‘ਲ਼ਾ ਕੇ ਤਿੰਨ ਪੈੱਗ’ ਦੇ ਗਵੱਈਏ ਦੇ ਬਾਊਂਸਰਾਂ ਦੀ ਹੋਈ ਛਿੱਤਰ-ਪਰੇਡ
‘ਲ਼ਾ ਕੇ ਤਿੰਨ ਪੈੱਗ’ ਦੇ ਗਵੱਈਏ ਦੇ ਬਾਊਂਸਰਾਂ ਦੀ ਹੋਈ ਛਿੱਤਰ-ਪਰੇਡ
'ਲਾ ਕੇ ਤਿੰਨ ਪੈੱਗ' ਦੇ ਗਵੱਈਏ ਦੇ ਬਾਊਂਸਰਾਂ ਦੀ ਹੋਈ ਛਿੱਤਰ-ਪਰੇਡ
By : ਬਾਬੂਸ਼ਾਹੀ ਬਿਊਰੋ
Tuesday, Nov 20, 2018 09:42 AM
'ਲਾ ਕੇ ਤਿੰਨ ਪੈੱਗ' ਦੇ ਗਵੱਈਏ ਦੇ ਬਾਊਂਸਰਾਂ ਦੀ ਹੋਈ ਛਿੱਤਰ-ਪਰੇਡ
ਲੁਧਿਆਣਾ, 20 ਨਵੰਬਰ 2018- ਆਪਣੇ ਗਾਣਿਆਂ ਨਾਲ ਹਮੇਸ਼ਾ ਪੰਡਤ ਰਾਉ ਧਨੇਰਵਰ ਵਰਗੇ ਵਿਦਵਾਨਾਂ ਦੇ ਦਾਅ 'ਤੇ ਰਹਿਣ ਵਾਲਾ ਪੰਜਾਬੀ ਗਵੱਈਆ ਸ਼ੈਰੀ ਮਾਨ ਅੱਜ ਕੱਲ੍ਹ ਆਪਣੀ ਨਵੀਂ ਆ ਰਹੀ ਫੀਚਰ ਫਿਲਮ 'ਮੈਰਿਜ ਪੈਲੇਸ' ਦੀ ਪ੍ਰਮੋਸ਼ਨਾਂ 'ਚ ਲੱਗਾ ਹੋਇਆ ਹੈ। ਬੀਤੇ ਦਿਨ ਲੁਧਿਆਣਾ ਦੇ ਦੁੱਗਰੀ ਇਲਾਕੇ 'ਚ ਸ਼ੈਰੀ ਮਾਨ ਆਪਣੇ ਬਾਊਂਸਰਾਂ ਨਾਲ ਪੁੱਜਿਆ।
ਜਿਥੇ ਉਸ ਦੇ 'ਲਾ ਕੇ ਤਿੰਨ ਪੈੱਗ' ਵਰਗੇ ਗੀਤ ਸੁਣਨ ਵਾਲੇ ਚਹੇਤੇ ਪੁੱਜੇ ਹੋਏ ਸਨ। ਚਹੇਤਿਆਂ ਵੱਲੋਂ ਸ਼ੈਰੀ ਮਾਨ ਨੂੰ ਮਿਲਣ ਦੀ ਜ਼ਿੱਦ ਕੀਤੀ ਗਈ, ਪਰ ਭਾੜੇ 'ਤੇ ਲਿਆਂਦੇ ਬਾਊਂਸਰਾਂ ਨੇ ਸ਼ੈਰੀ ਨੂੰ ਕਿਸੇ ਦਾ ਹੱਥ ਨਾ ਲੱਗਣ ਦਿੱਤਾ ਤੇ ਇੱਕ ਨੌਜਵਾਨ ਨੂੰ ਧੱਕਾ ਤੱਕ ਮਾਰ ਦਿੱਤਾ।
ਜਿਸ ਤੋਂ ਖਿਝ ਕੇ ਭੀੜ ਨੇ ਸ਼ੈਰੀ ਮਾਨ ਦੇ ਬਾਉਂਸਰਾਂ ਦੀ ਹੀ ਛਿੱਤਰ ਪਰੇਡ ਕਰ ਛੱਡੀ। ਇਸ ਘਟਨਾ 'ਚ ਸ਼ੈਰੀ ਮਾਨ ਤੇ ਸਮੁੱਚੀ ਸਟਾਰਕਾਸਟ ਨੂੰ ਭੀੜ ਤੋਂ ਬਚਾਉਂਦਿਆਂ ਸੁਰੱਖਿਆ ਕਰਮੀਆਂ ਨੇ ਬਚਾ ਕੇ ਉਥੋਂ ਰਵਾਨਾ ਕੀਤਾ।