ਅਨੁਰਾਗ ਸਿੰਘ ਦੀ ਚੁਣੌਤੀ ਪ੍ਰਵਾਨ
ਅਨੁਰਾਗ ਸਿੰਘ ਦੀ ਚੁਣੌਤੀ ਪ੍ਰਵਾਨ
ਕਦੇ-ਕਦਾਈਂ ਸਾਂਝੇ ਸੱਜਣਾਂ ਰਾਹੀ ਅਨੁਰਾਗ ਸਿੰਘ ਦੀਆਂ ਕੈਲੰਡਰ ਸਬੰਧੀ ਪੋਸਟਾਂ ਮਿਲਦੀਆਂ ਰਹਿੰਦੀਆਂ ਹਨ। ਪਰ ਮੈਂ ਉਨ੍ਹਾਂ ਵੱਲ ਧਿਆਨ ਨਹੀਂ ਦਿੰਦਾ। ਇਸ ਦਾ ਕਾਰਨ ਇਹ ਹੈ ਕਿ ਜੁਲਾਈ 2017 ਈ:, ਸਿਆਟਲ ਵਾਲੇ ਸੈਮੀਨਾਰ ਤੋਂ ਪਿਛੋਂ ਮੇਰਾ ਇਸ ਨਾਲ ਸਿੱਧਾ ਵਾਹ ਪਿਆ ਸੀ ਅਤੇ ਇਸ ਦੇ ਸਾਰੇ ਸਵਾਲਾਂ ਦੇ ਤਸੱਲੀ ਬਖ਼ਸ਼ ਜਵਾਬ ਦਿੱਤੇ ਸਨ। ਪਰ ਇਸ ਨੇ ਮੇਰੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਸੀ ਦਿੱਤਾ। ਉਲਟਾ ਇਸ ਨੇ, ਸਵਾਲ ਕਰਨ ਤੇ ਮੈਨੂੰ ਬਲੌਕ ਕਰ ਦਿੱਤਾ ਸੀ। ਅੱਜ ਇਸ ਦੀ ਇਕ ਹੋਰ ਪੋਸਟ ਮਿਲੀ ਹੈ। ਭੇਜਣ ਵਾਲੇ ਸੱਜਣ ਨੇ ਇਸ ਵੱਲੋਂ ਦਿੱਤੀ ਗਈ ਚੁਣੌਤੀ, “੭ ਸਾਲ ਪਹਿਲਾਂ ਦੀ ਪੋਸਟ ਦੇ ਤੱਥਾਂ ਤੇ ਦੁਸ਼ਟ ਸੱਭਾ ਸੁਸਰੀ ਵਾਂਗ ਸੁੱਤੀ ਹੈ। ਸਰਵਜੀਤ ਸੇਕਰਿਮੈਟੋ ਅਤੇ ਕਿਰਪਾਲ ਸਿੰਘ ਦਿਖਾਓ ਹਿੰਮਤ”, ਦਾ ਖਾਸ ਜਿਕਰ ਕਰਕੇ ਇਸ ਦਾ ਜਵਾਬ ਦੇਣ ਦੀ ਤਗੀਦ ਵੀ ਕੀਤੀ ਹੈ।
WhatsApp ਤੇ ਪੋਸਟ ਪੜ੍ਹਨ ਤੋਂ ਪਿਛੋਂ, ਉਸ ਸੱਜਣ ਨਾਲ ਸੰਪਰਕ ਕਰਕੇ ਪੋਸਟ ਵਾਰੇ ਹੋਰ ਜਾਣਕਾਰੀ ਮੰਗੀ, ਤਾਂ ਉਸ ਨੇ ਸਾਰੀ ਪੋਸਟ (22 ਪੰਨੇ) ਭੇਜ ਦਿੱਤੇ। ਉਸ ਪੋਸਟ ਦੀ ਤਾਰੀਖ (9-12-2017, Post 55 ) ਵੇਖ ਕੇ, ਮੈਂ ਸੋਚਿਆ ਕਿ ਇਸ ਪੋਸਟ ਦਾ ਜਵਾਬ ਤਾਂ ਦਿੱਤਾ ਹੋਇਆ ਹੋਵੇਗਾ। ਜਦੋਂ ਮੈਂ ਆਪਣੇ ਰਿਕਾਰਡ ਨੂੰ ਫੋਲਿਆ ਤਾਂ, ਵੇਖਿਆ ਕਿ ਇਸ ਪੋਸਟ ਦਾ ਜਵਾਬ ਤਾਂ 7 ਸਾਲ ਪਹਿਲਾ ਦਾ (10 ਦਸੰਬਰ 2017, ਪੋਸਟ 11) ਦਿੱਤਾ ਹੋਇਆ ਹੈ।
ਅਨੁਰਾਗ ਸਿੰਘ ਜੀ, ਜੇ ਮੇਰੇ ਸਵਾਲ “ਗੁਰੂ ਸਾਹਿਬ ਵੇਲੇ ਕਿਹੜਾ ਕੈਲੰਡਰ ਪ੍ਰਚੱਲਤ ਸੀ ਅਤੇ ਗੁਰੂ ਸਾਹਿਬਾਨ ਨੇ ਉਸ ਕੈਲੰਡਰ ਵਿੱਚ ਕਦੋਂ ਅਤੇ ਕਿਹੜੀਆਂ ਤਬਦੀਲੀਆਂ ਕੀਤੀਆਂ ਸਨ?”, ਦਾ ਜਵਾਬ ਦਿੱਤਾ ਹੈ ਤਾਂ ਸਬੂਤ ਪੇਸ਼ ਕਰੋ।
ਖ਼ਾਨਦਾਨੀ ਇਤਿਹਾਸਕਾਰ ਦੀ ਨਵੀਂ ਚੁਣੌਤੀ, “੭ ਸਾਲ ਪਹਿਲਾਂ ਦੀ ਪੋਸਟ ਦੇ ਤੱਥਾਂ ਤੇ ਦੁਸ਼ਟ ਸੱਭਾ ਸੁਸਰੀ ਵਾਂਗ ਸੁੱਤੀ ਹੈ। ਸਰਵਜੀਤ ਸੇਕਰਿਮੈਟੋ ਅਤੇ ਕਿਰਪਾਲ ਸਿੰਘ ਦਿਖਾਓ ਹਿੰਮਤ”,
ਸਬੰਧੀ ਬੇਨਤੀ ਹੈ ਕਿ ਜੇ ਹਿੰਮਤ ਵੇਖਣੀ ਹੈ ਤਾਂ ਆਓ ਮੈਦਾਨ ਵਿੱਚ। ਸਾਰੀ ਦੁਨੀਆਂ ਦੇ ਸਾਹਮਣੇ ਸਵਾਲ-ਜਵਾਬ ਕੀਤੇ ਜਾਣਗੇ। ਇਕ ਸਵਾਲ ਤੁਹਾਡਾ ਹੋਵੇਗਾ, ਇਕ ਸਵਾਲ ਸਾਡਾ ਹੋਵੇਗਾ।
ਤੁਸੀਂ ਤਾਂ ਮੈਨੂੰ ਬਲੌਕ ਕੀਤਾ ਹੋਇਆ ਹੈ। ਆਓ, ਮੇਰੇ ਪੇਜ਼ ਤੇ ਲਿਖਣ ਦਾ ਸੱਦਾ ਪ੍ਰਵਾਨ ਕਰੋ।
ਉਸਾਰੂ ਹੁੰਗਾਰੇ ਦੀ ਉਡੀਕ ਵਿੱਚ
ਸਰਵਜੀਤ ਸਿੰਘ ਸੈਕਰਾਮੈਂਟੋ
27 ਮੱਘਰ 556 ਨ: ਸ: (12/10/2024)
sarbjits@gmail.com