ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਆਰਬਿਟ ਕੰਪਣੀ ਦੇ ਕੰਡਕਟਰ ਨੇ ਅੰਗਹੀਣ ਪੱਤਰਕਾਰ ਨੂੰ ਚੱਲਦੀ ਬੱਸ ਵਿੱਚੋਂ ਧੱਕਾ ਦੇਕੇ ਸੁੱਟਿਆ
ਆਰਬਿਟ ਕੰਪਣੀ ਦੇ ਕੰਡਕਟਰ ਨੇ ਅੰਗਹੀਣ ਪੱਤਰਕਾਰ ਨੂੰ ਚੱਲਦੀ ਬੱਸ ਵਿੱਚੋਂ ਧੱਕਾ ਦੇਕੇ ਸੁੱਟਿਆ
Page Visitors: 2586

ਆਰਬਿਟ ਕੰਪਣੀ ਦੇ ਕੰਡਕਟਰ ਨੇ ਅੰਗਹੀਣ ਪੱਤਰਕਾਰ ਨੂੰ ਚੱਲਦੀ ਬੱਸ ਵਿੱਚੋਂ ਧੱਕਾ ਦੇਕੇ ਸੁੱਟਿਆ
ਰੂਪਨਗਰ/ 1 ਮਾਰਚ,2016
ਰੂਪਨਗਰ-ਚੰਡੀਗੜ੍ਹ ਨੈਸ਼ਨਲ ਹਾਈਵੇ ਉੱਤੇ ਸਥਿਤ ਪਿੰਡ ਰੰਗੀਲਪੁਰ ਲਾਗੇ ਆਰਬਿਟ ਕੰਪਨੀ ਦੀ ਇੱਕ ਬਸ ਦੇ ਕੰਡਕਟਰ ਵਲੋਂ 85 ਪ੍ਰਤਸ਼ਿਤ ਅੰਗਹੀਣ ਵਿਅਕਤੀ ਨੂੰ ਚੱਲਦੀ ਬਸ ਵਿੱਚੋਂ ਧੱਕਾ ਦੇਕੇ ਹੇਠਾਂ ਬਾਹਰ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਪੰਗ ਤਲਵਿੰਦਰ ਸਿੰਘ ਬੁਟਰ ਪੁੱਤਰ ਪਰਮਜੀਤ ਸਿੰਘ ਨਿਵਾਸੀ ਆਨੰਦਪੁਰ ਸਾਹਿਬ ਨੇ ਦੱਸਿਆ ਕਿ ਉਹ ਅੱਜ ਮੰਗਲਵਾਰ ਸ਼ਾਮ 4.10 ਮਿੰਟ ਤੇ ਰੂਪਨਗਰ ਦੇ ਪੁਰਾਣੇ ਬਸ ਸਟੈਂਡ ਤੋਂ ਪਟਿਆਲਾ ਲਈ ਆਰਬਿਟ ਕੰਪਨੀ ਦੀ ਬਸ (ਪੀਬੀ03-ਏਜੇ- 7536) 'ਤੇ ਚੜਿਆ ਸੀ। ਜਦੋਂ ਉਹ ਬਸ ਵਿੱਚ ਬੈਠਿਆ ਤਾਂ ਕੰਡਕਟਰ ਉਸ ਕੋਲ ਟਿਕਟ ਦੇਣ ਲਈ ਆਇਆ ਅਤੇ ਉਸਨੇ 100 ਰੁਪਏ ਦੇ ਕੇ ਕੰਡਕਟਰ ਤੋਂ ਅੱਧੀ ਟਿਕਟ ਮੰਗੀ। ਜਿਸ ਤੇ ਕੰਡਕਟਰ ਨੇ ਉਸ ਨੂੰ ਕਿਹਾ ਕਿ ਜੇਕਰ ਮੈਂ ਅੱਧੀ ਟਿਕਟ ਨਹੀਂ ਦਿੰਦਾ ਤਾਂ, ਮੈਂ ਕਿਹਾ ਕਿ ਮੇਰੇ ਕੋਲ ਅਪੰਗ ਹੋਣ ਦਾ ਸਰਟੀਫਿਕੇਟ ਹੈ। ਜਿਸ ਉੱਤੇ ਸਾਫ਼ ਤੌਰ ਤੇ ਲਿਖਿਆ ਹੋਇਆ ਹੈ ਕਿ ਮੈਂ ਅੱਧੀ ਟਿਕਟ ਉੱਤੇ ਸਫਰ ਕਰ ਸਕਦਾ ਹਾਂ। ਇਸ ਦੇ ਬਾਅਦ ਕੰਡਕਟਰ ਭੜਕ ਗਿਆ ਅਤੇ ਬੋਲਿਆ ਕਿ ਜੇਕਰ ਕੋਈ ਸਾਡੀ ਬਸ ਵਿੱਚ ਬੋਲੇ ਜਾਂ ਖੰਘੇ ਤਾ ਅਸੀ ਧੱਕਾ ਮਾਰ ਦੇ ਥਲੇ ਸੁਟ ਦਿੰਦੇ ਹਾਂ। ਤਲਵਿੰਦਰ ਬੁਟਰ ਨੇ ਕਿਹਾ ਕਿ ਬਸ ਕੰਡਕਟਰ ਬਸ ਵਿੱਚ ਹੀ ਉਸਦੇ ਨਾਲ ਹਾਥੋਪਾਈ ਕਰਨ ਲਗਾ ਤਾਂ ਬਸ ਵਿੱਚ ਸਵਾਰ ਇੱਕ ਹੋਰ ਵਿਅਕਤੀ ਨੇ ਕੰਡਕਟਰ ਦੇ ਹੱਥ ਫੜ ਲਏ। ਜਿਵੇਂ ਹੀ ਬਸ ਪਿੰਡ ਰੰਗੀਲਪੁਰ ਦੇ ਕੋਲ ਪਹੁੰਚੀ ਤਾਂ ਬਸ ਨੂੰ ਹੌਲੀ-ਹੌਲੀ ਕਰਕੇ ਕੰਡਕਟਰ ਨੇ ਉਸਨੂੰ ਧੱਕਾ ਮਾਰ ਕੇ ਹੇਠਾਂ ਸੁੱਟ ਦਿੱਤਾ। ਤਲਵਿੰਦਰ ਬੁਟਰ ਨੇ ਦੱਸਿਆ ਕਿ ਉਸ ਦੀਆਂ ਬਚਪਨ 'ਚ ਪੋਲਿੳ ਕਾਰਨ ਦੋਵੇ ਟੰਗਾਂ ਖ਼ਰਾਬ ਹੈ ।
ਤਲਵਿੰਦਰ ਸਿੰਘ ਬੁਟਰ ਨੇ ਦੱਸਿਆ ਕਿ ਉਨ੍ਹਾਂ ਨੇ ਕੰਡਕਟਰ ਨੂੰ ਕਿਹਾ ਸੀ ਕਿ ਉਹ ਚੰਡੀਗੜ ਵਿੱਚ ਇੱਕ ਹਿੰਦੀ ਅਤੇ ਪੰਜਾਬੀ ਅਖਬਾਰ ਦੇ ਪੱਤਰਕਾਰ ਹੈ ਅਤੇ ਆਰਟੀਕਲ ਵੀ ਲਿਖਦਾ ਹੈ। ਇਸਦੇ ਬਾਵਜੂਦ ਵੀ ਬਸ ਕੰਡਕਟਰ ਦਾ ਰਵੈਇਆ ਨਹੀਂ ਬਦਲਿਆ। ਬੁਟਰ ਨੇ ਕਿਹਾ ਕਿ ਬਸ ਦੇ ਪਿੱਛੇ ਕੋਈ ਹੈਲਪਲਾਈਨ ਨੰਬਰ ਵੀ ਨਹੀਂ ਹੈ। ਜਿਸ ਤੇ ਕੰਡਕਟਰ ਦੀ ਸ਼ਿਕਾਇਤ ਕੀਤੀ ਜਾ ਸਕੇ। ਇਸ ਤੋਂ ਬਾਅਦ ਉਸਨੇ ਕਿਸੇ ਤਰ੍ਹਾਂ ਆਰਬਿਟ ਕੰਪਨੀ ਦੇ ਮੈਨੇਜਰ ਦਾ ਨੰਬਰ ਲੈ ਕੇ ਉਸ ਦੇ ਨਾਲ ਗੱਲ ਕੀਤੀ ਤਾਂ ਮੈਨੇਜਰ ਨੇ ਕਿਹਾ ਕਿ ਉਹ ਮੀਡੀਆ 'ਚ ਨਾ ਜਾਣ, ਉਹ ਉਨ੍ਹਾਂ ਦੇ ਲਈ ਦੂਜੀ ਗੱਡੀ ਭੇਜ ਦਿੰਦੇ ਹਨ। ਬੁਟਰ ਨੇ ਕਿਹਾ ਕਿ ਮੈਂ ਬਸ ਕੰਡਕਟਰ ਦੇ ਖਿਲਾਫ ਐਸ.ਐਸ.ਪੀ. ਰੂਪਨਗਰ ਨੂੰ ਸ਼ਿਕਾਇਤ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਡੱਬਵਾਲੀ ਟਰਾਂਸਪੋਰਟ ਦੀ ਬਸ ਤੇ 9 ਜੁਲਾਈ 2015 ਨੂੰ ਰੰਗੀਲਪੁਰ ਤੋਂ ਥੋੜੀ ਦੂਰ ਪਿੰਡ ਸਿੰਘ ਕੋਲ ਇੱਕ ਢਾਬੇ ਦੇ ਸਾਹਮਣੇ ਪਿੰਡ ਬਹਰਾਮਪੁਰ ਜਿਮੀਂਦਾਰਾ ਦੇ ਸਵਰਣ ਸਿੰਘ ਨੂੰ ਸਕੂਟਰ ਸਮੇਤ ਡੱਬਵਾਲੀ ਟਰਾਂਸਪੋਰਟ ਬਸ ਨਾਲ ਕੁਚਲਣ ਦਾ ਇਲਜ਼ਾਮ ਲਗਾ ਸੀ। ਇਸਦੇ ਬਾਅਦ ਖੇਤਰ ਵਾਸੀਆਂ ਨੇ 34 ਘੰਟੇ ਨੈਸ਼ਨਲ ਹਾਈਵੇ ਉੱਤੇ ਸਵਰਣ ਸਿੰਘ ਦੀ ਲਾਸ਼ ਰੱਖਕੇ ਜਾਮ ਲਗਾਇਆ ਸੀ।
ਉੱਧਰ, ਆਰਬਿਟ ਬਸ ਕੰਪਨੀ ਦੇ ਮੈਨੇਜਰ ਹਰਭਜਨ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਮੇਰੇ ਧਿਆਨ ਵਿੱਚ ਆਇਆ ਹੈ ਅਤੇ ਬਸ ਸ਼ਾਮ 6 ਵਜੇ ਪਟਿਆਲਾ ਪਹੁੰਚੀ ਹੈ ਅਤੇ ਬਸ ਕੰਡਕਟਰ ਦੇ ਖਿਲਾਫ ਕਾਰਵਾਈ ਕਰਦੇ ਹੋਏ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ । ਜਦੋਂ ਤੱਕ ਸ਼ਿਕਾਇਕਤਕਰਤਾ ਤਲਵਿੰਦਰ ਸਿੰਘ ਬੁਟਰ ਦੀ ਤਸੱਲੀ ਨਹੀਂ ਹੁੰਦੀ ਤੱਦ ਤੱਕ ਕੰਡਕਟਰ ਨੂੰ ਛੱਡਿਆ ਨਹੀਂ ਜਾਵੇਗਾ।
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.