ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਬਾਦਲ ਦਾ ਘਿਨਾਉਣਾ ਚਿਹਰਾ ਬੇਨਕਾਬ
ਬਾਦਲ ਦਾ ਘਿਨਾਉਣਾ ਚਿਹਰਾ ਬੇਨਕਾਬ
Page Visitors: 2547

                                  ਬਾਦਲ ਦਾ ਘਿਨਾਉਣਾ ਚਿਹਰਾ ਬੇਨਕਾਬ
ਦਿੱਲੀ ਕਮੇਟੀ ਦੀਆਂ ਚੋਣਾਂ ਵਿੱਚ ਸ਼ਰਾਬ ਅਤੇ ਪੈਸੇ ਵੰਡਦੇ ਬਾਦਲ ਦਲ ਦੇ ਤਿੰਨ ਕਾਰਕੁੰਨ ਗ੍ਰਿਫਤਾਰ
ਅੰਮ੍ਰਿਤਸਰ 25 ਜਨਵਰੀ (ਜਸਬੀਰ ਸਿੰਘ) ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਜਿਸ ਤਰ੍ਹਾਂ ਦਾ ਉਹਨਾਂ ਨੂੰ ਪਹਿਲਾਂ ਹੀ ਸ਼ੰਕਾ ਸੀ ਕਿ ਬਾਦਲ ਦਲੀਏ ਪੰਜਾਬ ਵਾਂਗ ਦਿੱਲੀ ਵਿੱਚ ਵੀ ਮਨੀ, ਮਸਲ ਤੇ ਸ਼ਰਾਬ ਦੀ ਵਰਤੋਂ ਕਰਕੇ ਚੋਣਾਂ ਵਿੱਚ ਘਿਨਾਉਣੀ ਕਾਰਵਾਈ ਕਰਨਗੇ ਜਿਸ ਦਾ ਸੱਚ ਅੱਜ ਉਸ ਵੇਲੇ ਸਾਹਮਣੇ ਆ ਗਿਆ ਜਦੋਂ ਵਾਰਡ ਨੰਬਰ 25 ਤੋਂ ਬਾਦਲ ਦਲ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਦੀ ਮਦਦ ਕਰਨ ਲਈ ਪੰਜਾਬ ਤੋਂ ਆਏ ਐਮ.ਐਲ.ਏ. ਇੰਦਰਬੀਰ ਸਿੰਘ ਬੁਲਾਰੀਆ ਦੇ 3 ਸਾਥੀਆਂ ਨੂੰ ਪੁਲਿਸ ਨੇ ਵੱਡੀ ਮਾਤਰਾ ਵਿੱਚ ਸ਼ਰਾਬ ਸਮੇਤ ਅਤੇ ਪੈਸੇ ਵੰਡਦਿਆ ਚੰਦਰ ਵਿਹਾਰ ਇਲਾਕੇ ਵਿੱਚੋਂ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ।
ਜਾਰੀ ਇੱਕ ਬਿਆਨ ਰਾਹੀ ਸ੍ਰ. ਸਰਨਾ ਨੇ ਕਿਹਾ ਕਿ ਅੱਜ ਦੁਪਹਿਰ ਤਕਰੀਬਨ ਢਾਈ ਵਜੇ ਇੰਦਰਬੀਰ ਸਿੰਘ ਬੁਲਾਰੀਆ ਐਮ.ਐਲ.ਏ. ਦੇ ਪੰਜ ਸਾਥੀ ਚੰਦਰ ਵਿਹਾਰ ਇਲਾਕੇ ਵਿੱਚ ਲੋਕਾਂ ਨੂੰ ਸ਼ਰਾਬ ਅਤੇ ਪੈਸਾ ਵੰਡ ਰਹੇ ਸਨ, ਕਿ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਮਨਜੀਤ ਕੌਰ ਨੇ ਉਨ੍ਹਾਂ ਨੂੰ ਸ਼ਰਾਬ ਅਤੇ ਪੈਸਾ ਵੰਡਦੇ ਹੋਏ ਦੇਖਿਆ ਤੇ ਅਜਿਹਾ ਕਰਨ ਤੋਂ ਰੋਕਿਆ, ਜਦੋਂ ਉਹ ਨਹੀਂ ਮੰਨੇ ਤਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ ’ਤੇ ਪਹੁੰਚ ਕੇ ਪੁਲਿਸ ਨੇ ਵੱਡੀ ਮਾਤਰਾ ਵਿੱਚ ਸ਼ਰਾਬ ਤੇ ਪੈਸਾ ਇਨ੍ਹਾਂ ਕੋਲੋਂ ਬਰਾਮਦ ਕੀਤਾ ਅਤੇ ਤਿੰਨ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦ ਕਿ ਉਨ੍ਹਾਂ ਦੇ ਹੋਰ ਦੋ ਸਾਥੀ ਮੌਕੇ ’ਤੇ ਭੱਜਣ ਵਿੱਚ ਸਫਲ ਹੋ ਗਏ।
ਸ੍ਰ. ਸਰਨਾ ਨੇ ਕਿਹਾ ਬਾਦਲ ਦਲੀਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਿਸ ਤਰੀਕੇ ਨਾਲ ਲੜੇ ਰਹੇ ਹਨ ਤੇ ਇਨ੍ਹਾਂ ਦਾ ਕੀ ਮਕਸਦ ਹੈ ਇਹ ਇਸ ਘਟਨਾ ਤੋਂ ਸਾਫ ਹੋ ਗਿਆ ਹੈ ਕਿ ਬਾਦਲਕਿਆ ਵੱਲੋਂ ਚੋਣ ਸੇਵਾ ਲਈ ਨਹੀਂ ਸਗੋਂ ਗੁਰੂ ਘਰਾਂ ਤੇ ਕਬਜਾ ਕਰਨ ਦੀ ਨੀਅਤ ਨਾਲ ਲੜੀ ਜਾ ਰਹੀ ਹੈ। ਬਾਦਲ ਦਲ ਦਿੱਲੀ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਰਾਹੀਂ ਦਿੱਲੀ ਵਿੱਚ ਪਹੁੰਚ ਕੇ ਸਾਡੇ ਨੌਜਵਾਨ ਸਿੱਖ ਬੱਚਿਆਂ ਨੂੰ ਨਸ਼ੇ ਅਤੇ ਪਤਿਤਪੁਣੇ ਦੀ ਦਲਦਲ ਵਿੱਚ ਧਕੇਲਣਾ ਚਾਹੁੰਦੇ ਹਨ, ਜਿਸ ਤਰ੍ਹਾਂ ਇਹ ਪਹਿਲਾਂ ਪੰਜਾਬ ਵਿੱਚ ਕਰ ਚੁੱਕੇ ਹਨ ਪਰ ਦਿੱਲੀ ਵਿੱਚ ਇਹਨਾਂ ਦੇ ਇਸ ਘਿਨਾਉਣੇ ਮਨਸੂਬੇ ਨੂੰ ਬੂਰ ਨਹੀਂ ਪੈਣ ਦਿੱਤਾ ਜਾਵੇਗਾ। ਅੱਜ ਪੰਜਾਬ ਦਾ 90 ਪ੍ਰਤੀਸ਼ਤ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸਿਆ ਪੈਣ ਦਿੱਤਾ ਜਾਵੇਗਾ। ਅੱਜ ਪੰਜਾਬ ਦਾ 90 ਪ੍ਰਤੀਸ਼ਤ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸਿਆ ਹੋਇਆ ਹੈ ਜਿਸ ਦੀ ਪੁਸ਼ਟੀ ਬਾਦਲ ਦਲ ਦੀ ਧਰਮ ਪ੍ਰਚਾਰ ਲਹਿਰ( ਸ਼੍ਰੋਮਣੀ ਗੁਰੂਦੁਆਰ ਪ੍ਰਬੰਧਕ ਕਮੇਟੀ) ਦਾ ਮੁੱਖੀ ਗਿਆਨੀ ਬਲਦੇਵ ਸਿੰਘ ਆਮ ਹੀ ਸਟੇਜਾਂ ਤੇ ਕਰਦਾ ਸੁਣਿਆ ਜਾ ਸਕਦਾ ਹੈ।
ਸ੍ਰ. ਸਰਨਾ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਦਾ ਸਾਰਾ ਵਪਾਰ ਬਾਦਲ ਦਲ ਦੇ ਮੁੱਖੀਆਂ ਜਾਂ ਪਾਰਟੀ ਵਰਕਰਾਂ ਕੋਲ ਹੈ ਅਤੇ ਉਨ੍ਹਾਂ ਨੂੰ ਦਿੱਲੀ ਵਰਗਾ ਸ਼ਹਿਰ ਆਪਣੇ ਨਸ਼ਿਆਂ ਦੇ ਵਪਾਰ ਨੂੰ ਵਧਾਉਣ ਲਈ ਸੋਨੇ ਦੀ ਚਿੜੀ ਵਰਗਾ ਲੱਗਦਾ ਹੈ। ਇਸ ਲਈ ਉਹ ਸਾਮ, ਦਾਮ, ਦੰਡ, ਭੇਦ ਲਗਾਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਸਤੇ ਦਿੱਲੀ ਸ਼ਹਿਰ ਵਿੱਚ ਆਪਣੇ ਨਸ਼ੇ ਦੇ ਵਪਾਰ ਨੂੰ ਵਧਾਉਣਾ ਚਾਹੁੰਦੇ ਹਨ ਜਿਸ ਨੂੰ ਕਿਸੇ ਵੀ ਕੀਮਤ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਦਿੱਲੀ ਸ੍ਰੋਮਣੀ ਅਕਾਲੀ ਦਲ ਦੇ ਕਾਰਕੁੰਨ ਤੇ ਹਮਦਰਦ ਪੂਰੀ ਚੌਕਸੀ ਵਰਤ ਰਹੇ ਹਨ ਅਤੇ ਇਹਨਾਂ ਨੂੰ ਪੰਜਾਬ ਵਾਂਗ ਇਥੇ ਗੁਰੂਦੁਆਰਾ ਚੋਣਾਂ ਵਿੱਚ ਕਿਸੇ ਪ੍ਰਕਾਰ ਦੀ ਸ਼ਰਾਬ,ਮਨੀ ਤੇ ਮਸਲ ਦੀ ਵਰਤੋਂ ਨਹੀਂ ਕਰਨ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਉਹਨਾਂ ਦਾ ਇੱਕ ਨੁਕਾਤੀ ਪ੍ਰੋਗਰਾਮ ਗੁਰੂਦੁਆਰਾ ਪ੍ਰਬੰਧ ਨੂੰ ਪਾਰਦਰਸ਼ੀ ਬਣਾਉਣਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.