ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਹਰ ਸਿੱਖ ਨੂੰ ਜਥੇਦਾਰੀ, ਰਹਿਨੁਮਾਈ ਅਤੇ ਹੁਕਮਨਾਮਾ, ਗੁਰੂ ਗ੍ਰੰਥ ਸਾਹਿਬ ਜੀ ਤੋਂ ਪ੍ਰਾਪਤ ਹੋ ਸਕਦਾ ਹੈ ।
ਹਰ ਸਿੱਖ ਨੂੰ ਜਥੇਦਾਰੀ, ਰਹਿਨੁਮਾਈ ਅਤੇ ਹੁਕਮਨਾਮਾ, ਗੁਰੂ ਗ੍ਰੰਥ ਸਾਹਿਬ ਜੀ ਤੋਂ ਪ੍ਰਾਪਤ ਹੋ ਸਕਦਾ ਹੈ ।
Page Visitors: 2766

ਹਰ ਸਿੱਖ ਨੂੰ ਜਥੇਦਾਰੀ, ਰਹਿਨੁਮਾਈ ਅਤੇ ਹੁਕਮਨਾਮਾ, ਗੁਰੂ ਗ੍ਰੰਥ ਸਾਹਿਬ ਜੀ ਤੋਂ ਪ੍ਰਾਪਤ ਹੋ ਸਕਦਾ ਹੈ ।
ਤੁਸੀ ਕਿਨ੍ਹਾਂ ਜਥੇਦਾਰਾਂ ਦੀ ਗੱਲ ਕਰਦੇ ਹੋ ? ਤੁਸੀ ਕਿਨ੍ਹਾਂ "ਹੁਕਮਨਾਮਿਆਂ" ਦੀ ਗੱਲ ਕਰਦੇ ਹੋ ? "ਹੁਕਮਨਾਮਾ" ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਹੁਣ ਪਰਵਾਨ ਹੋਵੇਗਾ । ਸਥਿਤੀਆਂ ਐਸੀਆਂ ਆ ਚੁਕੀਆਂ ਨੇ ਕਿ ਇਨ੍ਹਾਂ ਸਿਆਸੀ ਪਿਆਦਿਆਂ  ਨੂੰ ਪੰਥ ਦੇ ਧਾਰਮਿਕ ਅਦਾਰਿਆਂ ਤੋਂ ਚੁੱਕ ਕੇ ਬਾਹਰ ਕਡ੍ਹ ਦਿਤਾ ਜਾਵੇ, ਅਤੇ ਇਨ੍ਹਾਂ ਨੂੰ ਸਰੇਬਜਾਰ  ਬੇਇਜੱਤ ਕੀਤਾ ਜਾਵੇ, ਕਿਉਕਿ ਇਨ੍ਹਾਂ ਨੇ ਗੁਰੂ ਦੇ ਸਿਰਜੇ ਅਕਾਲ ਤਖਤ ਦੇ ਸਿਧਾਂਤ ਨੂੰ ਮਿੱਟੀ ਵਿੱਚ ਰੋਲ  ਕੇ ਰੱਖ ਦਿਤਾ ਹੈ।  
    ਇਨ੍ਹਾਂ  ਦੇ ਬਣਾਏ "ਸਕੱਤਰੇਤ ਨਾਮ ਦੇ ਕੋਠੇ" ਨੂੰ ਫੌਰਨ ਤਾਲਾ ਲਾਅ ਕੇ ਬੰਦ ਕਰ ਦੇਣਾਂ ਚਾਹੀਦਾ ਹੈ । ਜਿਸ ਵਿੱਚ ਬਹਿ ਕੇ ਇਹ ਸਿਆਸੀ ਰਖੈਲਾਂ ਕੌਮ ਦੀ  ਅਸਮਤ ਅਤੇ ਸਵੈਮਾਨ ਦਾ ਸੌਦਾ ਕਰਦੀਆਂ ਨੇ ।  ਨਾਂ ਰਹੇਗਾ ਇਹ ਕੋਠਾ ਅਤੇ ਨਾਂ ਰਹਿਣਗੀਆਂ ਇਸ ਵਿੱਚ ਬਹਿ ਕੇ ਧੰਦਾ ਕਰਣ ਵਾਲੀਆਂ ਇਹ ਸਿਆਸੀ ਰਖੈਲਾਂ ।
  ਜੇ ਇਨ੍ਹਾਂ ਕੋਲੋਂ ਸਵਾਲ ਪੁਛੋ ਤਾਂ ਇਹ ਭੱਜ ਖਲੋਂਦੇ ਨੇ, ਸਿਆਸੀ ਹੁਕਮਾਂ ਨੂੰ ਤੁਸੀ ਹੁਕਮਨਾਮਾਂ ਕਹਿੰਦੇ ਹੋ ? ਇਨ੍ਹਾਂ ਨੂੰ "ਕੂੜਨਾਮੇ" ਤੋਂ ਵੱਧ ਕੋਈ ਸੰਗਿਆ ਨਹੀ ਦਿੱਤੀ ਜਾ ਸਕਦੀ । ਅਪਣੀ ਸੋਚ ਨੂੰ ਬਦਲੋ।  ਸੁਪਰੀਮ ਕੋਰਟ ਦਾ ਵੀ ਆਰਡਰ ਆ ਚੁਕਾ ਹੈ ਕਿ ਇਨ੍ਹਾਂ ਉਲੇਮਾਵਾਂ ਵਲੋਂ ਜਾਰੀ ਫਤਵੇ ਕਿਸੇ ਵੀ ਮਨੁਖ ਤੇ ਜਬਰਦਸਤੀ  ਲਾਗੂ ਨਹੀ ਕਰਵਾਏ ਜਾ  ਸਕਦੇ । ਇਨ੍ਹਾਂ ਉਲੇਮਾਂਵਾਂ ਵਲੋ ਜਾਰੀ ਫਤਵੇ  ਅੰਤਿਮ ਹੁਕਮ ਨਹੀ ਹੋ ਸਕਦੇ । ਕਿਉਕਿ ਹਰ ਦੇਸ਼ ਵਿੱਚ  ਹਰ ਸਮਾਜ ਵਿੱਚ ਮਨੁਖੀ ਅਧਿਕਾਰਾਂ ਅਤੇ ਧਰਮ ਦੀ ਅਜਾਦੀ ਦਾ ਕਾਨੂੰਨ ਲਾਗੂ ਹੈ । ਇਨ੍ਹਾਂ ਸਿਆਸੀ ਪਿਆਦਿਆਂ ਵਲੋਂ ਜਾਰੀ  "ਕੂੜਨਾਮੇ" , ਇਕ ਸਿੱਖ ਲਈ ਕਦੀ ਵੀ "ਹੁਕਮਨਾਮੇ" ਨਹੀ ਬਣ ਸਕਦੇ। ਫਿਰ ਇਹ ਹੈ ਹੀ ਕੌਣ ਨੇ , ਜਿਨ੍ਹਾਂ ਦੇ ਸਿਆਸੀ  ਫਤਵਿਆਂ ਨੂੰ ਗੁਰੂ ਦਾ ਸਿੱਖ ਗੁਰੂ ਦਾ ਹੁਕਮਨਾਮਾਂ ਮੰਨ ਕੇ ਪਰਵਾਨ ਕਰ ਲਵੇ ? ਇਨ੍ਹਾਂ ਦੇ ਕੋਠੇ ਸਕੱਤਰੇਤ ਵਿੱਚ ਜਾ ਕੇ ਇਨ੍ਹਾਂ ਅਗੇ ਨਕ ਰਗੜਨ ਵਾਲੇ ਵੀ ਉਤਨੇ ਹੀ ਦੋਖੀ ਨੇ ਜਿਨ੍ਹੇ ਇਹ ਆਪ ਨੇ ।
  ਇਹ ਤਾਂ ਹਰ ਸਿੱਖ ਦੀ ਅਪਣੇ ਗੁਰੂ ਪ੍ਰਤੀ ਅਪਾਰ ਸ਼ਰਧਾ  ਅਤੇ ਸਤਕਾਰ ਹੈ , ਜੋ ਅਪਣੇ ਗੁਰੂ ਦੇ ਬਣਾਏ ਅਕਾਲ ਤੱਖਤ ਦੇ ਸਿਧਾਂਤ  ਅੱਗੇ ਅਪਣਾਂ ਮੱਥਾ ਟੇਕਦਾ ਹੈ । ਸਿੱਖਾਂ ਦੇ ਦਿਲ ਵਿਚ ਵੱਸੇ ਇਸ ਸਤਕਾਰ ਨੂੰ  ਇਨ੍ਹਾਂ ਬੁਰਛਾਗਰਦਾਂ ਨੇ ਅਠ੍ਹਾਰਵੀ ਸਦੀ  ਤੋਂ ਹੀ  ਕੈਸ਼ ਕਰਨਾਂ ਸ਼ੁਰੂ ਕਰ ਦਿੱਤਾ ਸੀ । ਅਰੂੜ ਸਿੰਘ ਤੋਂ ਲੈਕੇ ਗੁਰਬਚਨ ਸਿੰਘ ਤਕ ਕੁਝ ਵੀ ਨਹੀ ਬਦਲਿਆ ਹੈ । ਅਕਾਲ ਤਖਤ ਦੇ ਬਹੁਤੇ ਹੁਕਮਨਾਮੇ ਉਸ ਵੇਲੇ ਵੀ ਸਿਆਸੀ ਲੋਕਾਂ ਦੇ ਇਸ਼ਾਰੇ ਤੇ ਜਾਰੀ ਹੂੰਦੇ ਸਨ , ਅੱਜ ਵੀ ਸਿਆਸੀ ਲੋਕਾਂ ਦੇ ਕਹਿਣ ਤੇ ਹੀ ਜਾਰੀ ਹੋ ਰਹੇ ਨੇ । ਜੇੜ੍ਹੇ ਹੁਕਮਨਾਮੇ ਕੌਮ ਦੇ ਹਿਤ ਵਿੱਚ ਜਾਰੀ ਹੋਏ, ਉਨ੍ਹਾਂ ਨੂੰ ਕਦੀ ਵੀ ਲਾਗੂ ਨਹੀ ਕਰਵਾਇਆ ਜਾ ਸਕਿਆ। ਬਲਕਿ ਉਨ੍ਹਾਂ ਹੁਕਮਨਾਮਿਆਂ ਨੂੰ ਇਨ੍ਹਾਂ ਨੇ ਆਪ ਰੱਦ ਕਰਕੇ ਇਹ ਸਾਬਿਤ ਕਰ ਦਿਤਾ ਕਿ ਅਕਾਲ ਤਖਤ ਸਾਹਿਬ ਤੋਂ ਗਲਤ ਹੁਕਮਨਾਮੇ ਵੀ ਜਾਰੀ ਹੋ ਸਕਦੇ ਹਨ। ਇਹ ਜਿਸ ਹੁਕਮਨਾਮੇ ਨੂੰ ਜਾਰੀ ਜਾਂ ਲਾਗੂ ਕਰਣਾਂ ਚਾਉਣ ਉਸਨੂੰ ਫੌਰਨ ਜਾਰੀ ਕਰ ਦਿੰਦੇ ਹਨ ਅਤੇ ਜਿਸਨੂੰ ਲਾਗੂ ਨਹੀ ਕਰਨ ਦੇਣਾਂ  ਚਾਂਉਦੇ ਉਸਨੂੰ ਠੰਡੇ ਬਸਤੇ ਵਿੱਚ ਸੁੱਟ ਦਿਤਾ ਜਾਂਦਾ ਹੈ। ਇਹ ਇਨ੍ਹਾਂ ਦੀ ਬੁਰਛਾਗਰਦੀ ਨਹੀ ਤਾਂ ਹੋਰ ਕੀ ਹੈ ? ਉਸ ਵੇਲੇ ਵੀ ਸਿੱਖ ਇਨ੍ਹਾਂ "ਕੂੜਨਾਮਿਆਂ" ਨੂੰ "ਗੁਰੂ ਦਾ ਹੁਕਮ" ਮਣਦੇ ਸੀ , ਅੱਜ ਵੀ  ਬਹੁਤੇ ਭੇਡੂ ਸਿੱਖ ਇਨ੍ਹਾਂ ਕੂੜਨਾਮਿਆਂ ਨੂੰ "ਗੁਰੂ ਦਾ ਹੁਕਮ " ਮਣਦੇ ਹਨ । ਸਿੱਖਾਂ ਦੇ ਅਪਣੇ ਗੁਰੂ ਪ੍ਰਤੀ ਅਪਾਰ ਵਿਸ਼ਵਾਸ਼ ਅਤੇ ਸਤਕਾਰ ਨੂੰ  ਸਿਆਸਤ ਦਾਨਾਂ ਨੇ ਹਮੇਸ਼ਾ ਅਪਣੇ ਹਿਤਾਂ ਲਈ  ਵਰਤਿਆ ਹੈ ।
  ਇਕ ਮਾਮੂਲੀ ਜਿਹਾਂ ਬੰਦਾ , ਜੋ ਡੇਰਿਆਂ ਅਤੇ ਸਾਧਾਂ ਦੀਆਂ ਬਰਸੀਆਂ ਤੇ ਜਾ ਜਾ ਕੇ ਲਿਫਾਫਿਆਂ ਦੀ ਭੀਖ ਮੰਗੇ ਅਤੇ ਸਿੱਖਾਂ ਕੋਲੋਂ ਰਿਸ਼ਵਤ ਲੈ ਕੇ ਹੁਕਮਨਾਮੇ ਜਾਰੀ ਕਰਦਾ ਹੋਵੇ ,  ਉਹ ਅਕਾਲ ਤਖਤ  ਜਾਂ ਕੌਮ ਦਾ ਜਥੇਦਾਰ ਕਿਸ ਤਰ੍ਹਾਂ ਹੋ ਸਕਦਾ ਹੈ ? ਕੌਮ ਦੀ ਰਹਿਨੁਮਾਈ ਹੁਣ "ਗੁਰੂ ਗ੍ਰੰਥ ਸਾਹਿਬ" ਤੋਂ ਅਲਾਵਾਂ ਹੋਰ ਕਿਸੇ ਦੀ ਨਹੀ ਮੱਨੀ ਜਾਵੇਗੀ। ਵਿਦਵਾਨਾਂ ਅਤੇ ਜਾਗਰੂਕ ਪੰਥ ਦਰਦੀਆਂ ਦਾ ਹੁਣ ਇਹ ਫਰਜ ਹੈ ਕਿ ਕੌਮ ਵਿੱਚ ਇਸ ਗੱਲ ਦਾ ਜੋਰ ਸ਼ੋਰ ਨਾਲ ਪ੍ਰਚਾਰ ਕੀਤਾ ਜਾਵੇ ਕਿ "ਹੁਕਮਨਾਮਾਂ" ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਪਰਵਾਨ ਹੋਵੇਗਾ । ਪੰਥ ਦੀ  ਰਹਿਨੁਮਾਈ ਹੁਣ ਸਿਰਫ ਗੁਰੂ ਗ੍ਰੰਥ ਸਾਹਿਬ ਹੀ ਕਰਣਗੇ, ਕੋਈ ਦੋ ਕੌਡੀ ਦਾ ਰਿਸ਼ਵਤ ਖੋਰ ਬੰਦਾ , ਕੌਮ ਦੀ ਰਹਿਨੁਮਾਈ ਨਹੀ ਕਰ ਸਕਦਾ ।
   ਅਜੋਕੇ ਸਮੈਂ ਅੰਦਰ ਹੁਣ "ਜਥੇਦਾਰ" ਨਾਮ ਦਾ ਅਹੁਦਾ ਇਕ ਲਾ ਇਲਾਜ ਬਿਮਾਰੀ  ਬਣ  ਚੁਕਾ ਹੈ । ਛੇਤੀ ਤੋਂ ਛੇਤੀ ਇਸ "ਜਥੇਦਾਰ" ਦੇ ਅਹੁਦੇ ਨੂੰ ਦਰਕਿਨਾਰ ਕਰ ਦੇਣਾਂ ਹੀ ਸਿੱਖਾਂ ਦੇ ਹਿੱਤ ਵਿੱਚ ਹੋਵੇਗਾ । ਜੇ ਇਸ ਅਖੌਤੀ ਜਥੇਦਾਰ ਦੇ ਅਹੁਦੇ ਨੂੰ ਛੇਤੀ ਹੀ ਰੱਦ ਨਾਂ ਕੀਤਾ ਗਿਆ ਤਾਂ ਇਹ ਲਾ ਇਲਾਜ ਬਿਮਾਰੀ ਇਕ ਮਹਾਮਾਰੀ ਬਣਕੇ  ਫੈਲ ਜਾਵੇਗੀ। ਅਕਾਲ ਤਖਤ ਦਾ ਜਥੇਦਾਰ ਕੇਵਲ ਤੇ ਕੇਵਲ "ਸ਼ਬਦ ਗੁਰੂ", ਗੁਰੂ ਗ੍ਰੰਥ ਸਾਹਿਬ ਹੀ ਹੋ ਸਕਦੇ ਹਨ । ਗੁਰੂ ਗ੍ਰੰਥ ਸਾਹਿਬ ਤੋਂ ਅਲਾਵਾਂ  ਸਾਨੂੰ ਕੋਈ ਹੁਕਮਨਾਮਾਂ ਜਾਰੀ ਨਹੀ ਕਰ ਸਕਦਾ ਅਤੇ ਨਾਂ ਹੀ ਅਸੀ ਕਿਸੇ ਦੁਨਿਆਵੀ ਬੰਦੇ ਦੇ ਹੁਕਮਨਾਮਿਆਂ ਨੂੰ "ਗੁ੍ਰੂ ਦਾ ਹੁਕਮ" ਮਨਣ ਲਈ ਤੈਆਰ  ਹਾਂ।
  ਹਰ ਸਿੱਖ ਲਈ ਅਕਾਲ ਤਖਤ ਮਹਾਨ ਸੀ , ਅਤੇ ਮਹਾਨ ਰਹੇਗਾ । ਅਕਾਲ ਤਖਤ ਦੀ ਇਮਾਰਤ ਢਹਿੰਦੀ ਰਹੀ ਤੇ ਬਣਦੀ ਰਹੀ,  ਲੇਕਿਨ ਅਕਾਲ ਤਖਤ ਦਾ ਸਿਧਾਂਤ ਨਾਂ ਕਲ ਬਦਲਿਆਂ ਸੀ ਤੇ ਨਾਂ ਅੱਜ ਬਦਲਿਆ ਹੈ  । ਨਾਂ ਆਉਣ ਵਾਲੇ  ਸਮੈਂ ਵਿੱਚ ਹੀ ਬਦਲਿਆ ਜਾ ਸਕੇਗਾ । ਅਕਾਲ ਤਖਤ ਸਿੱਖੀ ਦੀ ਵਖਰੀ , ਨਿਆਰੀ , ਅਜਾਦ ਹੋਂਦ , ਪ੍ਰਭੂਸੱਤਾ ਅਤੇ ਸਵੈਮਾਨ ਦਾ ਪ੍ਰਤੀਕ ਰਿਹਾ ਹੈ ਅਤੇ ਹਮੇਸ਼ਾਂ ਰਹੇਗਾ। ਇੱਸੇ ਕਰਕੇ ਅਸੀ ਰੋਜਾਂਨਾਂ ਪੜ੍ਹੀ ਜਾਂਣ ਵਾਲੀ ਅਰਦਾਸ ਵਿੱਚ ਵੀ "ਝੰਡੇ ਬੂੰਗੇ ਜੁਗੋ ਜੁਗ ਅੱਟਲ " ਰਹਿਣ ਦੀ ਅਰਦਾਸ ਕਰਦੇ ਹਾਂ । ਲੇਕਿਨ ਇਨ੍ਹਾਂ ਸਰਕਾਰੀ ਟੱਟੂਆਂ ਨੇ ਇਨ੍ਹਾਂ ਝੰਡੇ ਬੁੰਗਿਆ ਨੂੰ ਬਿਪਰ ਸ਼ਕਤੀਆਂ ਲਈ ਵਰਤ ਕੇ ਇਸਦੀ ਸ਼ਾਨ ਨੂੰ  ਖੋਰਾ  ਲਾਉਣ ਦਾ ਕੰਮ ਕੀਤਾ ਹੈ ।  ਜਿਨ੍ਹੀ ਵੱਡੀ ਢਾਹ ਅਕਾਲ ਤਖਤ ਦੇ ਸਿਧਾਂਤ ਨੂੰ , ਵਕਤ ਵਕਤ ਦੀਆਂ ਹਕੂਮਤਾਂ ਨੇ ਲਾਈ ਅਤੇ ਕਈ ਵਾਰ ਅਕਾਲ ਤਖਤ ਨੂੰ  ਢਹਿ ਢੇਰੀ ਕੀਤਾ। ਇਨ੍ਹਾਂ ਸਿਆਸੀ ਰਖੈਲਾਂ ਨੇ ਅਕਾਲ ਤਖਤ ਦੇ ਸਿਧਾਂਤ ਨੂੰ , ਉਸ ਤੋਂ ਹਜਾਰ ਗੁਣਾਂ ਵੱਡੀ ਢਾਹ ਲਾਅ ਕੇ ਇਕ ਵਾਰ ਨਹੀ , ਕਈ ਵਾਰ ਢਹਿ ਢੇਰੀ ਕੀਤਾ ਹੈ । ਹੁਣ ਸਮਾਂ ਆ ਗਿਆ ਹੈ ਕਿ, ਇਨ੍ਹਾਂ ਧਰਮ ਦੇ ਠੇਕੇਦਾਰਾਂ ਦੀ ਮੰਜੀ ਪੰਥ ਦੇ ਵੇੜ੍ਹੇ ਵਿਚੋ  ਚੁੱਕ ਕੇ ਬਾਹਰ ਸੁੱਟ ਦਿੱਤੀ ਜਾਵੇ  , ਅਤੇ ਗੁਰੂ ਗ੍ਰੰਥ   ਸਾਹਿਬ ਜੀ ਦੀ ਸਰਬਉੱਚਤਾ ਅਤੇ ਰਹਿਨੁਮਾਈ ਨਾਲ ਕੌਮ ਦੀ ਚੜ੍ਹਦੀ ਕਲਾ ਵੱਲ ਅਪਣਾਂ ਸਾਰਾਂ ਧਿਆਨ ਅਤੇ ਪ੍ਰਚਾਰ ਕੇੰਦ੍ਰਿਤ ਕੀਤਾ ਜਾਵੇ  ।
  ਆਉ ਵੀਰੋ ! ਅੱਜ ਤੋਂ ਅਸੀ ਇਹ ਪ੍ਰਣ ਕਰੀਏ ਕੇ ਸਾਡਾ ਜਥੇਦਾਰ, ਸਾਡਾ ਰਹਿਨੁਮਾਂ , ਗੁਰੂ ਗ੍ਰੰਥ ਸਾਹਿਬ ਤੋਂ ਅਲਾਵਾ ਕੋਈ ਹੋਰ ਦੇਹਧਾਰੀ ਨਹੀ ਹੋਵੇਗਾ। ਕਿਸੇ ਮਾਮੂਲੀ ਬੰਦੇ ਨੂੰ ਪੰਥ ਨੇ ਨਾਂ ਇਹ ਅਹੁਦਾ ਦਿਤਾ ਹੈ , ਅਤੇ ਨਾਂ ਹੀ ਅਸੀ ਕਿਸੇ ਮਾਮੂਲੀ ਰਿਸ਼ਵਤ ਲੈਣ ਵਾਲੇ  ਗੱਫੇ ਬਾਜ ਬੰਦੇ ਦੇ ਜਾਰੀ ਫਤਵੇ ਨੂੰ ਅਕਾਲ ਤਖਤ ਜਾਂ ਗੁਰੂ ਦਾ ਹੁਕਮ ਮਨਾਂਗੇ । ਇਹ ਚੱਮ ਦੀਆਂ ਚਲਉਣ ਵਾਲੇ ਰਿਸ਼ਵਤਖੋਰ ਆਪਹੁਦਰੇ ਅਖੌਤੀ ਬੁਰਛਾਗਰਦ , ਗੁਰੂ ਦਾ ਰੂਪ ਕਿਸ ਤਰ੍ਹਾਂ ਹੋ ਸਕਦੇ ਨੇ  ? ਜੋ  ਆਪ ਹੀ ਰਹਿਤ ਮਰਿਆਦਾ, ਗੁਰਮਤਿ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਤੋਂ ਬਾਗੀ ਅਤੇ ਤਨਖਾਹੀਏ  ਹਨ । ਇਨ੍ਹਾਂ ਨੂੰ ਜੱਥੇਦਾਰ ਮਨਣ ਵਾਲਾ ਅਤੇ ਉਨ੍ਹਾਂ ਦੇ ਬਣਾਏ "ਸਕੱਤਰੇਤ ਨਾਮ ਦੇ ਕੋਠੇ" ਵਿੱਚ ਇਨ੍ਹਾਂ  ਸਿਆਸੀ ਪਿਆਦਿਆਂ ਦੇ ਅੱਗੇ ਪੇਸ਼ ਹੋਣ ਵਾਲਾ ਸਿੱਖ  ਵੀ ਗੁਰੂ ਤੋਂ ਬੇਮੁਖ ਅਖਵਾਏਗਾ , ਕਿਉਕਿ ਐਸਾ ਵਿਅਕਤੀ  ਇਨ੍ਹਾਂ ਨੂੰ ਗੁਰੂ ਦਾ ਰੂਪ ਮੰਨ ਕੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦਾ ਅਪਮਾਨ ਹੀ ਨਹੀ ਕਰਦਾ ਬਲਕਿ ਉਸ ਕੋਠੇ ਨੂੰ ਅਕਾਲ ਤਖਤ ਦੇ ਮੁਕੱਦਸ ਅਦਾਰੇ ਦੀ ਮਾਨਤਾ ਦੇ ਕੇ , ਗੁਰੂ ਦੇ ਬਣਾਏ ਅਕਾਲ ਦੇ ਤਖਤ ਦੇ ਸਿਧਾਂਤ ਦਾ ਅਪਮਾਨ ਵੀ ਕਰਦਾ ਹੈ ।

ਇੰਦਰਜੀਤ ਸਿੰਘ, ਕਾਨਪੁਰ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.