ਸੰਗਰੂਰ ਦੀ ਚਾਹਤ ਸੇਖੋਂ ਯੂ.ਕੇ. ‘ਚ ਵਿੱਤ ਵਿਭਾਗ ‘ਚ ਬਤੌਰ ਅਰਥਸ਼ਾਸਤਰੀ ਨਿਯੁਕਤ
ਸੰਗਰੂਰ, 11 ਫਰਵਰੀ (ਪੰਜਾਬ ਮੇਲ)- ਸ਼ਹਿਰ ਦੀ ਚਾਹਤ ਸੇਖੋਂ ਦੇ ਸਿਵਲ ਸਰਵਿਸਜ਼ ਲਈ ਚੁਣੇ ਜਾਣ ‘ਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਚਾਹਤ ਦੇ ਪਿਤਾ ਵਕੀਲ ਦੇ ਤੌਰ ‘ਤੇ ਪ੍ਰੈਕਟਿਸ ਕਰਦੇ ਹਨ। ਚਾਹਤ ਸੇਖੋਂ ਨੇ ਯੂ.ਕੇ. ਦੀ ਸਿਵਲ ਸਰਵਿਸਜ਼ ਵਿਚ ਬਤੌਰ ਸਿਵਲ ਅਧਿਕਾਰੀ ਜਨਵਰੀ 2019 ਵਿਚ ਜੁਆਇਨ ਕਰ ਲਿਆ ਹੈ। ਉਸ ਦੀ ਨਿਯੁਕਤੀ ਸਕਾਟਿਸ਼ ਸਰਕਾਰ ਯੂ.ਕੇ. ਦੇ ਵਿੱਤ ਵਿਭਾਗ ਵਿਚ ਬਤੌਰ ਅਰਥਸ਼ਾਸਤਰੀ ਹੋਈ ਹੈ। ਚਾਹਤ ਸੇਖੋਂ ਨੇ ਯੂਨੀਵਰਸਿਟੀ ਆਫ ਏਡਨਬਰਗ ਸਕਾਟਲੈਂਡ (ਯੂ.ਕੇ.) ਤੋਂ ਸਾਲ 2018 ਵਿਚ ਅਰਥਸ਼ਾਸਤਰ ਅਤੇ ਫਾਈਨਾਂਸ ਦੀ ਐੱਮ.ਐਸ.ਸੀ. ਦੀ ਡਿੱਗਰੀ ਪ੍ਰਾਪਤ ਕਰਕੇ ਉਕਤ ਉਪਲੱਬਧੀ ਹਾਸਲ ਕੀਤੀ ਹੈ।
ਚਾਹਤ ਸੇਖੋਂ ਦੇ ਪਿਤਾ ਵਕੀਲ ਕਿਰਣਜੀਤ ਸਿੰਘ ਸੇਖੋਂ ਨੇ ਦੱਸਿਆ ਕਿ ਚਾਹਤ ਨੇ ਸੰਗਰੂਰ ਵਿਚ ਨਰਸਰੀ ਤੋਂ ਲੈ ਕੇ ਦੱਸਵੀਂ ਤੱਕ ਦੀ ਪੜ੍ਹਾਈ ਇੰਗਲਿੰਸ਼ ਵਿਚ ਕੀਤੀ। 12ਵੀਂ ਕਲਾਸ ਲਾਰੇਂਸ ਸਕੂਲ ਸਨਾਵਰ ਤੋਂ ਕੀਤੀ। ਗ੍ਰੈਜੂਏਸ਼ਨ ਦੀ ਡਿੱਗਰੀ ਆਨਰਜ ਇਨ ਇਕਨਾਮਿਕਸ ਸਰਕਾਰੀ ਕਾਲਜ ਲੜਕੀਆਂ ਚੰਡੀਗੜ੍ਹ ਤੋਂ ਹਾਸਲ ਕੀਤੀ। ਪੀ.ਯੂ. ਚੰਡੀਗੜ੍ਹ ਤੋਂ ਐੱਮ.ਏ. ਦੀ ਡਿੱਗਰੀ ਫਰਸਟ ਡਿਵੀਜ਼ਨ ਵਿਚ ਪ੍ਰਾਪਤ ਕੀਤੀ। ਸਾਲ 2017 ਵਿਚ ਅਰਥਸ਼ਾਸਤਰ ਦੇ ਵਿਸ਼ੇ ਵਿਚ ਉਚ ਸਿੱੱਖਿਆ ਹਾਸਲ ਕਰਨ ਲਈ ਯੂਨੀਵਰਸਿਟੀ ਆਫ ਏਡਨਬਰਗ ਸਕਾਟਲੈਂਡ (ਯੂ.ਕੇ.) ਵਿਚ ਦਾਖਲਾ ਲੈ ਕੇ ਐੱਮ.ਐਸ.ਸੀ. ਇਨ ਇਕਨਾਮਿਕਸ ਅਤੇ ਫਾਈਨਾਂਸ ਦੀ ਡਿੱਗਰੀ ਪ੍ਰਾਪਤ ਕੀਤੀ। ਨਾਲ ਹੀ ਯੂ.ਕੇ. ਸਰਕਾਰ ਦੀ ਸਿਵਲ ਸਰਵਿਸਜ਼ ਪ੍ਰ੍ਰੀਖਿਆ ਪਾਸ ਕਰਕੇ ਫਾਈਨਾਂਸ ਵਿਭਾਗ ਵਿਚ ਬਤੌਰ ਸਿਵਲ ਅਧਿਕਾਰੀ ਜੁਆਇਨ ਕੀਤਾ।