ਕੀਤਾ ਲੋੜੀਐ ਕੰਮੁ ਸੁ ਹiਰ ਪiਹ ਆਖੀਐ ॥ (ਭਾਗ 17)
ਖਖਾ ਇਹੈ ਖੋੜਿ ਮਨ ਆਵਾ ॥ ਖੋੜੇ ਛਾਡਿ ਨ ਦਹ ਦਿਸ ਧਾਵਾ ॥
ਖਸਮਹਿ ਜਾਣਿ ਖਿਮਾ ਕਰਿ ਰਹੈ ॥ ਤਉ ਹੋਇ ਨਿਿਖਅਉ ਅਖੈ ਪਦੁ ਲਹੈ ॥8॥
ਜਦੋਂ ਇਹ ਮਨ ਪੰਛੀ, ਜਿਸ ਨੂੰ ਗਿਆਨ-ਕਿਰਨ ਮਿਲ ਚੁੱਕੀ ਹੈ, ਸਵੈ ਰੂਪ ਦੀ ਖੋੜ, (ਦਰਖਤ ਵਿਚਲੀ ਖੁੱਡ)
ਪ੍ਰਭੂ ਚਰਨਾਂ ਨੂੰ ਛੱਡ ਕੇ, ਦਸੀਂ ਪਾਸੀਂ ਨਹੀਂ ਦੌੜਦਾ। ਖਸਮ ਪ੍ਰਭੂ ਨਾਲ ਸਾਂਝ ਪਾ ਕੇ ਖਿਮਾ ਦੇ ਸੋਮੇ ਪ੍ਰਭੂ ਵਿਚ ਟਿਿਕਆ ਰਹਿੰਦਾ ਹੈ, ਤੇ ਤਦੋਂ ਅਵਿਨਾਸੀ ਪ੍ਰਭੂ ਨਾਲ ਇਕ-ਰੂਪ ਹੋ ਕੇ ਉਹ ਪਦਵੀ ਹਾਸਲ ਕਰ ਲੈਂਦਾ ਹੈ, ਜੋ ਕਦੇ ਨਾਸ ਨਹੀਂ
ਹੁੰਦੀ।8।
ਗਗਾ ਗੁਰ ਕੇ ਬਚਨ ਪਛਾਨਾ ॥ ਦੂਜੀ ਬਾਤ ਨ ਧਰਈ ਕਾਨਾ ॥
ਰਹੈ ਬਿਹੰਗਮ ਕਤਹਿ ਨ ਜਾਈ ॥ ਅਗਹ ਗਹੈ ਗਹਿ ਗਗਨ ਰਹਾਈ ॥9॥
ਜਿਸ ਮਨੁੱਖ ਨੇ ਗੁਰੂ ਦੀ ਬਾਣੀ ਦੀ ਰਾਹੀਂ ਪਰਮਾਤਮਾ ਨਾਲ ਸਾਂਝ ਪਾ ਲਈ ਹੈ, ਉਸ ਨੂੰ ਪ੍ਰਭੂ ਦੀ ਸਿਫਤ-ਸਾਲਾਹ ਤੋਂ ਬਿਨਾ ਕੋਈ ਹੋਰ ਗੱਲ ਖਿੱਚ ਹੀ ਨਹੀਂ ਪਾਂਦੀ। ਉਹ ਪੰਛੀ ਵਾਙ ਸਦਾ ਨਿਰਮੋਹੀ ਰਹਿੰਦਾ ਹੈ, ਕਿਤੇ ਵੀ ਭਟਕਦਾ ਨਹੀਂ, ਜਿਸ ਪ੍ਰਭੂ ਨੂੰ ਜਗਤ ਦੀ ਮਾਇਆ ਮੋਹ ਨਹੀਂ ਸਕਦੀ, ਉਸ ਨੂੰ ਉਹ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ, ਹਿਰਦੇ ਵਿਚ ਵਸਾ ਕੇ ਆਪਣੀ ਸੁਰਤ ਨੂੰ ਪ੍ਰਭੂ ਚਰਨਾਂ ਵਿਚ ਟਿਕਾਈ ਰੱਖਦਾ ਹੈ, ਜਿਵੇਂ ਚੋਗ ਨਾਲ ਪੇਟ ਭਰ ਕੇ ਪੰਛੀ ਮੌਜ ਵਿਚ ਆ ਕੇ, ਉੱਚਾ ਆਕਾਸ਼ ਵਿਚ ਤਾਰੀਆਂ ਲਾਂਦਾ ਹੈ।9।
ਘਘਾ ਘਟਿ ਘਟਿ ਨਿਮਸੈ ਸੋਈ ॥ ਘਟ ਫੂਟੇ ਘਟਿ ਕਬਹਿ ਨ ਹੋਈ ॥
ਤਾ ਘਟ ਮਾਹਿ ਘਾਟ ਜਉ ਪਾਵਾ ॥ ਸੋ ਘਟੁ ਛਾਡਿ ਅਵਘਟ ਕਤ ਧਾਵਾ ॥10॥
ਹਰੇਕ ਸਰੀਰ ਵਿਚ ਉਹ ਪ੍ਰਭੂ ਹੀ ਵਸਦਾ ਹੈ। ਜੇ ਕੋਈ ਸਰੀਰ-ਰੂਪ ਘੜਾ ਟੁੱਟ ਜਾਏ ਤਾਂ ਕਦੇ ਪ੍ਰਭੂ ਦੀ ਹੋਂਦ ਵਿਚ ਘਾਟਾ ਨਹੀਂ ਪੈਂਦਾ। ਜਦੋਂ ਕੋਈ ਜੀਵ ਇਸ ਸਰੀਰ ਦੇ ਅੰਦਰ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਲਈ ਪੱਤਣ ਲੱਭ ਲੈਂਦਾ ਹੈ, ਤਾਂ ਇਸ ਪੱਤਣ ਨੂੰ ਛੱਡ ਕੇ ਉਹ ਕਿਤੇ ਖੱਡਾਂ ਵਿਚ ਨਹੀਂ ਭਟਕਦਾ ਫਿਰਦਾ।10।
ਙੰਙਾ ਨਿਗ੍ਰਹਿ ਸਨੇਹੁ ਕਰਿ ਨਿਰਵਾਰੋ ਸੰਦੇਹ ॥
ਨਾਹੀ ਦੇਖਿ ਨ ਭਾਜੀਐ ਪਰਮ ਸਿਆਨਪ ਏਹ ॥11॥
ਹੇ ਭਾਈ, ਆਪਣੇ ਇੰਦ੍ਰਿਆਂ ਨੂੰ ਚੰਗੀ ਤਰ੍ਹਾਂ ਰੋਕ, ਪ੍ਰਭੂ ਨਾਲ ਪਿਆਰ ਬਣਾ, ਤੇ ਸਿਦਕ-ਹੀਨਤਾ ਦੂਰ ਕਰ। ਇਹ ਕੰਮ ਔਖਾ ਜ਼ਰੂਰ ਹੈ, ਪਰ ਇਸ ਖਿਆਲ ਕਰਕੇ ਕਿ ਇਹ ਕੰਮ ਹੋ ਨਹੀਂ ਸਕਣਾ, ਇਸ ਕੰਮ ਵਲੋਂ ਭੱਜ ਨਹੀਂ ਜਾਣਾ ਚਾਹੀਦਾ,
ਬਸ ਸਭ ਤੋਂ ਵੱਡੀ ਅਕਲ ਦੀ ਗੱਲ ਇਹੀ ਹੈ। 11।
ਚੰਦੀ ਅਰ ਜੀਤ ਸਿੰਘ (ਚਲਦਾ)