ਮੈਂ ਮਿਲਖਾ ਸਿੰਘ ਅਤੇ ਖੁਸ਼ਵੰਤ ਸਿੰਘ ਦੀ ਇਜੱਤ ਭਗਤ ਸਿੰਘ ਨਾਲੋ ਜਿਆਦਾ ਕਰਦਾ ਹਾਂ।
ਇਸ ਲੇਖ ਦਾ ਸਿਰਲੇਖ ਪੜ੍ਹ ਕੇ ਤੁਸੀ ਇਹ ਕਹੋਗੇ ਕਿ "ਕਿਉ ?". ਇਸ ਦਾ ਕਾਰਣ ਇਹ ਹੈ ਕਿ ਭਗਤ ਸਿੰਘ, ਹਿੰਦੁਸਤਾਨ ਦੀ ਅਜਾਦੀ ਲਈ ਸ਼ਹੀਦ ਹੋਇਆ ਸੀ "ਸਿੱਖੀ" ਲਈ ਨਹੀ । ਮੈਂ ਨਹੀ ਕਹਿੰਦਾ ਕਿ ਉਹ ਸਿੱਖ ਨਹੀ ਸੀ , ਅਤੇ ਦੇਸ਼ ਲਈ ਸ਼ਹੀਦ ਹੋਣਾਂ ਅਤੇ ਦੇਸ਼ ਭਗਤ ਹੋਣਾਂ ਗਲਤ ਹੈ। ਲੇਕਿਨ ਦੇਸ਼ ਲਈ ਸ਼ਹੀਦ ਹੋਣ ਲਈ ਗੁਰੂ ਦੀ ਬਖਸ਼ੀ ਕੇਸਾਂ ਦੀ ਦਾਤ ਨੂੰ ਕੈੰਚੀ ਲਾਅ ਕੇ ਨਾਈ ਦੇ ਡਸਟ ਬਿਨ ਵਿੱਚ ਸੁੱਟ ਦੇਣਾਂ ਵੀ ਕੋਈ ਚੰਗਾਂ ਕੰਮ ਨਹੀ ਸੀ।
ਬਹੁਤ ਸਾਰੇ ਸਿੱਖ ਅਤੇ ਫੌਜੀ ਜਵਾਨ ਦੇਸ਼ ਲਈ ਸ਼ਹੀਦ ਹੋਏ ਹਨ , ਲੇਕਿਨ ਉਨ੍ਹਾਂ ਨੇ ਅਪਣੀ ਸਿੱਖੀ , ਕੇਸ਼ਾਂ ਸਵਾਸਾਂ ਨਾਲ ਨਿਭਾਈ ਹੈ ਤੇ ਕੇਸਾਂ ਨਾਲ ਹੀ ਅਪਣਾਂ ਫਰਜ ਪੂਰਾ ਕਰਦੇ ਕਰਦੇ ਸ਼ਹੀਦ ਹੋ ਗਏ। ਜੇ ਭਗਤ ਸਿੰਘ ਅਪਣੇ ਕੇਸਾਂ ਨਾਲ ਸ਼ਹੀਦ ਹੂੰਦਾ ਤੇ ਉਸਤੇ ਦੇਸ਼ ਭਗਤ ਹੋਣ ਦੇ ਨਾਲ ਨਾਲ ਇਕ ਚੰਗਾ ਸਿੱਖ ਵੀ ਅਖਵਾਉਦਾ ਅਤੇ ਕੌਮ ਉਸਦੇ ਇਕ ਸਿੱਖ ਹੋਣ ਤੇ ਮਾਨ ਕਰਦੀ।
ਉਸ ਦੇ ਮੋਨੇ ਹੋ ਜਾਂਣ ਦੇ ਕਾਰਣ ਹੀ ਅੱਜ ਉਸਦੀਆਂ ਟੋਪੀ ਵਾਲੀਆਂ ਤਸਵੀਰਾਂ ਪ੍ਰਚਲਿਤ ਹੋਈਆਂ। ਅਪਣੇ ਜੀਵਨ ਵਿੱਚ ਇਕ ਵਾਰ ਕੀਤੀ ਗਲਤੀ , ਇਤਿਹਾਸ ਵਿੱਚ ਦਰਜ ਹੋ ਜਾਂਦੀ ਹੈ । ਕੀ ਉਧਮ ਸਿੰਘ ਨੂੰ ਬ੍ਰਿਟਿਸ਼ ਪਾਰਲੀਆਂਮੇੰਟ ਵਿੱਚ ਵੜਨ ਲਈ ਕੇਸ਼ ਕਤਲ ਕਰਵਾਉਣ ਦੀ ਲੋੜ ਪਈ ਸੀ ? ਇਹ ਕਈ ਗੱਲਾਂ ਹਨ , ਜੋ ਮੇਰੇ ਮਨ ਵਿੱਚ ਭਗਤ ਸਿੰਘ ਦਾ ਸਤਕਾਰ ਘਟਾ ਦਿੰਦੀਆਂ ਹਨ।
ਮੈਂ ਮਿਲਖਾ ਸਿੰਘ ਅਤੇ ਖੁਸ਼ਵੰਤ ਸਿੰਘ ਦੀ ਭਗਤ ਸਿੰਘ ਨਾਲੋ ਕਿਤੇ ਜਿਆਦਾ ਇਜੱਤ ਕਰਦਾ ਹਾਂ ਕਿਉ ਕਿ ਮਿਲਖਾ ਸਿੰਘ ਨੇ ਅਪਣੀਆਂ ਖੇਡਾਂ ਦੇ ਦੌਰਾਨ ਕਦੀ ਅਪਣੇ ਜੂੜੇ ਅਤੇ ਕੇਸਾਂ ਨੂੰ ਰੁਕਾਵਟ ਨਹੀ ਸਮਝਿਆ। ਇੱਸੇ ਕਰਕੇ ਉਨ੍ਹਾਂ ਤੇ ਬਣੀ ਇਕ ਮਸ਼ਹੂਰ ਫਿਲਮ ਵਿੱਚ ਵੀ ਸਿੱਖੀ ਸਰੂਪ ਦਾ ਸਤਕਾਰ ਹੀ ਹੋਇਆ। ਇਸ ਫਿਲਮ ਨਾਲ ਸਿੱਖਾਂ ਦਾ ਸਿਰ ਵੀ ਉੱਚਾ ਹੋਇਆਂ।
ਰਹੀ ਗੱਲ ਖੁਸ਼ਵੰਤ ਸਿੰਘ ਦੀ ਤੇ ਉਹ ਭਾਵੇ ਗੁਰਮਤਿ ਨੂੰ ਬਹੁਤ ਨਹੀ ਸਮਝਦੇ ਅਤੇ ਇਕ ਬੁੱਧੀ ਜੀਵੀ ਹੋਣ ਦੇ ਨਾਲ ਨਾਲ ਉਨ੍ਹਾਂ ਵਿੱਚ ਵੀ ਕੁਝ ਐਸੀਆਂ ਆਦਤਾਂ ਸਨ , ਜਿਸਨੂੰ ਦੁਨੀਆਂ ਚੰਗੀ ਨਜਰ ਨਾਲ ਨਹੀ ਵੇਖਦੀ , ਲੇਕਿਨ ਬਲੂ ਸਟਾਰ ਅਤੇ 1984 ਦੇ ਦੰਗਿਆਂ ਤੋਂ ਬਾਦ ਖੁਸ਼ਵੰਤ ਸਿੰਘ ਹੀ ਪਹਿਲਾਂ ਸਿੱਖ ਸੀ , ਜਿਸਨੇ ਅਪਣਾਂ ਭਾਰਤ ਸਰਕਾਰ ਵਲੋਂ ਦਿਤਾ ਅਵਾਰਡ ਵਾਪਸ ਕਰ ਦਿੱਤਾ ਸੀ । ਭਾਵੇ ਉਨ੍ਹਾਂ ਵਿੱਚ ਗੁਰਮਤਿ ਨਹੀ ਸੀ, ਲੇਕਿਨ ਅਪਣੇ ਪੰਥ ਅਤੇ ਕੌਮ ਪ੍ਰਤੀ ਦਰਦ ਜਰੂਰ ਸੀ । ਉਨ੍ਹਾਂ ਨੇ ਵੀ ਅਪਣੇ ਕੇਸਾਂ ਦੀ ਬੇਅਦਬੀ ਕਦੀ ਨਹੀ ਕੀਤੀ।
ਇਹ ਸਾਰੀਆਂ ਗੱਲਾਂ ਅੱਜ ਮੇਰੇ ਮੰਨ ਵਿੱਚ ਇਸ ਕਰਕੇ ਆਈਆਂ ਕਿ ਮੇਰੇ ਇਕ ਬਹੁਤ ਹੀ ਕਰੀਬੀ ਰਿਸ਼ਤੇਦਾਰ ਕਨੈਡਾ ਚਲੇ ਗਏ, ਜਾਂਦਿਆਂ ਸਾਰ ਹੀ , ਉਨ੍ਹਾਂ ਨੇ ਅਪਣੇ ਇਕੋ ਇਕ ਮੂੰਡੇ ਦੇ ਕੇਸ਼ ਕਤਲ ਕਰਵਾ ਦਿੱਤੇ। ਜੇ ਬੱਚਾ ਆਪ ਇਹੋ ਜਿਹਾ ਕਾਰਾ ਕਰੇ ਤਾਂ ਉਸਦਾ ਬਹੁਤਾ ਕਸੂਰ ਨਹੀ ਮਣਿਆਂ ਜਾਂਦਾ , ਉਸਨੂੰ ਭੁਲਿਆ ਆਖਿਆ ਜਾਂਦਾ ਹੈ । ਲੇਕਿਨ ਜੇ ਮਾਂ ਪਿਉ ਹੀ ਉਸਨੂੰ ਨਾਈ ਦੀ ਦੁਕਾਨ ਤੇ ਲੈ ਜਾਂ ਕੇ ਉਸ ਦਾ ਬੇੜਾ ਗਰਕ ਕਰਵਾ ਦੇਣ ਤਾਂ ਫਿਰ ਕਸੂਰ ਮਾਂ ਪਿਆਂ ਦਾ ਹੀ ਮਣਿਆਂ ਜਾਵੇਗਾ। ਜਿਸ ਦਿਨ ਮੈਨੂੰ ਇਹ ਗੱਲ ਪਤਾ ਚੱਲੀ , ਦਾਸ ਨੇ ਉਨ੍ਹਾਂ ਨੂੰ ਪਹਿਲਾਂ ਇਸ ਬਾਰੇ ਬਹੁਤ ਕੁੱਝ ਕਹਿਆ, ਫਿਰ ਅਪਣੀ ਗਲਤੀ ਤੇ ਢੀਠ ਹੋ ਜਾਂਨ ਕਾਰਣ ਅਤੇ ਕੋਈ ਵੀ ਪਛਤਾਵਾ ਨਾਂ ਹੋਣ ਕਰਕੇ , ਉਨਾਂ ਤੋਂ ਮੈ ਅਪਣਾਂ ਨਾਤਾ ਹਮੇਸ਼ਾਂ ਹਮੇਸ਼ਾਂ ਲਈ ਤੋੜ ਲਿਆ।
ਇਕ ਵਾਰੀ ਉਹ ਦਿੱਲੀ ਆਏ ਤਾਂ ਉਨ੍ਹਾਂ ਦਾ ਮੂੰਡਾ ਬਿਮਾਰ ਹੋ ਗਿਆ । ਪਿਉ ਪੁੱਤਰ ਨੂੰ ਡਾਕਟਰ ਕੋਲ ਲੈ ਕੇ ਗਿਆ। ਡਾਕਟਰ ਜਾਨ ਪਹਿਚਾਨ ਦੲਾ ਸੀ । ਡਾਕਟਰ ਨੇ ਕਹਿਆ " ਮੂੰਡੇ ਨੂੰ ਤੂੰ ਇਹ ਕੀ ਬਣਾਂ ਦਿੱਤਾ । ਉਸ ਬੇਸ਼ਰਮ ਪਿਉ ਨੇ ਕਹਿਆ , "ਪਹਿਲਾਂ ਖੋਤਾ ਸੀ , ਹੁਣ ਇਨਸਾਨ ਬਣਾਂ ਦਿਤਾ ਹੈ ।" ਉਸ ਮੋਨੇ ਡਾਕਟਰ ਨੇ ਕਹਿਆਂ , "ਫਿਰ ਆਪ ਕਿਉ ਖੋਤਾ ਬਣਿਆ ਫਿਰਦਾ ਹੈ , ਤੁੰਂ ਵੀ ਇਨਸਾਨ ਬਣ ਜਾ।" ਇਹੋ ਜਹੀ ਗੱਲ ਕਿਸੇ ਅਨਮਤੀਏ ਨੇ ਸ਼ਰਮ ਵਾਲੇ ਬੰਦੇ ਨੂੰ ਕਹੀ ਹੂੰਦੀ ਤਾਂ ਉਹ ਚੁੱਲੂ ਭਰ ਪਾਣੀ ਵਿੱਚ ਨੱਕ ਡੋਬ ਕੇ ਮਰ ਜਾਂਦਾ। ਲੇਕਿਨ ਇਹੋ ਜਹੇ ਸਿੱਖ ਵਿਰੋਧੀ ਕੰਮ ਉਹ ਹੀ ਕਰਦੇ ਹਨ , ਜਿਨ੍ਹਾਂ ਨੇ ਪਹਿਲਾਂ ਅਪਣੇ ਮਾਂ ਪਿਆਂ ਦਾ ਡਰ ਭਉ ਲਾਹਿਆ ਹੂੰਦਾ, ਫਿਰ ਅਪਣੇ ਸਮਾਜ, ਪੰਥ ਅਤੇ ਕੌਮ ਦੀ ਇਜੱਤ ਤਿਆਗ ਦਿੰਦੇ ਨੇ , ਫਿਰ ਅਪਣੇ ਪੁਰਖਿਆਂ , ਸ਼ਹੀਦਾਂ ਅਤੇ ਅਪਣੇ ਗੁਰੂਆਂ ਤੋਂ ਬਾਗੀ ਹੋ ਚੁਕੇ ਹੂੰਦੇ ਨੇ।ਇਹੋ ਜਹੇ ਲੋਕਾਂ ਦਾ ਕੋਈ ਦੀਨ ਇਮਾਨ, ਕੋਈ ਇਜੱਤ ਬੇਜਤੀ ਨਹੀ ਹੂੰਦੀ ।
ਇੰਦਰਜੀਤ ਸੰਘ , ਕਾਨਪੁਰ
ਇੰਦਰਜੀਤ ਸਿੰਘ ਕਾਨਪੁਰ
ਮੈਂ ਮਿਲਖਾ ਸਿੰਘ ਅਤੇ ਖੁਸ਼ਵੰਤ ਸਿੰਘ ਦੀ ਇਜੱਤ ਭਗਤ ਸਿੰਘ ਨਾਲੋ ਜਿਆਦਾ ਕਰਦਾ ਹਾਂ।
Page Visitors: 2806