਾ ਸ਼ਿਖਰ ਢਹਿ-ਢੇਰੀ ਹੋ ਗਿਆ।
ਇਸ ਘਟਨਾ ਨੂੰ ਕਾਂਸੀ ਮਹੰਤ ਅਤੇ ਜਯੋਤੀ ਅਚਾਰੀਆ ਸ਼ਹਿਰ ਲਈ ਚੰਗਾ ਨਹੀਂ ਮੰਨ ਰਹੇ ਹਨ। ਬਟੂਕ ਭੈਰਵ ਮੰਦਿਰ ਦੇ ਮਹੰਤ ਜੀਤੇਂਦਰ ਮੋਹਨ ਪੁਰੀ ਨੇ ਕਿਹਾ ਕਿ ਦਿਵਾਲਿਯ ਉੱਤੇ ਬਿਜਲੀ ਡਿੱਬਣ ਦਾ ਮਤਲਬ ਹੈ ਕਿ ਮਹਾਂਦੇਵ ਨੇ ਕਿਸੇ ਵੀ ਆਫਤ ਨੂੰ ਆਪਣੇ ਸ਼ਹਿਰ ਤੋਂ ਟਾਲ਼ਿਆ ਹੈ। ਇਹ ਕਿਸੇ ਵੱਡੀ ਕੁਦਰਤੀ ਆਫਤ ਦੇ ਆਉਣ ਦਾ ਸੰਕੇਤ ਵੀ ਹੋ ਸਕਦਾ ਹੈ। ਉੱਧਰ ਜਯੋਤੀ ਅਚਾਰਿਆ ਰਿਸ਼ੀ ਦਿਵੇਦੀ ਨੇ ਕਿਹਾ ਕਿ ਆਸਮਾਨ ਵਿਚ ਗੁਰੂ ਚੰਡਾਲ ਯੋਗ ਬਣਿਆ ਹੈ।