ਖ਼ਬਰਾਂ
ਪਾਸਪੋਰਟ ਬਣਾਉਣ ਵਾਲਿਆਂ ਲਈ ਖੁਸ਼ਖਬਰੀ
Page Visitors: 3248
ਪਾਸਪੋਰਟ ਬਣਾਉਣ ਵਾਲਿਆਂ ਲਈ ਖੁਸ਼ਖਬਰੀ
Posted On 21 Feb 2016
ਨਵੀਂ ਦਿੱਲੀ, 21 ਫਰਵਰੀ (ਪੰਜਾਬ ਮੇਲ)-: ਪਾਸਪੋਰਟ ਬਣਾਉਣ ਵਾਲਿਆਂ ਲਈ ਖੁਸ਼ਖਬਰੀ ਹੈ। ਅਕਸਰ ਪੁਲਿਸ ਵੈਰੀਫਿਕੇਸ਼ਨ ਵਿੱਚ ਸਮਾਂ ਲੱਗਣ ਕਾਰਨ ਪਾਸਪੋਰਟ ਬਣਨ ਵਿੱਚ ਦੇਰੀ ਲਗਦੀ ਸੀ। ਪਰ ਹੁਣ ਸਰਕਾਰ ਨੇ ਪੁਲਿਸ ਵੈਰੀਫਿਕੇਸ਼ਨ ਵਿੱਚ ਲੱਗਣ ਵਾਲੇ ਟਾਈਮ ਨੂੰ ਘੱਟ ਕਰਨ ਲਈ ਨਵਾਂ ਐਪ ਤਿਆਰ ਕੀਤਾ ਹੈ। ਇਸ ਨੂੰ ਐਪ ਨੂੰ ਐਮ-ਪਾਸਪੋਰਟ ਨਾਮ ਦਿੱਤਾ ਗਿਆ ਹੈ।
‘ਐਪ’ ਦੇ ਜਰੀਏ ਪੁਲਿਸ ਵੈਰੀਫਿਕੇਸ਼ਨ ਕੁਝ ਮਿੰਟਾਂ ਵਿੱਚ ਹੀ ਹੋ ਜਾਵੇਗੀ। ਪੁਲਿਸ ਵੈਰੀਫਿਕੇਸ਼ਨ ਆਉਣ ਤੋਂ ਬਾਅਦ ਨਵਾਂ ਪਾਸਪੋਰਟ ਜਾਰੀ ਕਰ ਦਿੱਤਾ ਜਾਵੇਗਾ। ਜਨਰਲ ਕੈਟੇਗਰੀ ਵਿੱਚ ਇੱਕ ਹਫਤੇ ਦੇ ਅੰਦਰ ਅੰਦਰ ਨਵਾਂ ਪਾਸਪੋਰਟ ਬਣ ਕੇ ਤਿਆਰ ਹੋ ਜਾਵੇਗਾ।
ਪਾਸਪੋਰਟ ਲਈ ਅਪਲਾਈ ਕਰਨ ਲਈ ਸਿਰਫ ਚਾਰ ਕਾਗਜਾਂ ਦੀ ਲੋੜ ਹੋਵੇਗੀ। ਜਿਸ ਵਿੱਚ ਆਧਾਰ ਕਾਰਡ, ਵੋਟਰ ਕਾਰਡ, ਪੈਨ ਕਾਰਡ ਅਤੇ ਇੱਕ ਹਲਫਨਾਮਾ ਦੇਣਾ ਹੋਵੇਗਾ। ਇਸ ਤੋਂ ਇਲਾਵਾ ਪਾਸਪੋਰਟ ਰਿਨਿਊ ਕਰਵਾਉਣ ਲਈ ਪੁਲਿਸ ਵੈਰੀਫਿਕੇਸ਼ਨ ਦੀ ਹੁਣ ਲੋੜ ਨਹੀਂ ਹੋਵੇਗੀ।