ਇਕ ਵਾਰ ਫਿਰ ਬਦਲਣ ਜਾ ਰਹੇ ਹਨ ਨੋਟ!
ਨਵੀਂ ਦਿੱਲੀ, 10 ਨਵੰਬਰ (ਪੰਜਾਬ ਮੇਲ)- 8 ਨਵੰਬਰ 2016, ਇਹ ਤਰੀਕ ਕੌਣ ਭੁੱਲ ਸਕਦਾ ਹੈ। ਇਸ ਦਿਨ ਦੇਸ਼ ਦੇ ਨੋਟਾਂ ਦਾ ਰੰਗ ਬਦਲ ਗਿਆ ਸੀ ਅਤੇ ਬਾਜ਼ਾਰ 2000 ਤੇ 500 ਦੇ ਨਵੇਂ ਨੋਟ ਆ ਗਏ। ਹੁਣ ਇਕ ਵਾਰ ਫਿਰ ਨੋਟ ਬਦਲਣ ਜਾ ਰਹੇ ਹਨ। ਹੁਣ ਫਿਰ 2000 ਜਾਂ 500 ਦੇ ਨੋਟ ਨਹੀਂ ਬਦਲੇ ਜਾ ਰਹੇ ਸਗੋਂ ਕਿ ਛੋਟੀ ਕਰੰਸੀ ਯਾਨੀ ਕਿ 10 ਤੋਂ 20 ਰੁਪਏ ਦੇ ਨੋਟ ਬਦਲੇ ਜਾਣਗੇ। ਸੂਤਰਾਂ ਮੁਤਾਬਕ ਨੋਟਾਂ ਦੀ ਲਾਈਫ ਹੋਰ ਵਧਾਉਣ ਲਈ ਸਰਕਾਰ ਪਲਾਸਟਿਕ ਦੇ ਨੋਟ ਬਾਜ਼ਾਰ ‘ਚ ਲਿਆਉਣ ‘ਤੇ ਵਿਚਾਰ ਕਰ ਰਹੀ ਹੈ।
ਇਨ੍ਹਾਂ ਨੋਟਾਂ ਦੀ ਖਾਸੀਅਤ—
— ਇਹ ਨਵੇਂ ਨੋਟ ਪਲਾਸਟਿਕ ਵਾਰਨਿਸ਼ ਹੋਣਗੇ।
— 10 ਤੇ 20 ਦੇ ਨੋਟ ਹੋਣਗੇ ਪਲਾਸਟਿਕ ਵਾਰਨਿਸ਼।
— ਪਲਾਸਟਿਕ ਵਾਰਨਿਸ਼ ਹੋਣ ਕਾਰਨ ਇਹ ਨੋਟ ਨਾ ਫਟਣਗੇ ਅਤੇ ਨਾ ਹੀ ਪਾਣੀ ‘ਚ ਖਰਾਬ ਹੋਣਗੇ।
— ਆਮ ਨੋਟਾਂ ਨਾਲੋਂ ਇਨ੍ਹਾਂ ਨੋਟਾਂ ਦੀ ਉਮਰ ਦੁੱਗਣੀ ਹੋਵੇਗੀ।
ਕੀ ਕਹਿਣਾ ਹੈ ਸਰਕਾਰ ਦਾ—
ਸਰਕਾਰ ਦਾ ਕਹਿਣਾ ਹੈ ਕਿ ਨੋਟਬੰਦੀ ਤੋਂ ਬਾਅਦ ਜੋ ਮੁਸ਼ਕਲਾਂ ਆਈਆਂ ਸਨ, ਉਨ੍ਹਾਂ ਦਾ ਹੱਲ ਹੋ ਚੁੱਕਾ ਹੈ। ਇਸ ਦੇ ਜੋ ਨੁਕਸਾਨ ਸੀ ਉਹ ਖਤਮ ਹੋ ਗਏ ਅਤੇ ਨਾਲ ਹੀ ਕੁਝ ਫਾਇਦੇ ਵੀ ਹੋਏ ਹਨ।
ਨੋਟਬੰਦੀ ਦਾ ਫਾਇਦਾ—
ਨੋਟਾਂ ਦਾ ਸਾਈਜ਼ ਛੋਟਾ ਹੋਣ ਕਾਰਨ ਛਪਾਈ ਦੀ ਲਾਗਤ ਵੀ ਘਟੀ ਹੈ। ਨੋਟਾਂ ਦੀ ਛਪਾਈ ਦੀ ਲਾਗਤ 25 ਫੀਸਦੀ ਘਟੀ ਹੈ। ਇਕ ਕਾਗਜ਼ ਤੋਂ ਪਹਿਲਾਂ 40 ਨੋਟ ਬਣਦੇ ਸਨ ਪਰ ਹੁਣ 50 ਨੋਟ ਬਣਦੇ ਹਨ। ਨੋਟਾਂ ਦੀ ਛਪਾਈ ‘ਚ ਇਸਤੇਮਾਲ ਹੋਣ ਵਾਲੀ ਸਿਆਹੀ ਦੇਸ਼ ‘ਚ ਹੀ ਬਣਦੀ ਹੈ। ਖੈਰ 10 ਤੇ 20 ਰੁਪਏ ਦੇ ਪਲਾਸਟਿਕ ਦੇ ਨਵੇਂ ਨੋਟ ਮਾਰਕੀਟ ‘ਚ ਕਦੋਂ ਆਉਣਗੇ, ਇਸ ਦੀ ਉਡੀਕ ਕਰਨੀ ਹੋਵੇਗੀ।