ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਲਉ ਜੀ ! ਕੇਜਰੀਵਾਲ ਨਾਲ ਮਿਲਣ ਵਾਲਾ ਹਰ ਬੰਦਾ ਪੰਥ ਦੋਖੀ
ਲਉ ਜੀ ! ਕੇਜਰੀਵਾਲ ਨਾਲ ਮਿਲਣ ਵਾਲਾ ਹਰ ਬੰਦਾ ਪੰਥ ਦੋਖੀ
Page Visitors: 2731

ਲਉ ਜੀ !  ਕੇਜਰੀਵਾਲ ਨਾਲ ਮਿਲਣ ਵਾਲਾ ਹਰ ਬੰਦਾ ਪੰਥ ਦੋਖੀ 
ਅਕਾਲ ਤਖਤ ਨੂੰ ਢਾਉਣ ਵਾਲਿਆਂ ਦੀ ਕੁੱਛੜ ਵਿੱਚ ਬਹਿਣ ਵਾਲੇ ਵਾਲੇ ਪੰਥ ਦਰਦੀ।
ਅੱਜ ਇਕ ਅਖਬਾਰ ਵਿੱਚ ਕਾਲੀਆਂ ਦੇ ਇਕ ਛੁਟ ਭਈਏ ਲੀਡਰ  ਦਾ ਬਿਆਨ ਪੜ੍ਹਿਆ ਤੇ ਅਪਣਾਂ ਹਾਸਾ ਰੋਕੇ ਵੀ ਰੋਕ ਨਾਂ ਸਕਿਆ। ਇਸ ਬਿਆਨ ਤੋਂ ਸਾਫ ਸਾਫ ਦਿਸ ਰਿਹਾ ਹੈ ਕਿ ਇਨ੍ਹਾਂ ਕਾੱਲੀਆਂ ਨੂੰ ਪੰਜਾਬ ਵਿੱਚ ਅਪਣੀ ਹਾਰ ਦਾ ਇਹਸਾਸ ਪੂਰੀ ਤਰ੍ਹਾਂ ਹੋ ਚੁਕਾ ਹੈ। ਇਸ ਲਈ ਇਨ੍ਹਾਂ ਕੋਲ ਅਵਾ ਤਵਾ ਬੋਲਣ ਤੋਂ ਅਲਾਵਾ ਕੁੱਝ ਵੀ ਨਹੀ ਬਚਿਆ। ਕੋਈ ਵੀ ਮੁੱਦਾ ਇਨਾਂ ਕੌਲ ਹੈ  ਨਹੀ । ਸਾਰੀ ਉਮਰ  ਪਾਣੀ ਪੀ ਪੀ ਕੇ ਕਾਂਗ੍ਰੇਸ ਨੂੰ ਇਹ ਕੋਸਦੇ ਰਹੇ, ਅਤੇ ਪੰਜਾਬ ਦੇ ਵੋਟਰਾਂ ਨੂੰ ਅਪਣਾਂ ਪੰਥਿਕ ਮੁਖੌਟਾ ਲਾਅ ਕੇ ਮੂਰਖ ਬਨਾਉਦੇ ਰਹੇ। ਇਹ ਲੀਡਰ ਉੱਚੀ ਉਚੀ ਬੋਲ ਕੇ ਇਹ ਦਰਸਉਦਾ ਹੈ ਕਿ ਮੇਰੇ ਜਿਹਾ ਕੋਈ ਲੀਡਰ ਹੀ ਨਹੀ। ਸਾਰੀ ਉਮਰ ਇਹ ਤੇ ਇਸਦੇ ਪਿਤਾ ਜੀ ਅਕਾਲ ਤਖਤ ਢਾਉਣ ਵਾਲੀ ਬੀਬੀ ਦੇ ਮੁਰੀਦ ਰਹੇ, ਹੁਣ ਅਪਣੇ ਆਪ ਨੂੰ ਬਹੁਤਾ ਪੰਥਿਕ ਸਾਬਿਤ ਕਰਣ ਲਈ ਇਹ ਤਰਲੋ ਮੱਛੀ ਹੂੰਦਾ ਪਿਆ ਹੈ। ਇਸ ਵਚਾਰੇ ਨੂੰ ਸ਼ਾਇਦ ਅਕਾਲ ਤਖਤ ਨੂੰ ਢਾਉਣ ਵਾਲੀ ਬੀਬੀ ਦੇ ਨਾਲ ਖਿਚਵਾਈਆਂ ਤਸਵੀਰਾਂ ਵੀ ਯਾਦ ਨਹੀ ਰਹੀਆਂ ।
ਕਾਲੀਉ ! ਹੁਣ ਤਾ ਤੁਹਾਡਾ ਮੁਕਾਬਲਾ ਅਰਵਿੰਦ ਕੇਜਰੀਵਾਲ ਅਤੇ ਉਸ ਦੀ ਇਮਾਨਦਾਰ ਪਾਰਟੀ ਨਾਲ ਹੈ। ਜਿਸਨੇ ਨਾਂ ਤਾਂ ਤੁਹਾਡੇ ਨਾਲ ਸੌਦੇ ਬਾਜੀ ਕਰਣੀ ਹੈ ਤੇ ਨਾਂ ਹੀ ਤੁਹਾਡੇ ਨਾਲ ਕੋਈ ਗੱਲ । ਹੁਣ ਪੰਜਾਬ ਦੇ ਲੋਕਾਂ ਨੂੰ ਕੀ ਸਮਝਾਉਗੇ ?
ਪੰਜਾਬ ਦੇ ਲਾਲਿਆਂ ਦਾ ਵੋਟ ਤੁਹਾਨੂੰ ਜਰੂਰ ਪੈ ਸਕਕਦਾ ਹੈ , ਲੇਕਿਨ ਪੰਜਾਬ ਦੀ ਹਕੂਮਤ ਤੁਹਾਨੂੰ ਇਹ ਹੁਣ ਨਹੀ ਦੁਵਾ ਸਕਦੇ । ਹੁਣ ਸ਼ਰਾਬਾਂ ਅਤੇ ਨਸ਼ੇ ਵੰਡ ਕੇ ਵੀ ਤੁਸੀ ਜਿੱਤਣ ਤੋਂ ਰਹੇ। ਐਤਕੀ ਵੋਟਰ ਸ਼ਰਾਬ ਤਾਂ ਤੁਹਾਡੀ ਪੀਣਗੇ , ਲੇਕਿਨ ਵੋਟ ਉਹ ਆਮ ਆਦਮੀ ਪਾਰਟੀ ਨੂੰ ਹੀ ਪਾਉਣਗੇ ।
ਇਸ ਕਾਲੀਏ ਦਾ ਇਹ ਬਿਆਨ ਕਿੱਨਾਂ ਬਚਕਾਨਾਂ ਹੈ ਕਿ ਪ੍ਰੋਫੇਸਰ ਦਰਸ਼ਨ ਸਿੰਘ , ਦਾ ਅਰਵਿੰਦ ਕੇਜਰੀ ਵਾਲ ਨਾਲ ਸੰਬੰਧ ਹੈ ਤੇ ਕੇਜਰੀ ਵਾਲ ਨਕਲੀ ਨਿਰੰਕਾਰੀ ਨੂੰ ਮਿਲਣ ਗਿਆ ਸੀ।
ਉਏ ਭਲਿਉ ! ਅਰਵਿੰਦ ਕੇਜਰੀਵਾਲ ਟੋਪੀ ਪਾਉਦਾ ਹੈ ਤੇ ਉਹ ਨਿਰੰਕਾਰੀ ਬਾਬੇ ਨੂੰ ਮਿਲਣ ਗਿਆ ਇਸ ਵਿੱਚ ਕੋਈ ਕੀ ਕਰੇ। ਉਹ ਸਿੱਖ ਤਾਂ ਹੈ ਨਹੀ ,ਜੋ ਟੋਪੀ ਪਾਂਦਾ ਹੈ ।  ਰਹੀ  ਉਹ ਨਿਰੰਕਾਰੀ ਬਾਬੇ ਨੂੰ ਮਿਲਣ ਜਾਂਦਾ ਹੈ ਤਾਂ ਉਹ ਗੁਨਹਿਗਾਰ ਹੈ ਤਾਂ ਸਭਤੋਂ ਪਹਿਲਾਂ ਅਪਣੇ ਸੁਪਰੀਮੋ ਬਾਦਲ ਸਾਹਿਬ ਨੂੰ ਪਾਰਟੀ ਵਿਚੋਂ ਕਡ੍ਹ ਦਿਉ , ਜਿਸਦਾ ਪੂਰਾ ਟੱਬਰ ਆਸ਼ੂਤੋਸ਼ ਅਤੇ ਰਾਮ ਰਹੀਮ ਦੇ ਚਰਣਾਂ ਵਿੱਚ ਜਾ ਜਾ ਕੇ ਬੈਹਿੰਂਦਾ ਰਿਹਾ ਹੈ। ਜੇ ਤਸਵੀਰਾਂ ਨਾਂ ਹੋਣ ਤਾਂ ਗੁਗਲ ਸਰਚ ਤੇ ਜਾ ਕੇ ਲੈ ਲੈਣਾਂ ਲੇਕਿਨ ਹੁਣ ਉਸ ਤੇ ਏਕਸ਼ਨ ਜਰੂਰ ਲੈ ਲੈਣਾਂ ਕਿਉਕਿ ਉਹ ਪੰਥ ਦੋਖੀਆਂ ਦੇ ਚਰਣਾਂ ਵਿੱਚ ਅਪਣੇ ਪਰਿਵਾਰ ਸਮੇਤ ਬਹਿੰਦਾ ਹੈ। ਕੇਜਰੀਵਾਲ ਤਾਂ ਸਿੱਖ ਨਹੀ ਹੈ , ਅਤੇ ਨਾਂ ਹੀ ਉਸਨੂੰ ਅਸੀ ਰੋਕ ਸਕਦੇ ਹਾਂ , ਲੇਕਿਨ ਤੁਹਾਡਾ ਸੁਪਰੀਮੋ ਤਾਂ ਇਕ ਸਿੱਖ ਅਖਵਾਂਉਦਾ ਹੈ l ਹੁਣ ਤੁਸੀ ਆਪ ਹੀ ਦੱਸੋ ਕਿ ਦੋਸ਼ੀ ਕੌਣ ਹੈ ?
ਰਹੀ ਗੱਲ ਪ੍ਰੋਫੇਸਰ ਦਰਸ਼ਨ ਸਿੰਘ ਨਾਲ ਕੇਜਰੀਵਾਲ ਦੇ ਸੰਬੰਧਾਂ ਦੀ ਤਾਂ ਤੁਹਾਡੇ ਢਿੱਡ ਵਿੱਚ ਪੀੜ ਕਿਉ ਹੂੰਦੀ ਹੈ। ਪ੍ਰੋਫੇਸਰ ਦਰਸ਼ਨ ਸਿੰਘ ਨਾਲ ਵੀ ਤੁਹਾਡਾ ਕੋਈ ਸੰਬੰਧ ਨਹੀ ਤੇ ਕੇਜਰੀਵਾਲ ਨਾਲ ਵੀ ਤੁਹਾਡਾ ਕੋਈ ਸੰਬੰਧ ਨਹੀ। ਤੁਸਾਂ ਤਾਂ ਉਨ੍ਹਾਂ ਨੂੰ ਅਪਣੇ ਕਾਲਕਾ ਪੰਥ ਵਿੱਚੋ ਛੇਕਿਆ ਹੋਇਆ ਹੈ। ਤੁਹਾਨੂੰ ਸੁਫਨੇ ਵਿੱਚ ਵੀ ਉਨ੍ਹਾਂ ਕੋਲੋਂ ਡਰ ਕਿਉ ਲਗਦਾ ਹੈ?
ਤੁਸਾਂ ਨਿਰੰਕਾਰੀਆਂ ਦੀ ਕੀ ਗੱਲ ਕਰਣੀ ਹੈ। ਤੁਹਾਡੇ ਆਕਾ ਦੇ ਕਹਿਣ ਤੇ ਤਾਂ ਕੁਝ ਮਹੀਨੇ ਪਹਿਲਾਂ ਤੁਹਾਡੇ ਪ੍ਰਧਾਨ ਅਤੇ ਅਖੌਤੀ ਜਥੇਦਾਰ ਨੇ ਇਹ ਬਿਆਨ ਦਿੱਤਾ ਸੀ ਕਿ , ਜੇ ਨਿਰੰਕਾਰੀ ਅਪਣੀ ਗਲਤੀ ਮਨ ਲੈਣ ਤਾਂ ਸਿੱਖ ਪੰਥ ਉਨ੍ਹਾਂ ਨੂੰ ਮੁਆਫ ਕਰ ਦੇਵੇਗਾ। ਕੀ ਉਹ ਬਿਆਨ ਭੁੱਲ ਗਏ। ਉਏ ਕਾਲੀਉ ਹੁਣ ਤੁਹਾਡੀ ਬੁਰਛਾਗਰਦੀ ਦੇ ਦਿਨ ਲੱਦ ਚੁਕੇ ਹਨ। ਇਸ ਗੱਲ ਦਾ ਤੁਹਾਨੂੰ ਅਤੇ ਤੁਹਾਡੇ ਆਕਾ ਨੂੰ ਚੰਗਾ ਭਲਾ ਇਹਸਾਸ ਹੋ ਚੁਕਾ ਹੈ। ਉਏ ਕਾਲੀਉ ! ਕੁਝ ਤਾਂ ਸ਼ਰਮ ਕਰੋ।
ਆਸ਼ੂਤੋਸ਼ ਅਤੇ ਸੌਦਾ ਸਾਧ ਦੇ ਪੈਰਾਂ ਵਿੱਚ ਨਿੱਤ ਮੱਥਾ ਟੇਕਣ ਵਾਲਿਉ ਤੇ ਸੌਦਾ ਸਾਧ ਨੂੰ ਅਪਣੇ ਸਿਆਸੀ ਭਾਈਵਾਲਾਂ ਦੇ ਕਹਿਣ ਤੇ ਮੁਆਫ ਕਰਵਾਉਣ ਵਾਲਿਉ , ਤੁਸੀ ਕੀ ਹੱਲੀ ਵੀ ਇਹ ਸਮਝਦੇ ਹੋ ਕਿ ਕੌਮ ਨੂੰ ਤੁਸੀ ਹੋਰ ਲਾਈ ਲੱਗ ਬਣਾਂ ਸਕੋਗੇ ?
ਇੰਦਰਜੀਤ ਸਿੰਘ, ਕਾਨਪੁਰ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.