ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ
Page Visitors: 2726

ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ
ਅਕਸਰ ਅਸੀ ਅਪਣੇ ਜੀਵਨ ਵਿੱਚ , ਕੁਝ ਸ਼ਬਦਾਂ ਜਾਂ ਅਖਰਾਂ ਦੀ ਵਰਤੋਂ  ਹੂੰਦਿਆਂ ਵੇਖਦੇ ਹਾਂ, ਜਿਨ੍ਹਾਂ ਵਿਚ ਗੁਰਬਾਣੀ,  ਦਸਮ ਬਾਣੀ, ਗੁਰੂ ਬਾਣੀ , ਗੁਰੂਆਂ ਦੀ ਬਾਣੀ, ਮੁਖਵਾਕ,ਗੁਰੂ ਸ਼ਬਦ, ਹੁਕਮਨਾਮਾਂ , ਗੁਰੂ ਬਚਨ ਆਦਿਕ ਸ਼ਬਦ ਮੁਖ ਰੂਪ ਵਿੱਚ ਸਾਡੇ ਸਾਮ੍ਹਣੇ ਆਂਉਦੇ ਰਹਿੰਦੇ ਹਣ, ਜਿਨ੍ਹਾਂ ਨੂੰ ਅਸੀ "ਗੁਰਬਾਣੀ" ਨਾਲ ਜੋੜਦੇ ਹਾਂ ।  ਇਸ ਵਿਸ਼ੇ ਤੇ ਚਿੰਤਨ ਕਰਨਾਂ ਹੀ ਇਸ ਛੋਟੇ ਜਿਹੇ ਲੇਖ ਦਾ ਮਕਸਦ ਹੈ ਕਿ "ਗੁਰਬਾਣੀ" ਕਿਸ ਬਾਣੀ  ਨੂੰ ਕਹਿਆ ਜਾ ਸਕਦਾ ਹੈ , ਅਤੇ "ਗੁਰਬਾਣੀ" ਦੀ ਪਰਿਭਾਸ਼ਾਂ ਕੀ  ਹੈ?
   ਦਸ ਗੁਰੂ ਸਾਹਿਬਾਨ ਨੇ ਅਪਣੇ ਜੀਵਨ ਕਾਲ ਵਿੱਚ ਬਹੁਤ ਸਾਰੀ ਗੱਲਬਾਤ ਜਾਂ ਗੱਲਾਂ ਕੁਝ ਇਸ ਪ੍ਰਕਾਰ ਦੀਆਂ ਵੀ ਕੀਤੀਆਂ ਹੋਣ ਗੀਆਂ, ਮਸਲਨ , "ਅੱਜ ਸੰਗਤਾਂ ਦਾ ਹਜੂਮ ਆਨੰਦਪੁਰ ਸਾਹਿਬ ਵਿੱਚ ਠਾਠਾਂ ਮਾਰ ਰਿਹਾ ਹੈ,,,,,,,,,ਗੁਰੂ ਕੀ ਲਾਡਲੀ ਫੌਜ ਨੇ , ਦੁਸ਼ਮਨਾਂ ਦੇ ਦੰਦ ਖੱਟੇ ਕਰ ਦਿੱਤੇ...... ਸੰਗਤਾਂ ਦੇ ਲੰਗਰ ਪਾਣੀ ਦਾ ਇੰਤਜਾਮ ਹੋ ਗਿਆ .......? ਅੱਜ ਗੁਰੂ ਦੀਆਂ ਲਾਡਲੀਆਂ ਫੌਜਾਂ ਕਮਰ ਕੱਸੇ ਕਰ ਲੈਣ.....ਕਲ ਸਵੇਰੇ ਕੂਚ ਕਰਣਾਂ ਹੈ .........ਆਦਿਕ । ਕਹਿਣ ਨੂੰ ਤਾਂ ਬੇਸ਼ਕ ਇਹ ਸ਼ਬਦ ਵੀ ਗੁਰੂ ਦੇ ਹੀ ਉੱਚਾਰਣ ਕੀਤੇ ਜਾਂ ਗੁਰੂ ਦੀ ਹੀ ਬਾਣੀ ਹੀ ਹੈ, ਲੇਕਿਨ ਗੁਰੂ ਦੇ ਜੀਵਨ ਵਿੱਚ ਉਨ੍ਹਾਂ ਦਵਾਰਾ  ਕੀਤੀ ਗਈ ਗੱਲਬਾਤ ਅਤੇ ਬੋਲਚਾਲ ਦੇ ਸ਼ਬਦਾਂ ਨੂੰ ਵੀ "ਗੁਰਬਾਣੀ" ਦਾ ਦਰਜਾ ਨਹੀ ਦਿੱਤਾ ਜਾ ਸਕਦਾ।
    "ਗੁਰਬਣੀ" ਦਾ ਦਰਜਾ ਕੇਵਲ ਤੇ ਕੇਵਲ ਉਸ ਬਾਣੀ ਨੂੰ ਹੀ ਪ੍ਰਾਪਤ ਹੈ , ਜਿਸ ਨੂੰ ਗੁਰੂ ਸਾਹਿਬਾਨ ਨੇ ਅਪਣੇ ਜੀਵਨ ਕਾਲ ਵਿੱਚ ਪੋਥੀ ਸਾਹਿਬ ਜਾਂ ਗੁਰੂ ਗ੍ਰੰਥ ਸਾਹਿਬ ਵਿੱਚ ਅਪਣੇ ਹੱਥੀ ਦਰਜ ਕਰ ਦਿਤਾ। ਇਥੋਂ ਤਕ ਕਿ ਗੁਰੂ ਸਾਹਿਬਾਨ ਦੀ ਬੋਲਚਾਲ ਅਤੇ ਉਨ੍ਹਾਂ ਦੇ ਨਿਜੀ ਜੀਵਨ ਵਿੱਚ , ਉਨ੍ਹਾਂ ਵਲੋਂ ਕੀਤੀ ਗਈ ਕਿਸੇ ਵੀ   ਗਲਬਾਤ ਨੂੰ ਵੀ "ਗੁਰਬਾਣੀ" ਦਾ ਦਰਜਾ ਨਹੀ ਦਿੱਤਾ ਜਾ ਸਕਦਾ। ਇਥੇ ਦੋਬਾਰਾ ਦੋਹਰਾ ਦੇਣਾਂ ਚਾਂਉਦਾ ਹਾਂ ਕਿ  "ਗੁਰਬਾਣੀ ਦਾ ਦਰਜਾ ਕੇਵਲ ਤੇ ਕੇਵਲ ਉੱਸੇ ਬਾਣੀ ਨੂੰ ਹੀ ਪ੍ਰਾਪਤ ਹੈ , ਜੋ ਗੁਰੂ ਸਾਹਿਬਾਨ ਨੇ ਅਪਣੇ ਜੀਵਨ ਕਾਲ ਵਿੱਚ  ਆਪ ਅਪਣੇ ਹੱਥੀ ,  ਪੋਥੀ ਸਾਹਿਬ  ਅਤੇ  ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ । ਇਸ ਗੱਲ ਨੂੰ ਸੰਖੇਪ ਵਿਚ ਹੁਣ ਤੀਜੀ ਵਾਰ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ , "ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਨੂੰ ਹੀ "ਗੁਰਬਾਣੀ" ਦਾ ਦਰਜਾ ਪ੍ਰਾਪਤ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਤੋਂ ਅਲਾਵਾ , ਸੰਸਾਰ  ਦੀ ਹਰ  ਬਾਣੀ  ਗੁਰਮਤਿ ਅਨੁਸਾਰ  "ਕੱਚੀ ਬਾਣੀ" ਅਖਵਾਉਦੀ ਹੈ।
   ਇਸ ਗੱਲ ਨੂੰ ਤਿਨ ਵਾਰ ਅਲਗ ਅਲਗ ਤਰੀਕੇ ਨਾਲ ਕਹਿਣ ਦਾ ਮਕਸਦ ਸਿਰਫ ਇਹ ਹੀ ਹੈ , ਕਿ ਕੁਝ  ਦਿਮਾਗਾਂ ਵਿੱਚ ,  "ਰਾਗਮਾਲਾ " ਦਾ  ਸਵਾਲ  ਭੂਚਾਲ ਬਣ ਕੇ ਉਨ੍ਹਾਂ ਨੂੰ ਤੰਗ ਕਰ ਰਿਹਾ ਹੋਵੇਗਾ। ਇੱਸੇ ਲਈ ਉਪਰ ਵਾਲੇ ਪਹਿਰੇ ਵਿੱਚ ਦਾਸ ਨੇ ਇਨ੍ਹਾਂ ਸ਼ਬਦਾ ਦੀ ਵਰਤੋਂ ਸੋਚ ਸਮਝ ਕੇ ਕੀਤੀ ਹੈ,   ਕਿ  "ਗੁਰਬਾਣੀ ਦਾ ਦਰਜਾ ਕੇਵਲ ਤੇ ਕੇਵਲ ਉੱਸੇ ਬਾਣੀ ਨੂੰ ਹੀ ਪ੍ਰਾਪਤ ਹੈ , ਜੋ ਗੁਰੂ ਸਾਹਿਬਾਨ ਨੇ ਅਪਣੇ ਜੀਵਨ ਕਾਲ ਵਿੱਚ ,ਅਪਣੇ ਹੱਥੀ, ਆਪ ਪੋਥੀ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ । ਲਗਦਾ ਹੈ ਉਨ੍ਹਾਂ ਵੀਰਾਂ ਦੀ ਸ਼ੰਕਾ ਇੱਥੇ ਮੁੱਕ ਜਾਂਣੀ ਚਾਹੀਦੀ ਹੈ । ਖੈਰ ਸਾਡਾ ਵਿਸ਼ਾ ਉਹ ਨਹੀ , ਸਾਡਾ ਵਿਸ਼ਾ ਤਾਂ ਇਹ ਹੈ ਕਿ "ਗੁਰਬਾਣੀ" ਕਿਸ ਬਾਣੀ ਨੂੰ ਕਹਿਆ ਜਾ ਸਕਦਾ ਹੈ , ਜਾਂ 'ਗੁਰਬਾਣੀ' ਦੀ ਪਰਿਭਾਸ਼ਾ ਕੀ ਹੈ ?
  ਹੁਣ ਸਾਡੇ ਕੋਲ ਗੁਰਬਾਣੀ ਦੀ ਇਕ ਸਪਸ਼ਟ ਪਰਿਭਾਸ਼ਾਂ  ਸਾਮ੍ਹਣੇ ਹੈ ਕਿ "ਗੁਰਬਾਣੀ ਦਾ ਦਰਜਾ ਕੇਵਲ ਤੇ ਕੇਵਲ ਉੱਸੇ ਬਾਣੀ ਨੂੰ ਹੀ ਪ੍ਰਾਪਤ ਹੈ , ਜੋ ਗੁਰੂ ਸਾਹਿਬਾਨ ਨੇ ਅਪਣੇ ਜੀਵਨ ਕਾਲ ਵਿੱਚ  , ਅਪਣੇ ਹੱਥੀ  ਪੋਥੀ ਸਾਹਿਬ ਤੋਂ ਲੈਕੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ।  ਇੱਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਭਗਤਾਂ ,ਭੱਟਾਂ ਅਤੇ ਹੋਰ ਸ਼ਖਸ਼ਿਅਤਾਂ ਦੀ ਬਾਣੀ, ਜੋ ਗੁਰੂ ਸਾਹਿਬ ਨੇ ਆਪ ਦਰਜ ਕੀਤੀ , ਉਸ ਨੂੰ ਵੀ ਅਸੀ "ਗੁਰਬਾਣੀ" ਹੀ ਕਹਾਂਗੇ ਅਤੇ ਗੁਰਬਾਣੀ ਦੇ ਤੁਲ ਹੀ ਉਸ ਦਾ ਸਤਕਾਰ ਕਰਕੇ,  ਉਸਤੇ ਅਮਲ ਕਰਾਂਗੇ, ਕਿਉ ਕਿ ਗੁਰੂ ਸਾਹਿਬ ਨੇ ਜੋ ਬਾਣੀ ਅਪਣੀ ਹੱਥੀਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਹੈ , ਕੇਵਲ ਉਸਨੂੰ ਹੀ  "ਗੁਰਬਾਣੀ " ਦਾ ਦਰਜਾ ਪ੍ਰਾਪਤ ਹੈ । ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਦੀ ਹਰ ਬਾਣੀ ਕੱਚੀ ਹੈ ਭਾਵੇ ਉਹ ਕਿਸੇ ਨੇ ਹੀ ਕਿਉ ਨਾਂ ਉਚਾਰੀ ਹੋਵੇ । ਜੇ , ਛੋਟਾ ਮੂਹ ਵੱਡੀ ਗੱਲ ਵਾਲੀ ਕਹਾਵਤ ਨੂੰ ਅਮਲ ਵਿੱਚ ਲੈ ਆਈਏ ਤਾਂ ਇਹ ਕਹਿਣਾਂ ਵੀ ਅਤਿਸ਼ੋਕਤੀ ਨਹੀ ਹੋਵੇਗਾ ਕਿ , ਜੇ ਗੁਰੂ ਸਾਹਿਬਾਨ ਨੇ ਹੋਰ ਵੀ  ਕੋਈ ਬਾਣੀ ਲਿੱਖੀ  ਜਾਂ ਕਹੀ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀ ਹੈ , ਤਾਂ ਅਸੀ ਉਸ ਨੂੰ ਵੀ "ਗੁਰਬਾਣੀ" ਨਹੀ ਕਹਾਂਗੇ।
  ਉਦਾਹਰਣ ਦੇ ਤੌਰ ਤੇ ਬਾਬਾ ਕਬੀਰ ਸਾਹਿਬ ਜੀ ਦੀ ਬਹੁਤ ਸਾਰੀ ਬਾਣੀ ਐਸੀ ਵੀ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਹੀ ਹੈ। ਅਸੀ ਉਸ ਨੂੰ  ਗੁਰਬਾਣੀ ਤਾਂ ਨਹੀ ਕਹਿੰਦੇ  , ਤੇ ਨਾਂ ਹੀ ਉਸ ਦੇ ਅੱਗੇ ਮੱਥਾ ਟੇਕਦੇ ਹਾਂ । ਬਾਬਾ ਕਬੀਰ ਸਾਹਿਬ ਅਤੇ ਹੋਰ ਭਗਤਾਂ ਦੀ ਬਾਣੀ ਜੋ ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦਰਜ ਕੀਤੀ,  ਉਸ ਨੂੰ ਹੀ ਅਸੀ "ਗੁਰਬਾਣੀ" ਦਾ ਦਰਜਾ ਦਿੰਦੇ ਅਤੇ ਉਸਦੇ ਅੱਗੇ " ਮੱਥਾ ਟੇਕਦੇ ਹਾਂ , ਕਿਉ ਕਿ ਉਹ ਬਾਣੀ ਸਾਡੇ ਸ਼ਬਦ ਗੁਰੂ ਵਿੱਚ ਅੰਕਿਤ ਹੈ, ਅਤੇ ਸਾਡੇ ਗੁਰੂ ਸਾਹਿਬਾਨ ਨੇ , ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦਰਜ ਕੀਤੀ ਹੈ ,ਤੇ ਹੁਕਮ ਵੀ ਕੀਤਾ ਹੈ "ਗੁਰੂ ਗ੍ਰੰਥ ਜੀ ਮਾਨਿਉ " । ਸਾਨੂੰ ਤਾਂ ਹਰ ਹੁਕਮ , ਹਰ ਆਦੇਸ਼ ਉਸ "ਸ਼ਬਦ ਗੁਰੂ" ਦਾ ਮਨਣਾਂ ਹੈ , ਜਿਸਦੇ ਲੱੜ ਸਾਨੂੰ  ਆਪ ਦਸਮ ਪਿਤਾ ਲਾ ਗਏ ਹਨ । ਮੈਨੂੰ ਇਕ ਵਿਦਵਾਨ ਪ੍ਰਚਾਰਕ ਦੀ ਇਕ ਗੱਲ ਹਮੇਸ਼ਾਂ  ਯਾਦ ਆਉਦੀ ਹੈ ਕਿ , "ਮਨ ਲਵੋ ਤੁਹਾਡੇ ਸਾਮ੍ਹਣੇ ਗੁਰੂ ਗ੍ਰੰਥ ਸਾਹਿਬ ਹੋਣ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਆਪ  ਉਥੇ ਹਾਜਿਰ ਹੋਣ , ਤਾਂ ਤੁਸੀ ਕਿਸਦੇ ਚਰਣੀ ਲਗੋਗੇ ? ਜਵਾਬ ਸੀ ਕਿ ਸਾਡਾ ਇਕੋ ਇਕ ਗੁਰੂ "ਗੁਰੂ ਗ੍ਰੰਥ ਸਾਹਿਬ ਜੀ ਹਨ , ਅਸੀ ਉਨ੍ਹਾਂ ਦੇ ਹੀ ਚਰਣੀ ਲੱਗਾਂਗੇ, ਕਿਸੇ ਗੁਰੂ ਦੀ ਦੇਹ ਨਾਲ ਸਾਨੂੰ ਜੁੜਨ ਦਾ ਹੁਕਮ ਗੁਰੂ ਗ੍ਰੰਥ ਸਾਹਿਬ ਜੀ ਵੀ ਨਹੀ ਦਿੰਦੇ ।
ਭਾਵੇ ਇਹ ਦਲੀਲ ਕੋਰੀ ਕਲਪਨਾਂ ਉਪਰ ਅਧਾਰਿਤ ਹੈ, ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਸਿਧਾਂਤ ਨੂੰ ਸਮਝਾਂਉਣ ਲਈ ਬਿਲਕੁਲ ਸਟੀਕ ਸਾਬਿਤ ਹੂੰਦੀ ਹੈ ਕਿ ਸਾਡਾ ਗੁਰੂ ਵੀ ਇਕ ਹੈ , ਸਾਡੇ ਲਈ "ਗੁਰਬਾਣੀ" ਵੀ ਇਕ ਹੈ ਅਤੇ ਉਸ ਇਕ ਗੁਰੂ ਦੇ ਸ਼ਬਦਾਂ ਤੋਂ ਅਲਾਵਾ ਸਾਡੀ ਸੇਧ ਅਤੇ ਸਾਡਾ ਪੰਥ ਵੀ ਹੋਰ ਕੋਈ ਨਹੀ ਹੈ।
  ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ
 ਖਾਲਸਾ ਜੀ ਅਸੀ ਤਾਂ ਪਤਾ ਨਹੀ ਕੇੜੇ ਸਿਆਮ, ਰਾਮ ਅਤੇ ਕਾਲ ਕਵੀ ਦੀ ਬਾਣੀ ਨੂੰ ਹੀ "ਗੁਰਬਾਣੀ" ਕਹੀ ਕਹਿ ਕੇ ਮੱਥੇ ਟੇਕੀ ਜਾ ਰਹੇ ਹਾਂ । ਕੀ ਇਹ ਗੁਰੂ ਗ੍ਰੰਥ ਸਾਹਿਬ ਵਰਗੇ ਸਮਰੱਥ ਅਤੇ ਸੰਪੂਰਨ ਗੁਰੂ ਦਾ ਅਪਮਾਨ ਨਹੀ। ਅੱਜ ਅਸੀ ਅਪਣੇ ਨਿਤਨੇਮ ਅਤੇ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਵਿਚ ਕੇਵਲ ਦੋ ਬਾਣੀਆਂ ਅਪਣੇ ਇਕੋ ਇਕ ਗੁਰੂ , ਗੁਰੂ ਗ੍ਰੰਥ ਸਾਹਿਬ ਜੀ ਵਿਚੋ ਲੈ ਰਹੇ ਹਾਂ , ਤੇ ਤਿਨ ਕੱਚੀਆਂ,  ਦੇਵੀ ਉਸਤਤਿ ਵਾਲੀਆਂ ਬਾਣੀਆਂ ਸਿਯਾਮ ਕਵੀ ਦੇ ਲਿੱਖੀ ਬਚਿਤੱਰ ਕਿਤਾਬ ਵਿੱਚੋ ਲੈ  ਰਹੇ ਹਾਂ। ਕੀ  ਸਾਡੇ ਗੁਰੂ ਗ੍ਰੰਥ ਸਾਹਿਬ ਅਧੂਰੇ ਅਤੇ ਅਸਮਰਥ ਹਨ , ਜੋ ਸਾਨੂੰ ਅਪਣੇ ਵਿੱਚੋ ਨਿਤਨੇਮ ਦੀ ਜਾਚ ਵੀ ਨਹੀ ਦੇ ਸਕਦੇ ? ਸਾਨੂੰ  ਅਪਣੀ ਜੀਵਨ ਜਾਚ ਲਈ ਕਿਸੇ ਸ਼ਿਯਾਮ ਕਵੀ ਦੇ ਲਿੱਖੈ "ਬਚਿਤੱਰ ਪੋਥੇ" ਵਿਚੋ ਤਿਨ ਬਾਣੀਆਂ ਲੈ ਕੇ ਅਪਣਾਂ ਨਿਤਨੇਮ ਅਤੇ ਅੰਮ੍ਰਿਤ ਪੂਰਾ ਕਰਣਾਂ ਪੈ ਰਿਹਾ ਹੈ।
ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ ॥੨੩॥
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥
ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ
॥ ਅੰਕ 920
ਇਥੇ ਮੈਂ ਤੁਹਾਡੇ ਕੋਲੋਂ ਗੁਰਬਾਣੀ ਦੇ ਇਸ ਹੁਕਮ ਵਿੱਚ ਆਏ "ਸਤਿਗੁਰੂ" ਸ਼ਬਦ ਦੇ ਬਾਰੇ ਇਕ ਸਵਾਲ  ਪੁਛਦਾ ਹਾਂ , " ਕਿ ਤੁਹਾਡਾ "ਸਤਿਗੁਰੂ " ਕੌਣ ਹੈ ? ਗੁਰੂ ਗ੍ਰੰਥ ਸਾਹਿਬ ਜੀ ਜਾਂ , "ਸ਼ਿਯਾਮ ਕਵੀ" ? ਫੈਸਲਾ ਤੁਸੀ ਦੋ ਮਿੰਟਾਂ ਵਿੱਚ ਕਰ ਲਵੋ ਗੇ, ਜੇ ਅਪਣੀ ਜਮੀਰ ਨਾਲ ਇਕ ਵਾਰ ਉੱਚੀ ਅਵਾਜ ਇਸ ਸਵਾਲ ਦਾ ਜਵਾਬ ਦੇ ਸਕੋ ? ਸਭ ਦੇ ਮੂਹੋ ਇਹ ਹੀ ਨਿਕਲੇਗਾ ਕਿ "ਗੁਰੂ ਗ੍ਰੰਥ ਸਾਹਿਬ ਜੀ " । ਹੈ ਨਾਂ ? ਫਿਰ ਕਿਸ ਲਈ ਸ਼ਿਯਾਮ ਕਵੀ ਦੀਆਂ ਰਚਨਾਵਾਂ ਨੂੰ ਅਪਣਾਂ ਨਿਤਨੇਮ ਅਤੇ ਅੰਮ੍ਰਿਤ ਸੰਚਾਰ ਵਿੱਚ ਜੋੜ ਕੇ,  ਅਪਣੇ "ਸਤਿਗੁਰੂ" ਤੋਂ ਬੇਮੁਖ ਕਿਉ ਬਣ ਰਹੇ ਹੋ ?
ਖਾਲਸਾ ਜੀ ! ਹੋਸ਼ ਕਰੋ ! ਅਪਣੇ ਸਮਰੱਥ ਗੁਰੂ ਦੀਆਂ ਸਿਰਫ ਦੋ ਬਾਣੀਆਂ ਅਤੇ ਕਿਸੇ "ਅਜੀਬੋ ਗਰੀਬ (ਬਚਿਤੱਰ ) ਨਾਟਕ  ਦੀਆਂ ਤਿਨ ਕੱਚੀਆਂ ਰਚਨਾਵਾਂ ਲੈ ਕੇ ਤੁਸੀ ਕੀ ਅਪਣੇ ਸਮਰੱਥ ਅਤੇ ਸੰਪੂਰਣ ਗੁਰੂ ਨੂੰ ਅਧੂਰਾ ਅਤੇ ਅਸਮਰਥ ਗੁਰੂ ਸਾਬਿਤ ਕਰਣ ਦੀ ਕੋਝੀ ਸਾਜਿਸ਼ ਵਿੱਚ ਤਾਂ ਨਹੀ ਫੰਸ ਚੁਕੇ ਹੋ ? ਅਪਣੇ ਵਿਵੇਕ ਅਤੇ ਬੁੱਧੀ ਦਾ ਇਸਤਮਾਲ ਕਰੋ ! ਅਤੇ ਇਹ ਸੋਚੋ ਕਿ "ਜੇ ਅਸੀ ਅਪਣੇ ਨਿਤਨੇਮ ਅਤੇ ਅੰਮ੍ਰਿਤ ਸੰਸਕਾਰ ਵਿੱਚ ਸਾਰੀਆਂ ਬਾਣੀਆਂ ਅਪਣੇ ਇਕੋ ਇਕ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਵਿਚੋ ਲਈਏ , ਤਾਂ ਕੀ ਸਾਡਾ  ਨਿਤਨੇਮ ਅਤੇ ਅੰਮ੍ਰਿਤ ਪ੍ਰਤੀ ਸਤਕਾਰ , ਹੋਰ ਦ੍ਰਿੜ ਅਤੇ ਮਜਬੂਤ ਨਹੀ ਹੋ ਜਾਏਗਾ ?   ਇਸ ਤਰ੍ਹਾਂ ,ਇਕ ਸਿੱਖ ਦਾ ਨਿਤਨੇਮ ਅਤੇ ਅੰਮ੍ਰਿਤ ,  ਸ਼ਯਾਮ ਕਵੀ ਦੀਆਂ ਕੱਚੀਆਂ ਕਵਿਤਾਵਾਂ ਨਹੀ, ਬਲਕਿ ਉਸ ਰੁਹਾਨੀ ਅਤੇ ਰੱਬੀ ਬਾਣੀ ਦਾ ਸਮੂਹ ਹੋਵੇਗਾ , ਜਿਸਨੂੰ ਗੁਰੂਨਾਨਕ ਨੇ "ਧੁਰ ਦੀ ਬਾਣੀ" ਦਾ ਖਿਦਰਜਾ  ਦਿਤਾ ਹੈ। ਫੈਸਲਾ ਤੁਹਾਡੇ ਹੱਥ ਵਿੱਚ ਹੈ । ਫੈਸਲਾ ਤੁਸਾਂ ਕਰਣਾਂ ਹੈ , ਕਿ ਤੁਸੀ ਅਪਣਾਂ ਜੀਵਨ  ਸਿਯਾਮ ਕਵੀ ਦੀਆਂ ਕੱਚੀਆਂ ਰਚਨਾਵਾਂ ਨਾਲ ਭੰਗ ਦੇ ਭਾੜੇ  ਗਵਾ ਦੇਣਾਂ ਹੈ,  ਜਾਂ ਉਸ "ਧੁਰ ਕੀ ਬਾਣੀ" ਨਾਲ ਜੁੱੜ ਕੇ ਇਸ ਜੀਵਨ ਨੂੰ ਸਾਰਥਕ ਕਰਣਾਂ  ਹੇ ?

ਇੰਦਰਜੀਤ ਸਿੰਘ, ਕਾਨਪੁਰ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.