ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
“ਫਿਰ ‘ਅੰਮ੍ਰਿਤ’ ਦਾ ਕੀ ਹੋਵੇਗਾ ? “
“ਫਿਰ ‘ਅੰਮ੍ਰਿਤ’ ਦਾ ਕੀ ਹੋਵੇਗਾ ? “
Page Visitors: 2636

ਫਿਰ ਅੰਮ੍ਰਿਤਦਾ ਕੀ ਹੋਵੇਗਾ  ?
ਮੇਰੇ ਹੇਠਾਂ ਲਿਖੇ ਗਏ ਸਵਾਲ ਤੋਂ , ਕੋਈ ਸਿੱਖ ਇਹ ਨਾਂ ਸਮਝ ਲਵੇ ਕਿ ਦਾਸ "ਅੰਮ੍ਰਿਤ" ਤੇ ਕੋਈ ਕਿੰਤੂ ਕਰਨ ਦੀ ਹਿਮਾਕਤ ਕਰ ਸਕਦਾ ਹੈ। "ਅੰਮ੍ਰਿਤ" ਤੇ ਕਿੰਤੂ ਕਰਨ ਵਾਲਾ ਤਾਂ ਸਿੱਖ ਹੀ ਨਹੀ ਹੋ ਸਕਦਾ  । "ਅੰਮ੍ਰਿਤ " ਹਰ ਇਕ ਸਿੱਖ ਲਈ ਇਕ ਜਰੂਰੀ ਅਤੇ ਅਹਿਮ ਸੰਸਕਾਰ ਹੈ , ਜਿਸ ਵਿੱਚ ਇਕ ਸਿੱਖ ਗੁਰੂ ਵਾਲਾ ਬਨਣ ਵੇਲੇ , ਅਪਣੇ ਗੁਰੂ ਨਾਲ ਇਕ COMMITMENT  (ਵਾਦਾ)  ਕਰਦਾ ਹੈ ਕਿ ਅੱਜ ਤੋਂ ਮੈਂ ਤੇਰਾ ਹਾਂ, ਅਤੇ ਤੂੰ ਮੇਰਾ ਹੈ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਅਲਾਵਾ ਕਿਸੇ ਹੋਰ ਅੱਗੇ ਮੱਥਾ ਨਹੀ ਟੇਕਾਂ ਗਾਗੁਰੂ ਗ੍ਰੰਥ ਸਾਹਿਬ ਤੋਂ ਅਲਾਵਾ , ਮੈਂ ਕਿਸੇ ਹੋਰ ਗ੍ਰੰਥ ਯਾਂ ਵਿਅਕਤੀ ਨੂੰ ਅਪਣਾਂ ਗੁਰੂ ਨਹੀ ਮਨਾਂਗਾ
ਨਿਤਨੇਮ ਵਿੱਚ ਦਰਜ, ਅਖੌਤੀ ਦਸਮ ਗ੍ਰੰਥ ਦੀਆਂ ਕੱਚੀਆਂ ਬਾਣੀਆਂਦੀ ਗਲ ਕਰਦਿਆਂ ਹੀ , ਧਰਮ ਦੇ ਠੇਕੇਦਾਰ ਅੱਗ ਬਬੂਲਾ ਹੋ ਕੇ ਕਹਿੰਦੇ ਹਨ ਕਿ, 
ਫਿਰ ਅੰਮ੍ਰਿਤਦਾ ਕੀ ਹੋਵੇਗਾ  ?
ਜੇ ਅਸੀ ਅੰਮ੍ਰਿਤ ਸੰਸਕਾਰਅਤੇ "ਨਿਤਨੇਮ" ਦੀਆਂ ਸਾਰੀਆਂ ਬਾਣੀਆਂ ਅਪਣੇ ਇਕੋ ਇਕ ਗੁਰੂ , ਸਾਹਿਬ ਗੁਰੂ ਗ੍ਰੰਥ ਸਾਹਿਬ ਵਿਚੋਂ ਲਈਏ , ਤਾਂ ਕੀ ਸਿੱਖਾਂ ਦਾ ਅੰਮ੍ਰਿਤਅਤੇ ਅਪਣੇ "ਨਿਤਨੇਮ" ਪ੍ਰਤੀ ਨਿਸ਼ਚਾ ਅਤੇ ਸਤਕਾਰ ਹੋਰ ਮਜਬੂਤ ਅਤੇ ਗੁਰਮਤਿ ਅਨੁਸਾਰੀ ਨਹੀ ਹੋ ਜਾਵੇ ਗਾ ? 
ਇੰਦਰਜੀਤ ਸਿੰਘ, ਕਾਨਪੁਰ

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.