ਖ਼ਬਰਾਂ
ਕਨ੍ਹੱਈਆ ਕੁਮਾਰ ਦੀ ਕੁੱਟਮਾਰ ਕਰਨ ਵਾਲੇ ਵਕੀਲਾਂ ਦੀ ਆਈ ਸ਼ਾਮਤ
Page Visitors: 2566
ਕਨ੍ਹੱਈਆ ਕੁਮਾਰ ਦੀ ਕੁੱਟਮਾਰ ਕਰਨ ਵਾਲੇ ਵਕੀਲਾਂ ਦੀ ਆਈ ਸ਼ਾਮਤ
Posted On 26 Feb 2016
ਨਵੀਂ ਦਿੱਲੀ, 26 ਫਰਵਰੀ (ਪੰਜਾਬ ਮੇਲ)- ਪਟਿਆਲਾ ਹਾਊਸ ਕੋਰਟ ‘ਚ ਵਿਦਿਆਰਥੀ ਲੀਡਰ ਕਨ੍ਹੱਈਆ ਕੁਮਾਰ ਦੀ ਪੇਸ਼ੀ ਦੌਰਾਨ ਹੋਈ ਹਿੰਸਾ ‘ਤੇ ਸੁਪਰੀਮ ਕੋਰਟ ਨੇ ਤਿੰਨ ਵਕੀਲਾਂ ਨੂੰ ਨੋਟਿਸ ਜਾਰੀ ਕੀਤਾ ਹੈ। ਸਰਬ ਉੱਚ ਅਦਾਲਤ ਵਿੱਚ ਵਕੀਲਾਂ ਖਿਲਾਫ ਅਦਾਲਤੀ ਹੱਤਕ ਦਾ ਕੇਸ ਚਲਾਉਣ ਦੀ ਮੰਗ ਕੀਤੀ ਗਈ ਹੈ। ਇੱਕ ਚੈਨਲ ਦੇ ਸਟਿੰਗ ਦੇ ਆਧਾਰ ‘ਤੇ ਵਕੀਲ ਪ੍ਰਸ਼ਾਂਤ ਭੂਸਨ ਨੇ ਪਟੀਸ਼ਨ ਦਾਖਲ ਕੀਤੀ ਹੈ।
ਕਾਬਲੇਗੌਰ ਹੈ ਕਿ ਇਨ੍ਹਾਂ ਨੇ ਵਕੀਲਾਂ ਨੇ ਕਨ੍ਹੱਈਆ ਕੁਮਾਰ ਨਾਲ ਕੁੱਟਮਾਰ ਕੀਤੀ ਸੀ। ਸੁਪਰੀਮ ਕੋਰਟ ਵੱਲੋਂ ਐਸ.ਆਈ.ਟੀ. ਜਾਂਚ ਲਈ ਕੇਂਦਰ ਤੇ ਦਿੱਲੀ ਪੁਲਿਸ ਨੂੰ ਵੀ ਨੋਟਿਸ ਦਿੱਤਾ ਗਿਆ ਹੈ। ਪਟਿਆਲਾ ਹਾਊਸ ਕੋਰਟ ਮਾਮਲੇ ‘ਤੇ ਸੁਪਰੀਮ ਕੋਰਟ ‘ਚ ਹੁਣ 4 ਮਾਰਚ ਨੂੰ ਸੁਣਵਾਈ ਹੋਵੇਗੀ।