ਜੇ ਅਕਾਲ ਤਖਤ ਦਾ ਹੇਡ ਗ੍ਰੰਥੀ ਹੀ , ਗੁਰੂ ਦਾ ਅਪਮਾਨ ਕਰੇ, ਤਾਂ ਉਸ ਨੂੰ ਕੌਣ ਛੇਕੇਗਾ ? ਕੀ ਸਿੱਖਾਂ ਕੋਲ ਇਸਤੋਂ ਵੱਡੀ ਕੋਈ "ਅਥਾਰਟੀ" ਨਹੀ ਹੈ ?
ਗਿਆਨੀ ਗੁਰਬਚਨ ਸਿੰਘ ਦੀ ਚਰਚਿਤ ਤਕਰੀਰ ਦਾ ਖੰਡਨ ਕਰਦਿਆਂ ਜੋ ਲੇਖ ਲੜੀ ਦਾਸ ਨੇ ਆਰੰਭ ਕਿਤੀ ਸੀ ਉਸ ਨੂੰ ਇਥੇ ਹੀ ਵਿਰਾਮ ਦੇਂਦੇ ਹਾਂ। ਕਿਉਕਿ ਗਿਆਨੀ ਜੀ ਨੇ ਅਖੌਤੀ ਦਸਮ ਗ੍ਰੰਥ ਦੀਆਂ
ਜਿਨੀਆਂ ਬਾਣੀਆਂ ਦਾ ਨਾਮ ਲੈਕੇ ਉਨਾਂ ਨੂੰ ਅਪਣੀ ਤਕਰੀਰ ਵਿਚ ਗੁਰੂ ਦੀ ਬਾਣੀ ਕਿਹਾ ਸੀ। ਉਨਾਂ ਸਾਰੀਆਂ ਰਚਨਵਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਘੱਸਵੱਟੀ ਤੇ, ਇਸ ਲੇਖ ਲੜੀ ਵਿੱਚ ਪਰਖ ਕੇ ਵੇਖਿਆ ਗਇਆ। ਉਹ ਸਾਰੀਆਂ ਹੀ ਰਚਨਾਵਾਂ ,ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਅਤੇ ਵਿਸ਼ੈ ਤੋਂ ਬਿਲਕੁਲ ਹੀ ਉਲਟ ਨਿਕਲੀਆਂ । ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਅਤੇ ਵਿਸ਼ੈ ਨਾਲ ਉਨਾਂ ਦੇ ਮੇਲ ਖਾਂਣ ਦੀ ਗਲ ਤਾਂ ਬਹੁਤ ਦੂਰ ਦੀ ਹੈ । ਗਿਆਨੀ ਗੁਰਬਚਨ ਸਿੰਘ ਦੀ ਤਕਰੀਰ ਵਿੱਚ ਉਨਾਂ ਵਲੋਂ ਦਿਤੇ ਗਏ ਗੁਰਮਤਿ ਵਿਰੋਧੀ ਬਿਆਨਾਂ ਦਾ ਖੰਡਨ ਕਰਨਾਂ ਬੇਹਦ ਜਰੂਰੀ ਸੀ । ਗਿਆਨੀ ਜੀ ਦੀ ਇਸ ਤਕਰੀਰ ਨੂੰ ਗੁਰਮਤਿ ਦੀ ਰੌਸ਼ਨੀ ਵਿਚ ਪਰਖ ਕੇ , ਜੇ ਉਸਦਾ ਖੰਡਨ ਨਾਂ ਕੀਤਾ ਜਾਂਦਾ, 'ਤੇ ਇਨਾਂ ਦੇ ਜਾਰੀ ਕੀਤੇ ਇਸ ਬਿਆਨ ਨੂੰ ਵੀ ਸਿਖਾਂ ਨੇ "ਅਕਾਲ ਤਖਤ ਦਾ ਹੁਕਮ" ਮਨ ਕੇ ਇਸ ਗੈਰ ਪ੍ਮਾਣਿਕ ਅਤੇ ਅਸ਼ਲੀਲ ਕਿਤਾਬ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਇਕ ਅੰਗ ਪਰਵਾਨ ਕਰ ਲੈਣਾਂ ਸੀ।
ਗੁਰੂ ਦਾ ਸਿਰਜਿਆ ਅਕਾਲ ਤਖਤ , ਜੋ ਸਿੱਖੀ ਦੀ ਵਖਰੀ , ਆਜਾਦ ਹੋਂਦ ਅਤੇ ਪ੍ਰਭੂਸੱਤਾ ਦਾ ਪ੍ਰਤੀਕ ਹੈ , ਗੁਰੂ ਦਾ ਹਰ ਸਿੱਖ ਇਸਦਾ ਸਤਕਾਰ ਕਰਦਾ ਹੈ