ਖ਼ਬਰਾਂ
ਵਿਦੇਸ਼ ‘ਚ ਸਿੱਖ ਨੇ ਸਿਰਜਿਆ ਇਤਿਹਾਸ
Page Visitors: 2500
ਵਿਦੇਸ਼ ‘ਚ ਸਿੱਖ ਨੇ ਸਿਰਜਿਆ ਇਤਿਹਾਸ
Posted On 21 Feb 2016
ਕੁਆਲੰਲਪੁਰ, 21 ਫਰਵਰੀ (ਪੰਜਾਬ ਮੇਲ)-ਮਲੇਸ਼ੀਆ ਦੀ ਰਾਜਧਾਨੀ ਕੁਆਲੰਲਪੁਰ ਦੇ ਪੁਲਿਸ ਵਿਭਾਗ ਦਾ ਚੀਫ਼ ਇੱਕ ਸਿੱਖ ਨੂੰ ਬਣਾਇਆ ਗਿਆ ਹੈ। ਅਮਰ ਸਿੰਘ ਨੇ ਕੁਆਲੰਲਪੁਰ ਦੇ ਪੁਲਿਸ ਮੁਖੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਮਲੇਸ਼ੀਆ ਵਿੱਚ ਇਸ ਅਹੁਦੇ ਉੱਤੇ ਪਹੁੰਚਣ ਵਾਲਾ ਅਮਰ ਸਿੰਘ ਪਹਿਲਾ ਸਿੱਖ ਹੈ। ਅਮਰ ਸਿੰਘ ਦਾ ਪਰਿਵਾਰਕ ਪਿਛੋਕੜ ਪੁਲਿਸ ਵਾਲਾ ਹੀ ਰਿਹਾ ਹੈ। ਉਨ੍ਹਾਂ ਦੇ ਪਿਤਾ ਅਤੇ ਦਾਦਾ ਵੀ ਪੁਲਿਸ ਵਿੱਚ ਕੰਮ ਕਰ ਚੁੱਕੇ ਹਨ। ਅਮਰ ਸਿੰਘ ਦੇ ਪਿਤਾ ਸਰਦਾਰ ਈਸ਼ਰ ਸਿੰਘ 1939 ਵਿੱਚ ਪੰਜਾਬ ਤੋਂ ਮਲੇਸ਼ੀਆ ਆਏ ਸਨ। ਕੁਝ ਦੇਰ ਬਾਅਦ ਉਨ੍ਹਾਂ ਨੇ ਮਲੇਸ਼ੀਆ ਦੇ ਪੁਲਿਸ ਵਿਭਾਗ ਵਿੱਚ ਕੰਮ ਕਰਨ ਸ਼ੁਰੂ ਕਰ ਦਿੱਤਾ ਸੀ। 1971 ਵਿੱਚ ਈਸ਼ਰ ਸਿੰਘ ਪੁਲਿਸ ਤੋਂ ਸੇਵਾ ਮੁਕਤ ਹੋਏ ਅਤੇ 1990 ਵਿੱਚ 80 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਅਮਰ ਸਿੰਘ ਦੇ ਦਾਦਾ ਵੀ 1900 ਵਿੱਚ ਮਲੇਸ਼ੀਆ ਪੁਲਿਸ ਵਿੱਚ ਭਰਤੀ ਹੋਇਆ ਸੀ। ਅਮਰ ਸਿੰਘ ਦੀ ਇਸ ਕਾਮਯਾਬੀ ਨਾਲ ਮਲੇਸ਼ੀਆ ਵਿੱਚ ਰਹਿਣ ਵਾਲੇ ਸਿੱਖ ਭਾਈਚਾਰੇ ਵਿੱਚ ਖੁਸ਼ੀ ਦਾ ਮਾਹੌਲ ਹੈ।