ਖ਼ਬਰਾਂ
ਯੂ ਏ ਈ ਵਿੱਚ ਅੱਠ ਔਰਤਾਂ ਮੰਤਰੀ ਬਣੀਆਂ
Page Visitors: 2431
ਯੂ ਏ ਈ ਵਿੱਚ ਅੱਠ ਔਰਤਾਂ ਮੰਤਰੀ ਬਣੀਆਂ
Posted On 11 Feb 2016
ਦੁਬਈ, 11 ਫਰਵਰੀ (ਪੰਜਾਬ ਮੇਲ)- ਯੂ ਏ ਈ ਨੇ ਅੱਠ ਮਹਿਲਾਵਾਂ ਨੂੰ ਸਰਕਾਰ ਵਿੱਚ ਮੰਤਰੀ ਅਹੁਦੇ ਲਈ ਨਾਮਜ਼ਦ ਕੀਤਾ ਹੈ। 22 ਸਾਲਾ ਇਕ ਮਹਿਲਾ ਨੂੰ ਯੁਵਾ ਮਾਮਲਿਆਂ ਦਾ ਭਾਰ ਸੌਂਪਿਆ ਹੈ। ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ-ਮਕਤੂਮ ਨੇ ਮੰਤਰੀ ਮੰਡਲ ਦੇ ਵਿਸਤਾਰ ਵਿੱਚ ਮਹਿਲਾਵਾਂ ਨੂੰ ਸ਼ਾਮਲ ਕੀਤਾ ਹੈ।
ਮੰਤਰੀ ਮੰਡਲ ਦੇ ਡਾਇਰੈਕਟਰ ਦੇ ਰੂਪ ਵਿੱਚ ਕੰਮ ਕਰ ਚੁੱਕੀ ਓਹੌਦ ਅਲ-ਰੌਮੀ ਨੂੰ ਖੁਸ਼ੀ ਰਾਜ ਮੰਤਰੀ ਨਿਯੁਕਤ ਕੀਤਾ ਗਿਆ ਹੈ। ਸ਼ੇਖ ਮੁਹੰਮਦ ਦੁਬਈ ਦੇ ਸ਼ਾਸਕ ਵੀ ਹਨ। ਆਪਣੇ ਟਵੀਟ ਵਿੱਚ ਉਨ੍ਹਾਂ ਕਿਹਾ ਹੈ, ‘ਸਾਡੇ ਦੇਸ਼ ਵਿੱਚ ਖੁਸ਼ੀ ਕੇਵਲ ਇਕ ਇੱਛਾ ਨਹੀਂ ਹੈ। ਸਾਰੇ ਮੰਤਰੀਆਂ ਦੇ ਕੰਮ ਦੇ ਹਿੱਸੇ ‘ਚ ਯੋਜਨਾਵਾਂ, ਪ੍ਰਾਜੈਕਟ ਅਤੇ ਪ੍ਰੋਗਰਾਮ ਸ਼ਾਮਲ ਹੋਣਗੇ।’ 22 ਸਾਲਾ ਸ਼ਾਮਾ ਅਲ-ਮਜਰੌਈ ਨੂੰ ਯੁਵਾ ਮਾਮਲਿਆਂ ਦਾ ਰਾਜ ਮੰਤਰੀ ਬਣਾਇਆ ਗਿਆ ਹੈ। ਲੁਬਨਾ ਅਲ-ਕਾਸਿਮੀ ਨੂੰ ਸਹਿਣਸ਼ੀਲਤਾ ਮੰਤਰੀ ਦਾ ਭਾਰ ਸੌਂਪਿਆ ਗਿਆ ਹੈ। ਮੰਤਰੀ ਮੰਡਲ ਵਿੱਚ ਅੱਠ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ।