ਅਮਰੀਕਾ ਦਾ ਕੋਲਿਨ ਬਗੈਰ ਮਦਦ ਅੰਟਾਰਟਿਕਾ ਪਾਰ ਕਰਨ ਵਾਲਾ ਪਹਿਲਾ ਵਿਅਕਤੀ ਬਣਿਆ
ਵਾਸ਼ਿੰਗਟਨ, 28 ਦਸੰਬਰ (ਪੰਜਾਬ ਮੇਲ)- ਅਮਰੀਕਾ ਦਾ ਕੋਲਿਨ ਬਗੈਰ ਕਿਸੇ ਮਦਦ ਦੇ ਇਕੱਲੇ ਅੰਟਾਰਟਿਕਾ ਪਾਰ ਕਰਨ ਵਾਲਾ ਪਹਿਲਾ ਅਜਿਹਾ ਵਿਅਕਤੀ ਬਣ ਗਿਆ ਹੈ। ਕੋਲਿਨ ਓ ਬ੍ਰੈਡੀ ਨੂੰ ਉਤਰ ਤੋਂ ਦੱਖਣ ਤੱਕ ਬਰਫ਼ ਦੀ ਚਾਦਰ ਨਾਲ ਢਕੇ ਇਸ ਮਹਾਂਦੀਪ ਦੀ ਲਗਭਗ 160 ਕਿਲੋਮੀਟਰ ਦੀ ਯਾਤਰਾ ਪੂਰੀ ਕਰਨ ਵਿਚ 54 ਦਿਨ ਲੱਗੇ। ਆਖਰੀ 77.5 ਮੀਲ ਦੀ ਯਾਤਰਾ 32 ਘੰਟੇ ਵਿਚ ਪੂਰੀ ਕਰਨ ਤੋਂ ਬਾਅਦ ਓ ਬ੍ਰੈਡੀ ਨੇ ਇੰਸਟਾਗਰਾਮ ‘ਤੇ ਇੱਕ ਪੋਸਟ ਵਿਚ ਲਿਖਿਆ ਕਿ ਮੈਂ ਇਕੱਲੇ ਅੰਟਾਰÎਟਕਾ ਮਹਾਂਦੀਪ ਨੂੰ ਪਾਰ ਕਰਨ ਵਾਲਾ Îਇਤਿਹਾਸ ਵਿਚ ਪਹਿਲਾ ਵਿਅਕਤੀ ਬਣਨ ਦਾ ਅਪਣਾ ਟੀਚਾ ਹਾਸਲ ਕਰ ਲਿਆ।
ਉਸ ਨੇ ਲਿਖਿਆ ਕਿ ਹਾਲਾਂਕਿ ਆਖਰੀ 32 ਘੰਟੇ ਮੇਰੀ ਜ਼ਿੰਦਗੀ ਦੇ ਸਭ ਤੋਂ ਚੁਣੌਤੀ ਭਰਪੂਰ ਘੰਟੇ ਰਹੇ ਪਰ ਨਾਲ ਹੀ ਉਹ ਹੁਣ ਤੱਕ ਦੇ ਸਭ ਤੋਂ ਚੰਗੇ ਪਲ ਸਾਬਤ ਹੋਏ। ਓ ਬ੍ਰੈਡੀ ਅਤੇ ਇੰਗਲੈਂਡ ਦੇ ਫ਼ੌਜ ਕੈਪਟਨ ਲੁਈਸ ਰੂਡ ਨੇ 3 ਨਵੰਬਰ ਨੂੰ ਅੰਟਾਰਟਿਕਾ ਪਾਰ ਕਰਨ ਦੀ ਯਾਤਰਾ ਸ਼ੁਰੂ ਕੀਤੀ ਸੀ। ਓ ਬ੍ਰੈਡੀ ਬੁਧਵਾਰ ਨੂੰ ਪ੍ਰਸ਼ਾਂਤ ਮਹਾਸਾਗਰ ਦੇ ਰਾਸ ਆਈਸ ਸ਼ੈਲਫ ‘ਤੇ ਪਹੁੰਚੇ। ਬਰੂਡ ਉਨ੍ਹਾਂ ਤੋਂ ਇੱਕ ਜਾਂ ਦੋ ਦਿਨ ਪਿੱਛੇ ਹਨ। ਸਾਲ 2016 ਵਿਚ ਇੰਗਲੈਂਡ ਦੇ ਇੱਕ ਫੌਜ ਅਧਿਕਾਰੀ ਲੈਫਟੀਨੈਂਟ ਕਰਨਲ ਹੈਨਰੀ ਵੋਰਸਲੀ ਦੀ ਇਕੱਲੇ ਅੰਟਾਰÎਟਿਕਾ ਪਾਰ ਕਰਨ ਦੀ ਕੋਸ਼ਿਸ਼ ਵਿਚ ਮੌਤ ਹੋ ਗਈ ਸੀ।