ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਲੋਹੜੀ ਮੰਗ ਰਹੇ ਸਾਧੂ ਨੂੰ ਨਸ਼ੇੜੀ ਪੁਲਿਸ ਵਾਲੇ ਨੇ ਕੁੱਟ-ਕੁੱਟ ਜਾਨੋਂ ਮਾਰਿਆ
ਲੋਹੜੀ ਮੰਗ ਰਹੇ ਸਾਧੂ ਨੂੰ ਨਸ਼ੇੜੀ ਪੁਲਿਸ ਵਾਲੇ ਨੇ ਕੁੱਟ-ਕੁੱਟ ਜਾਨੋਂ ਮਾਰਿਆ
Page Visitors: 2419

ਲੋਹੜੀ ਮੰਗ ਰਹੇ ਸਾਧੂ ਨੂੰ ਨਸ਼ੇੜੀ ਪੁਲਿਸ ਵਾਲੇ ਨੇ ਕੁੱਟ-ਕੁੱਟ ਜਾਨੋਂ ਮਾਰਿਆ   
January 13  17:28 2019
Print This Article
Share it With Friends
ਅਜਨਾਲਾ, 13 ਜਨਵਰੀ (ਪੰਜਾਬ ਮੇਲ)-
   ਸ਼ਹਿਰ ‘ਚ ਪੰਜਾਬ ਪੁਲਿਸ ਦਾ ਖੂਨੀ ਚਿਹਰਾ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਇਕ ਸਾਧੂ ਨੇ ਪੰਜਾਬ ਪੁਲਿਸ ਦੇ ਥਾਣੇਦਾਰ ਕੋਲੋਂ ਲੋਹੜੀ ਮੰਗ ਲਈ ਤੇ ਸ਼ਾਇਦ ਸਾਧੂ ਨੂੰ ਵੀ ਨਹੀਂ ਸੀ ਪਤਾ ਕਿ ਉਸ ਨੇ ਇਹ ਇਕ ਅਪਰਾਧ ਕਰ ਲਿਆ ਹੈ, ਜਿਸ ਦੀ ਸਜ਼ਾ ਉਸ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਵੇਗੀ। ਜਾਣਕਾਰੀ ਮੁਤਾਬਕ ਇਕ ਸਾਧੂ ਰਾਤ ਸਮੇਂ ਅਜਨਾਲਾ ‘ਚ ਲੋਹੜੀ ਮੰਗ ਰਿਹਾ ਸੀ ਤੇ ਜਦ ਉਹ ਪੁਲਿਸ ਥਾਣਾ ਅਜਨਾਲਾ ਕੋਲੋਂ ਲੰਘ ਰਿਹਾ ਸੀ ਤਾਂ ਉਥੇ ਸਾਦੀ ਵਰਦੀ ‘ਚ ਇਕ ਪੁਲਿਸ ਮੁਲਾਜ਼ਮ ਆਪਣੀ ਕਾਰ ‘ਚ ਨਸ਼ੇ ਦੀ ਹਾਲਤ ‘ਚ ਬੈਠਾ ਸੀ, ਜਦੋਂ ਸਾਧੂ ਨੇ ਉਸ ਕੋਲੋਂ ਲੋਹੜੀ ਮੰਗੀ ਤਾਂ ਉਕਤ ਸ਼ਰਾਬੀ ਥਾਣੇਦਾਰ ਗੁੱਸੇ ‘ਚ ਆ ਗਿਆ ਤੇ ਉਸ ਨੇ ਸਾਧੂ ਨੂੰ ਡੰਡਿਆਂ ਤੇ ਲੱਤਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਸਾਧੂ ਗੰਭੀਰ ਜ਼ਖਮੀ ਹੋ ਗਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਅਜਨਾਲਾ ਦੇ ਐੱਸ. ਐੱਚ. ਓ. ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਜ਼ਖਮੀ ਹਾਲਤ ‘ਚ ਸਾਧੂ ਨੂੰ ਸਰਕਾਰੀ ਹਸਪਤਾਲ ਲਿਆਂਦਾ। ਉਸ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
  ਐੱਸ. ਐੱਚ. ਓ. ਵਿਰਦੀ ਨੇ ਦੱਸਿਆ ਕਿ ਸਾਧੂ ਦੀ ਕੁੱਟ-ਮਾਰ ਕਰਨ ਵਾਲੇ ਥਾਣੇਦਾਰ ਅਤਰ ਸਿੰਘ ਪੁੱਤਰ ਕੁਲਤਾਰ ਸਿੰਘ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਰਵਾਈ ਆਰੰਭ ਕਰ ਦਿੱਤੀ ਗਈ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.