-: ਚਉਰਾਸੀਹ ਜੂਨਾਂ- ਭਾਗ ੩:-
ਇਹ ਪੋਸਟ ਚਮਕੌਰ ਸਿੰਘ ਬਰਾੜ ਦੇ - “ਚਉਰਾਸੀਹ ਜੂਨਾਂ।” ਲੇਖ ਸੰਬੰਧੀ ਉਹਨਾਂ ਦੇ ਅਰਥਾਂ ਤੋਂ ਉਠੇ ਸਵਾਲਾਂ ਬਾਰੇ ਹੈ[ਲੇਖ ਲੰਬਾ ਹੋਣ ਕਰਕੇ ਇਸ ਨੂੰ ਹਿੱਸਿਆਂ ਵਿੱਚ ਵਿਚਾਰਿਆ ਜਾ ਰਿਹਾ ਹੈ[ (ਕਿਸੇ ਕਾਰਣ ਇਸ ਪੋਸਟ ਦਾ ਨੰਬਰ (੨ ਨਹੀਂ) ---੩--- ਪਾਇਆ ਗਿਆ ਹੈ[
ਪੜਿ ਪੜਿ ਪੰਡਿਤ ਜੋਤਕੀ ਵਾਦ ਕਰਹਿ ਬੀਚਾਰੁ ॥
ਮਤਿ ਬੁਧਿ ਭਵੀ ਨ ਬੁਝਈ ਅੰਤਰਿ ਲੋਭ ਵਿਕਾਰੁ ॥
ਲਖ ਚਉਰਾਸੀਹ ਭਰਮਦੇ ਭ੍ਰਮਿ ਭ੍ਰਮਿ ਹੋਇ ਖੁਆਰੁ ॥
ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ॥੩॥
ਸਤਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ ॥
ਸਬਦਿ ਮਿਲਹਿ ਤਾ ਹਰਿ ਮਿਲੈ ਸੇਵਾ ਪਵੈ ਸਭ ਥਾਇ ॥
ਪਾਰਸਿ ਪਰਸਿਐ ਪਾਰਸੁ ਹੋਇ ਜੋਤੀ ਜੋਤਿ ਸਮਾਇ ॥
ਜਿਨ ਕਉ ਪੂਰਬਿ ਲਿਖਿਆ ਤਿਨ ਸਤਗੁਰੁ ਮਿਲਿਆ ਆਇ ॥੪॥
ਮਨ ਭੁਖਾ ਭੁਖਾ ਮਤ ਕਰਹਿ ਮਤ ਤੂ ਕਰਹਿ ਪੂਕਾਰ ॥
ਲਖ ਚਉਰਾਸੀਹ ਜਿਨਿ ਸਿਰੀ ਸਭਸੈ ਦੇਇ ਅਧਾਰੁ ॥
ਨਿਰਭਉ ਸਦਾ ਦਇਆਲੁ ਹੈ ਸਭਨਾ ਕਰਦਾ ਸਾਰ ॥
ਨਾਨਕ ਗੁਰਮੁਖਿ ਬੁਝੀਐ ਪਾਈਐ ਮੋਖ ਦੁਆਰੁ ॥੫॥੩॥੩੬॥ - ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ - ਅੰਗ ੨੭
ਅਰਥ ਅਤੇ ਵਿਚਾਰ ਚਮਕੌਰ ਸਿੰਘ ਬਰਾੜ:- ਸ਼ਬਦ ਲੰਬਾ ਹੋਣ ਕਰਕੇ ਰਹਾਓ ਵਾਲੇ ਅਤੇ ਸੰਬੰਧਤ ਪਦ ਦੇ ਅਰਥ ਕਰਾਂਗੇ।
ਔਖੈ ਸ਼ਬਦਾਂ ਦੇ ਅਰਥ— ਲਖ ਚਉਰਾਸੀਹ—੮੪ ਲੱਖ ( ਨਿਸ਼ਚਿਤ ਗਿਣਤੀ ਵਾਚਕ ਵਿਸ਼ੇਸ਼ਣ), ਭਰਮਦੇ--- ਭੜਕਦੇ ਹਨ ( ਵਰਤਮਾਨ ਕਾਲ ਬਹੁਵਚਨ ਦੀ ਕਿਰਿਆ ਹੈ), ਭ੍ਰਮਿ ਭ੍ਰਮਿ—ਭੜਕ ਭੜਕ ਕੇ ( ਪੂਰਵ ਪੂਰਣ ਕਿਰਦੰਤ ਹੈ), ਹੋਇ—ਹੁੰਦੇ ਹਨ ( ਵਰਤਮਾਨ ਕਾਲ ਦੀ ਕਿਰਿਆ ਹੈ), ਖੁਆਰੁ—ਖਜਲ ( ਸੰਯੂਕਤ ਕਿਰਿਆ ਹੈ)ਪੂਰਬਿ – ਪਹਿਲੇ ਜੀਵਨ ( ਪਾਸਟ ਵਾਲਾ ਜੀਵਨ, ਇਹ ਪਾਸਟ ਕਲ ਵੀ ਸੀ ਅਤੇ ਪਰਸੋ ਵੀ ਸੀ ਅਤੇ ਕਈ ਸਾਲ ਪਹਿਲਾਂ ਵੀ ਸੀ। ਪਰ ਸਾਰਾ ਪਦ ਹੀ ਵਰਤਮਾਨ ਕਾਲ ਵਿਚ ਹੈ। ਸੋ ਅਸੀ ਪੰਡਤਾ ਦਾ ਏਸੇ ਜੀਵਨ ਵਿਚ ਕਮਾਇਆ ਹੈ ਹੀ ਕਹਾਂਗੇ ਕਿ ਪੂਰਬਿ ਵਿਚ ਕਮਾਇਆ), ਲਿਖਿਆ—ਜੋ ਕਮਾਈ ਕੀਤੀ ਸੀ ਉਸਦਾ ਹਿਸਾਬ ਕਿਤਾਬ ਲਿਖਿਆ( ਭੂਤ ਕਾਲ ਕਿਰਦੰਤ ਹੈ) ਕਮਾਵਣਾ—ਕਮਾਈ ( ਭਾਵ ਅਰਥ ਕਿਰਦੰਤ), ਕੋਇ—ਕੋਈ ਵੀ ( ਅਨਿਸ਼ਚਤੀ ਗਿਣਤੀ ਵਾਚਕ ਪੜਨਾਵ), ਮੇਟਣਹਾਰ—ਮੇਟਣ ਵਾਲਾ ( ਕਰਤਰੀ ਵਾਚ ਕਿਰਦੰਤ ਹੈ)
ਅਰਥ ਬਣਗਏ (ਚਮਕੌਰ ਸਿੰਘ ਬਰਾੜ):— ਹੇ ਭਾਈ! ਪੰਡਤ ਜਾਂ ਵਿਦਵਾਨ ਲੋਕ ਸ਼ਾਸ਼ਤਰਾਂ ਅਤੇ ਜੋਤਿਸ਼ ਸ਼ਾਤਰਾਂ ਨੂੰ ਪੜ ਪੜ ਕੇ ਵਾਦ ਵਿਵਾਦ ਦੀ ਬਿਚਾਰ ਕਰਦੇ ਹਨ। ਉਨਾਂ ਦੀ ਸਮਝ ਜਾਂ ਸੋਚ ਵਿਚ ਜਾਂ ਵਿਚਾਰ ਮੰਡਲ ਵਿਚ ਇਹ ਗਲ ਨਹੀਂ ਵੜਦੀ ਅਤੇ ਨਾ ਹੀ ਉਹ ਸਮਝਦੇ ਹਨ ( ਕਿ ਇਸ ਨੂੰ ਵਿਚਾਰ ਮੰਡਲ ਵਿਚ ਪਾਉਣਾ ਹੈ) ਕਿਉਂਕਿ ਉਨਾਂ ਅੰਦਰ ਲੋਭ ਦਾ ਆਉਗੁਣ ਹੁੰਦਾ ਹੈ ( ਲਾਲਚੀ ਪੰਡਤ ਜਾਂ ਲਾਲਚੀ ਵਿਦਵਾਨ ਦੇ ਇਹ ਦਿਮਾਗ ਵਿਚ ਹੁੰਦੀ ਹੈ ਕਿ ਜੋਤਿਸ਼ ਪੁਛਣ ਵਾਲੇ ਨੂੰ ਕਿਵੇਂ ਡਰਾ ਧਮਕਾ ਕੇ ਪੈਸੇ ਵੱਧ ਤੋਂ ਵੱਧ ਬਿਟੋਰਨੇ ਹਨ। ਇਹ ਮਤ ਅੱਜ ਕੱਲ ਤਾ ਬਹੁਤ ਹੀ ਪ੍ਰਬਲ ਹੈ)(ਅੱਜ ਕਾਲ ਦਾ ਲਾਲਚੀ ਵਿਦਵਾਨ ਪੁਜਾਰੀ ਵੀ ਏਸੇ ਕੈਟਾ ਗਰੀ ਵਿਚ ਆਂਦਾ ਹੈ)(ਉਹ ਆਪ ਹੀ) ੮੪ ਲੱਖ ਜੂਨਾਂ ਵਿਚ ਹੀ ਭੜਕਦੇ ਰਹਿੰਦੇ ਹਨ ਅਤੇ ਭੜਕ ਭੜਕ ਕੇ ਖੱਜਲ ਖੁਆਰ ਹੁੰਦੇ ਹਨ।ਉਹ ਆਪਣੇ ਪਹਿਲੇ ਕੀਤੇ ਕਰਮਾਂ ਦੇ ਹਿਸਾਬ ਕਿਤਾਬ ਦੀ ਕਮਾਈ ਹੀ ਖਟਦੇ ਹਨ। ( ਇੰਨਾ ਦੇ ਕੀਤੇ ਹੋਏ ਕੰਮਾ ਦਾ ਹਿਸਾਬ ਕਿਤਾਬ) ਕੋਈ ਵੀ ਮੇਟ ਨਹੀਂ ਸਕਦਾ।
ਮੈਨੂੰ ਇਸ ਦਿਤੀ ਪੰਗਤੀ ਵਿਚ ਕੋਈ ਵੀ ਗਲ ਨਹੀਂ ਦਿਸਦੀ ਜਿਸ ਵਿਚ ਕਿਹਾ ਗਇਆ ਹੋਵੇ ਕਿ ਪਹਲਾਂ ਜਨਮ ਹੋਇਆ ਸੀ ਅਤੇ ਅੱਗੇ ਜਨਮ ਹੋਵੇਗਾ। ਹਾਂ ਰੈਫਰੈਨਸ ਲਈ ਉਦਾਹਰਣ ਦਿਤੀ ਹੈ ਜੋ ਮਨੁਖ ਆਉਗੁਣਾ ਵਿਚ ਜੁੜੇ ਹੋਏ ਹਨ ਉਹ ਜੂਨਾਂ ਵਿਚ ਭੜਕਦੇ ਹਨ। ਦੇਖਣ ਵਾਲੀ ਗਲ ਹੈ ਭੜਕਦੇ ਹਨ। ਵਰਤਮਨ ਕਾਲ।
“ਹੁਣ ਦੂਜਾ ਸੁਆਲ ਸੀ ਕਿ ਇਹ ਕਿਵੇਂ ਸਿਧ ਕੀਤਾ ਜਾਵੇ ਕਿ ੪੮ ਲੱਖ ਜਾਂ ਗੁਰਬਾਣੀ ਦਾ ਸਿਧਾਤ ਨਹੀਂ ਹੈ। ਸਿਰਫ ਇਹ ਰੈਫਰੈਨਸ ਲਈ ਹੀ ਵਰਤਿਆ ਹੈ ਜਿਵੇਂ ਕਿ ਕੁਝ ਹੋਰ ਵੀ ਓਸ ਵੇਲੇ ਦੇ ਰੈਫਰੈਂਸ ਵਰਤੇ ਹਨ ਉਦਾਰਹਣ ਦੇ ਤੌਰ ਤੇ, ਪਾਰਜਾਤ, ਸ਼ੇਸ਼ਨਾਗ, ਕਾਮਧੇਨ, ਹਰੀ ਚੰਦੋਰੀ, ਗਨਕਾ, ਸੁਦਾਮਾ ਆਦਿ ਏਸ ਤਰਾਂ ਇਹ ਵਿ ਰੈਫਰੈਂਸ ਵਾਸਤੇ ਵਰਤਿਆ ਹੈ।
ਦੂਜਾ ਕਾਰਨ । ਗੁਰਬਾਣੀ ਅਨਿਕ ਜੋਨਿ ਵਾਲਾ ਸਿਧਾਂਤ ਦਿੰਦੀ ਹੈ। ਅਨਿਕ ਜੋਨਿ ੧੩ ਵਾਰੀ ਗੁਰਬਾਣੀ ਵਿਚ ਆਇਆ ਹੈ ॥ ਇਸ ਦੀਆ ਅਗੇ ਮੈਂ ਉਦਾਹਰਣਾ ਦੇ ਚੁਕਿਆ ਹਾਂ ਅਤੇ ਅੱਜ ਇਕ ਹੀ ਦੇਵਾਂਗਾ”
ਅਨਿਕ ਜੋਨਿ ਜਨਮੈ ਮਰਿ ਜਾਮ ॥
ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਗ ੨੬੪
ਹੁਣ ਅਸੀ ਫੈਸਲਾ ਕਰਨਾ ਹੈ ਕਿ ਅਨਿਕ ਜੂਨਾਂ ਹਨ ਜਾਂ ੮੪ ਲੱਖ ਜੂਨਾ ਹਨ॥”
ਵਿਚਾਰ :- ਚਮਕੌਰ ਸਿੰਘ ਜੀ! ਜੂਨਾਂ ਦੀ ਗਿਣਤੀ ਵਾਲੀ ਗੱਲ ਤਾਂ ਮੈਂ ਵੀ ਮੰਨਦਾ ਹਾਂ ਅਤੇ ਪਹਿਲਾਂ ਵੀ ਬਹੁਤ ਵਾਰੀ ਲਿਖ ਚੁੱਕਾ ਹਾਂ ਕਿ ਗੁਰਬਾਣੀ ਜੂਨਾਂ ਦੀ ਕਿਸੇ ਖਾਸ (‘੮੪ ਲੱਖ’) ਗਿਣਤੀ ਨੂੰ ਨਹੀਂ ਮੰਨਦੀ[ਪਰ ਤੁਸੀਂ ੮੪ ਲੱਖ ਗਿਣਤੀ ਦੇ ਨਾਲ ਜੂਨਾਂ ਵਾਲੇ ਸੰਕਲਪ ਨੂੰ ਵੀ ਰੱਦ ਕਰੀ ਜਾਂਦੇ ਹੋ[
ਜੂਨਾਂ ਵਾਲੇ ਸੰਕਲਪ ਨੂੰ ਰੱਦ ਕਰਨ ਲਈ ਤੁਸੀਂ ‘ਪਾਰਜਾਤ, ਸ਼ੇਸ਼ਨਾਗ, ਕਾਮਧੇਨ, ਹਰੀ ਚੰਦੌਰੀ (ਹਰਿ ਚੰਦਉਰੀ), ਗਨਕਾ, ਸੁਦਾਮਾ ਆਦਿ ਦੀਆਂ ਮਿਸਾਲਾਂ ਦਿੰਦੇ ਹੋ[
ਬਰਾੜ ਜੀ! ਹਿੰਦੂ ਧਰਮ ਦੇ ਪਾਰਜਾਤ, ਕਾਮਧੇਨ ਆਦਿ ਦੇ ਸੰਕਲਪਾਂ ਨੂੰ ਰੱਦ ਕਰਨ ਲਈ ਗੁਰਬਾਣੀ ਵਿੱਚ ਸਾਫ ਲਿਖਿਆ ਹੈ -
“ਪਾਰਜਾਤੁ ਇਹੁ ਹਰਿ ਕੋ ਨਾਮ ॥ ਕਾਮਧੇਨ ਹਰਿ ਹਰਿ ਗੁਣ ਗਾਮ ॥”
ਅਰਥਾਤ ਹਰੀ (ਪ੍ਰਭੂ) ਦਾ ਨਾਮ ਹੀ ਗੁਰਮਤਿ ਦਾ ਪਾਰਜਾਤ ਵ੍ਰਿਕਸ਼ ਹੈ ਅਤੇ, ਹਰੀ(ਪ੍ਰਭੂ) ਦੇ ਗੁਣ ਗਾਉਣੇ ਹੀ ਗੁਰਮਤਿ ਦੀ ਕਾਮਧੇਨ ਗਾਂ ਹੈ[ਇਸੇ ਤਰ੍ਹਾਂ ਸ਼ੇਸ਼ਨਾਗ, ਹਰੀ ਚੰਦੌਰੀ (ਹਰਿਚੰਦਉਰੀ), ਗਨਕਾ, ਸੁਦਾਮਾ ਆਦਿ ਸਭ ਬਾਰੇ ਗੁਰਬਾਣੀ ਵਿੱਚੋਂ ਸੇਧ ਮਿਲਦੀ ਹੈ ਕਿ ਕਿਹਨਾਂ ਅਰਥਾਂ ਵਿੱਚ ਇਹ ਲਫਜ਼ ਲਿਖੇ ਗਏ ਹਨ[ਪਰ ‘ਜੂਨਾਂ ਵਿੱਚ ਪੈਣ’ ਦੇ ਸੰਕਲਪ ਨੂੰ ਗੁਰਬਾਣੀ ਰੱਦ ਕਰਦੀ ਹੈ, ਇਸ ਬਾਰੇ ਤੁਸੀਂ ਅੱਜ ਤੱਕ ਇਕ ਵੀ ਮਿਸਾਲ ਨਹੀਂ ਦੇ ਸਕੇ, ਜਿਸ ਵਿੱਚ ਤੁਹਾਨੂੰ ਆਪਣੇ ਘੜੇ ਭਾਵਾਰਥ ਫਿੱਟ ਨਾ ਕਰਨੇ ਪਏ ਹੋਣ[ ਤੁਸੀਂ ੮੪ ਲੱਖ ਜੂਨਾਂ ਨੂੰ ਰੱਦ ਕਰਨ ਵਾਲੀਆਂ ਜਿੰਨੀਆਂ ਵੀ ਉਦਾਹਰਣਾਂ ਦਿੰਦੇ ਹੋ, ਉਹਨਾਂ ਸਭ ਵਿੱਚ ‘੮੪ ਲੱਖ ਜੂਨਾਂ’ ਅਤੇ ‘ਪੂਰਬ ਲਿਖੇ’ ਦੇ ਆਪਣੇ ਹੀ ਭਾਵਾਰਥ ਘੜਕੇ ਲਗਾਏ ਹੁੰਦੇ ਹਨ[
ਤੁਹਾਡੇ ਅਰਥਾਂ ਵਿੱਚੋਂ:- “ਕਿਉਂਕਿ ਉਨਾਂ ਅੰਦਰ ਲੋਭ ਦਾ ਆਉਗੁਣ ਹੁੰਦਾ ਹੈ ( ਲਾਲਚੀ ਪੰਡਤ ਜਾਂ ਲਾਲਚੀ ਵਿਦਵਾਨ ਦੇ ਇਹ ਦਿਮਾਗ ਵਿਚ ਹੁੰਦੀ ਹੈ ਕਿ ਜੋਤਿਸ਼ ਪੁਛਣ ਵਾਲੇ ਨੂੰ ਕਿਵੇਂ ਡਰਾ ਧਮਕਾ ਕੇ ਪੈਸੇ ਵੱਧ ਤੋਂ ਵੱਧ ਬਿਟੋਰਨੇ ਹਨ। ਇਹ ਮਤ ਅੱਜ ਕੱਲ ਤਾ ਬਹੁਤ ਹੀ ਪ੍ਰਬਲ ਹੈ) (ਅੱਜ ਕਾਲ ਦਾ ਲਾਲਚੀ ਵਿਦਵਾਨ ਪੁਜਾਰੀ ਵੀ ਏਸੇ ਕੈਟਾ ਗਰੀ ਵਿਚ ਆਂਦਾ ਹੈ)(ਉਹ ਆਪ ਹੀ) ੮੪ ਲੱਖ ਜੂਨਾਂ ਵਿਚ ਹੀ ਭੜਕਦੇ ਰਹਿੰਦੇ ਹਨ ਅਤੇ ਭੜਕ ਭੜਕ ਕੇ ਖੱਜਲ ਖੁਆਰ ਹੁੰਦੇ ਹਨ।ਉਹ ਆਪਣੇ ਪਹਿਲੇ ਕੀਤੇ ਕਰਮਾਂ ਦੇ ਹਿਸਾਬ ਕਿਤਾਬ ਦੀ ਕਮਾਈ ਹੀ ਖਟਦੇ ਹਨ।( ਇੰਨਾ ਦੇ ਕੀਤੇ ਹੋਏ ਕੰਮਾ ਦਾ ਹਿਸਾਬ ਕਿਤਾਬ) ਕੋਈ ਵੀ ਮੇਟ ਨਹੀਂ ਸਕਦਾ।”
ਚਮਕੌਰ ਸਿੰਘ ਬਰਾੜ ਜੀ! ਆਪਣੇ ਲਿਖੇ ਅਰਥਾਂ ਤੋਂ ਹੀ ਤੁਹਾਨੂੰ ਨਹੀਂ ਦਿਸਦਾ ਕਿ ਪਹਿਲਾਂ ਜਨਮ ਹੋਇਆ ਸੀ ਅਤੇ ਅੱਗੇ ਜਨਮ ਹੋਵੇਗਾ[
ਆਪਣੇ ਲਿਖੇ ਇਹਨਾਂ ਲਫਜ਼ਾਂ ਨੂੰ ਜਰਾ ਧਿਆਨ ਨਾਲ ਪੜ੍ਹੋ- “੮੪ ਲੱਖ ਜੂਨਾਂ ਵਿਚ ਹੀ ਭੜਕਦੇ (ਭਟਕਦੇ) ਰਹਿੰਦੇ ਹਨ”..
ਪਤਾ ਨਹੀਂ ਤੁਹਾਨੂੰ ਕਿਉਂ ਨਹੀਂ ਦਿਸਦਾ ਕਿ ਜੂਨਾਂ ਵਿੱਚ ਭਟਕਦੇ ਰਹਿੰਦੇ ਹਨ ਦਾ ਮਤਲਬ ਹੁੰਦਾ ਹੈ, ਜੰਮਦੇ, ਮਰਦੇ ਅਤੇ ਫੇਰ ਜੰਮਦੇ ਮਰਦੇ ਰਹਿੰਦੇ ਹਨ? ਜ਼ਰਾ ਸਮਝਾਵੋਗੇ ਕਿ ਕੀ ਜਾਂ ਕਿਸ ਤਰ੍ਹਾਂ ਲਿਖਿਆ ਹੁੰਦਾ ਫੇਰ ਤੁਹਾਨੂੰ ਦਿਸਣਾ ਸੀ ਕਿ ਅਗਲੇ ਪਿਛਲੇ ਜਨਮਾਂ ਵਿੱਚ ਪੈਣ ਦੀ ਗੱਲ ਕਹੀ ਗਈ ਹੈ[
ਚਮਕੌਰ ਸਿੰਘ ਬਰਾੜ ਜੀ! ਲਾਲਚੀ ਪੰਡਿਤ ਜਦੋਂ ਤੋਂ ਲੁੱਟਣ ਲੱਗਾ ਹੈ, ਓਦੋਂ ਤੋਂ ਲੁੱਟ ਹੀ ਰਿਹਾ ਹੈ, ਤਾਂ ਇਸ ਵਿੱਚ ਪੂਰਬ ਜਨਮ ਅਤੇ ‘੮੪ ਲੱਖ ਜੂਨਾਂ’ ਵਿੱਚ ਭਟਕਣ ਅਤੇ ਖੱਜਲ ਖੁਆਰ ਹੋਣ ਵਾਲੀ ਕਿਹੜੀ ਗੱਲ ਹੋਈ? ਇਸ ਵਿੱਚ ‘ਪੂਰਬ ਜਨਮ’ ਜੋ ਕਿ ਤੁਹਾਡੇ ਮੁਤਾਬਕ ਇਸੇ ਜਨਮ ਵਿੱਚ ਪਿਛਲਾ ਬੀਤਿਆ ਸਮਾਂ ਹੈ, ਕਿਵੇਂ ਹੋ ਗਿਆ? ਪੰਡਿਤ ਇਸੇ ਜਨਮ ਵਿੱਚ ਲੁੱਟ ਰਿਹਾ ਹੈ ਤਾਂ ਕੀ ਇਹ ਕਹਾਂਗੇ ਕਿ ਪੰਡਿਤ ਇਸੇ ਜਨਮ ਵਿੱਚ ‘੮੪ ਲੱਖ ਜੂਨਾਂ’ ਵਿੱਚ ਭਟਕ ਰਿਹਾ ਹੈ ਅਤੇ ਇਸੇ ਜਨਮ ਵਿੱਚ ਖੱਜਲ ਖੁਆਰ ਹੋ ਰਿਹਾ ਹੈ?
ਬਰਾੜ ਜੀ! ਇਥੇ ਵੀ ਤੁਸੀਂ ਦੋ ਗੱਲਾਂ ਨੂੰ ਮਿਕਸ ਕਰੀ ਜਾ ਰਹੇ ਹੋ[ ਧਿਆਨ ਦੇਵੋ ‘ਪੰਡਿਤ ਪੜ੍ਹ ਪੜ੍ਹ ਕੇ ਝਗੜੇ ਅਤੇ ਵਿਵਾਦ ਕਰਦਾ ਹੈ, ਇਸ ਨੂੰ ਸਮਝ ਨਹੀਂ ਆਉਂਦੀ’--- ਇਹ ਵੱਖਰੀ ਅਤੇ ਇਸੇ ਜੀਵਨ ਦੀ ਗੱਲ ਹੈ[ਅਤੇ ‘੮੪ ਲੱਖ ਜੂਨਾਂ ਵਿੱਚ ਭਟਕਣ ਅਤੇ, ‘ਖੱਜਲ ਖੁਆਰ ਹੋਣ’ ਦੀ ਗੱਲ ਵੱਖਰੀ ਹੈ[
ਮਿਸਾਲ ਦੇ ਤੌਰ ਤੇ- ਤੁਸੀਂ ਜਦੋਂ ਤੋਂ ਡਾਕਟਰੀ ਦੀ ਪ੍ਰੈਕਟਿਸ ਸ਼ੁਰੂ ਕੀਤੀ ਹੈ, ਓਦੋਂ ਤੋਂ ਲਗਾਤਾਰ ਕਰਦੇ ਆ ਰਹੇ ਹੋ[ਤਾਂ ਕੀ ਕਿਸੇ ਦੇ ਪੁੱਛਣ ਤੇ ਤੁਸੀਂ ਇਹ ਕਹੋਗੇ ਕਿ ਪਿਛਲੇ ਜਨਮ ਵਿੱਚ ਤੁਸੀਂ ਡਾਕਟਰ ਸੀ? ਤਾਂ ਕੀ ਤੁਸੀਂ ਕਹੋਗੇ ਕਿ ਤੁਸੀਂ ਪਿਛਲੇ ਜਨਮ ਦੀ ਕਮਾਈ ਖਾ ਰਹੇ ਹੋ?
ਤੁਸੀਂ ਲਿਖਿਆ ਹੈ- “ਦੇਖਣ ਵਾਲੀ ਗੱਲ ਹੈ ਭੜਕਦੇ (ਭਟਕਦੇ) ਹਨ, ਵਰਤਮਾਨ ਕਾਲ”
ਵੀਰ ਜੀ! ਹੋਰ ਇਹ ਕਿਹੜਾ ਕਾਲ ਹੋਣਾ ਸੀ? ਜਦੋਂ ਜੀਵ ੮੪ ਲੱਖ ਜੂਨਾਂ ਦੇ ਗੇੜ ਵਿੱਚ ਪਿਆ ਹੋਇਆ ਹੈ[ਜੂਨਾਂ ਵਿੱਚ ਪੈਣ ਤੋਂ ਹਾਲੇ ਇਸ ਦੀ ਖਲਾਸੀ ਨਹੀਂ ਹੋਈ[ਜਿੰਨਾ ਚਿਰ ਗੁਰੂ ਨੂੰ ਮਿਲਕੇ, ਗੁਰੂ ਦੇ ਦੱਸੇ ਰਾਹ ਤੇ ਚੱਲਕੇ ਗੁਰਮੁਖਾਂ ਵਾਲਾ ਜੀਵਨ ਨਹੀਂ ਬਿਤਾਉਂਦਾ ਓਨੀ ਦੇਰ ਜੂਨਾਂ ਵਿੱਚ ਪੈਣ ਦਾ ਸਿਲਸਿਲਾ ਜਾਰੀ ਰਹਿਣਾ ਹੈ[ਇਸ ਤਰ੍ਹਾਂ ਜਿੰਨੀ ਦੇਰ ਇਹ ਸਿਲਸਿਲਾ ਜਾਰੀ ਹੈ, ਇਸ ਨੂੰ ਵਰਤਮਾਨ ਕਾਲ ਨਹੀਂ ਤਾਂ ਹੋਰ ਕਿਸ ਕਾਲ ਵਿੱਚ ਬਿਆਨ ਕੀਤਾ ਜਾਏ?
ਜਸਬੀਰ ਸਿੰਘ ਵਿਰਦੀ
ਜਸਬੀਰ ਸਿੰਘ ਵਿਰਦੀ
-: ਚਉਰਾਸੀਹ ਜੂਨਾਂ- ਭਾਗ ੩:-
Page Visitors: 2747