ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਕੁਝ ਦਿਨ ਹੋਰ ਮੌਨ ਰੱਖਣਗੇ ਸਿੱਧੂ, ਡਾਕਟਰਾਂ ਦਿੱਤੀ ਸਲਾਹ
ਕੁਝ ਦਿਨ ਹੋਰ ਮੌਨ ਰੱਖਣਗੇ ਸਿੱਧੂ, ਡਾਕਟਰਾਂ ਦਿੱਤੀ ਸਲਾਹ
Page Visitors: 2438

ਕੁਝ ਦਿਨ ਹੋਰ ਮੌਨ ਰੱਖਣਗੇ ਸਿੱਧੂ, ਡਾਕਟਰਾਂ ਦਿੱਤੀ ਸਲਾਹ
By : ਯਾਦਵਿੰਦਰ ਸਿੰਘ ਤੂਰ
Sunday, Dec 09, 2018 10:18 PM

ਚੰਡੀਗੜ੍ਹ, 9 ਦਸੰਬਰ 2018 -
ਨਵਜੋਤ ਸਿੱਧੂ ਦਾ ਬੀਤੇ ਦਿਨੀਂ ਚੋਣ ਪ੍ਰਚਾਰ ਦੌਰਾਨ ਭਾਸ਼ਣਾਂ ਕਾਰਨ ਅਵਾਜ਼ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਕਾਰਨ ਡਾਕਟਰਾਂ ਵੱਲੋਂ ਉਹਨਾਂ ਨੂੰ ਤਕਰੀਬਨ ਹਫਤਾ ਕੁ ਬਿਲਕੁਲ ਵੀ ਨਾ ਬੋਲਣ ਦੀ ਸਲਾਹ ਦਿੱਤੀ ਗਈ ਸੀ। ਤੇ ਹੁਣ ਡਾਕਟਰਾਂ ਵੱਲੋਂ ਉਹਨਾਂ ਨੂੰ ਦੋ ਦਿਨ ਹੋਰ ਕੁਝ ਵੀ ਬੋਲਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ। ਬਾਬੂਸ਼ਾਹੀ ਦੇ ਸੂਤਰਾਂ ਮੁਤਾਬਕ ਸਿੱਧੂ ਦੀ ਬਾਮ ਥੈਰੇਪੀ ਚੱਲ ਰਹੀ ਹੈ ਤੇ ਜਿਸ ਕਾਰਨ ਉਹਨਾਂ ਨੂੰ ਕੁਝ ਵੀ ਨਾ ਬੋਲਣ ਦੀ ਸਲਾਹ ਹੈ।
ਜ਼ਿਕਰਯੋਗ ਹੈ ਕਿ ਡਾਕਟਰਾਂ ਨੇ ਸਿੱਧੂ ਦੀ ਅਵਾਜ਼ ਜਾਣ ਦਾ ਖਤਰਾ ਵੀ ਦੱਸਿਆ ਸੀ ਕਿਉਂਕਿ ਪਿਛਲੇ ਦਿਨੀਂ ਕਾਂਗਰਸ ਦੇ ਪ੍ਰਚਾਰ ਲਈ ਵੱਖ ਵੱਖ ਪ੍ਰਦੇਸ਼ਾਂ 'ਚ ਨਿਕਲੇ ਸਿੱਧੂ ਦੀ ਭਾਸ਼ਣਾਂ ਦੌਰਾਨ ਅਵਾਜ਼ ਬਹੁਤ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਸੀ ਜਿਸ ਕਾਰਨ ਉਹ ਫਿਲਹਾਲ ਆਰਾਮ ਕਰ ਰਹੇ ਹਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.