ਆਪ ਨੇ ਬਾਗ਼ੀ ਧੜੇ ਨਾਲ ਸ਼ੁਰੂ ਕੀਤੀ ਏਕੇ ਲਈ ਪਹਿਲ - ਦੋਵਾਂ ਧਿਰਾਂ ਨੇ ਗੱਲਬਾਤ ਲਈ ਕੀਤੀ ਮਿਤੀ ਤੈਅ
ਆਪ ਨੇ ਬਾਗ਼ੀ ਧੜੇ ਨਾਲ ਸ਼ੁਰੂ ਕੀਤੀ ਏਕੇ ਲਈ ਪਹਿਲ - ਦੋਵਾਂ ਧਿਰਾਂ ਨੇ ਗੱਲਬਾਤ ਲਈ ਕੀਤੀ ਮਿਤੀ ਤੈਅ
ਆਪ ਨੇ ਬਾਗ਼ੀ ਧੜੇ ਨਾਲ ਸ਼ੁਰੂ ਕੀਤੀ ਏਕੇ ਲਈ ਪਹਿਲ - ਦੋਵਾਂ ਧਿਰਾਂ ਨੇ ਗੱਲਬਾਤ ਲਈ ਕੀਤੀ ਮਿਤੀ ਤੈਅ
By : ਬਾਬੂਸ਼ਾਹੀ ਬਿਊਰੋ
Thursday, Oct 18, 2018 07:13 PM
ਆਪ ਨੇ ਬਾਗ਼ੀ ਧੜੇ ਨਾਲ ਸ਼ੁਰੂ ਕੀਤੀ ਏਕੇ ਲਈ ਪਹਿਲ-ਦੋਵਾਂ ਧਿਰਾਂ ਨੇ ਗੱਲਬਾਤ ਲਈ ਕੀਤੀ ਮਿਤੀ ਤਹਿ
ਚੰਡੀਗੜ੍ਹ , 18 ਅਕਤੂਬਰ ,2018 :
ਆਮ ਆਦਮੀ ਪਾਰਟੀ ਦੀ ਸੱਤਾਧਾਰੀ ਲੀਡਰਸ਼ਿਪ ਨੇ ਸੁਖਪਾਲ ਖਹਿਰਾ ਦੀ ਅਗਵਾਈ ਹੇਠਲੇ ਬਾਗ਼ੀ ਧੜੇ ਸੁਲ੍ਹਾ ਸਫ਼ਾਈ ਕਰਨ ਲਈ ਪਹਿਲ ਕਦਮੀ ਸ਼ੁਰੂ ਕਰ ਦਿੱਤੀ ਹੈ . ਇਸੇ ਦਿਸ਼ਾ ਵਿਚ ਦੋਹਾਂ ਧਿਰਾਂ ਵੱਲੋਂ ਬਣਾਈਆਂ ਤਾਲਮੇਲ ਕਮੇਟੀਆਂ ਦੀ ਪਹਿਲੀ ਮੀਟਿੰਗ 23 ਅਕਤੂਬਰ , 2018 ਮੰਗਲਵਾਰ ਨੂੰ ਤਹਿ ਕੀਤੀ ਗਈ ਹੈ . ਇਹ ਮੀਟਿੰਗ ਚੰਡੀਗੜ੍ਹ ਵਿਚ ਹੋਵੇਗੀ . ਅਜੇ ਤੱਕ ਇਹ ਸਪੱਸ਼ਟ ਨਹੀਂ ਕਿ ਦੋਹਾਂ ਧਿਰਾਂ ਵੱਲੋਂ ਕਿਹੜੇ ਕਿਹੜੇ ਨੇਤਾ 5 ਮੈਂਬਰੀ ਕਮੇਟੀਆਂ ਚੋਂ ਸ਼ਾਮਲ ਹੋਣਗੇ ਪਰ ਇਸ ਨਾਲ ਗੱਲਬਾਤ ਅਤੇ ਸੰਵਾਦ ਦਾ ਸਿਲਸਿਲਾ ਸ਼ੁਰੂ ਹੋਣਾ ਤਹਿ ਹੈ .
ਚੇਤੇ ਰਹੇ ਅਜੇ ਦੋ ਦਿਨ ਪਹਿਲਾਂ ਹੀ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਸੂਬਾ ਪੱਧਰੀ 22 ਮੈਂਬਰੀ ਪੀ ਏ ਸੀ ਨੇ ਬਾਗ਼ੀ ਧੜੇ ਨਾਲ ਗੱਲਬਾਤ ਅਤੇ ਤਾਲਮੇਲ ਕਰਨ ਲਈ 5 ਮੈਂਬਰੀ ਕਮੇਟੀ ਕਾਇਮ ਕੀਤੀ ਸੀ . ਉਸੇ ਦਿਨ ਹੀ ਸੁਖਪਾਲ ਖਹਿਰਾ -ਸੰਧੂ ਧੜੇ ਵੱਲੋਂ ਕਾਇਮ ਕੀਤੀ ਕਮੇਟੀ ਦੇ ਮੈਂਬਰ ਕੰਵਰ ਸੰਧੂ ਨੇ ਕਿਹਾ ਸੀ ਕਿ ਜੇਕਰ ਦੂਜੇ ਪਾਸਿਉਂ ਗੱਲਬਾਤ ਦੀ ਪਾਸੀਓ ਹੋਵੇਗੀ ਤਾਂ ਇਹ ਕਮੇਟੀ ਹੀ ਗੱਲਬਾਤ ਕਰੇਗੀ .
ਆਪ ਦੀ ਸੂਬਾਈ ਕਮੇਟੀ ਵੱਲੋਂ ਆਪ ਐਮ ਐਲ ਏ ਸਰਬਜੀਤ ਕੌਰ ਮਾਣੂਕੇ ਡੀ ਅਗਵਾਈ ਹੇਠ ਬਣਾਈ ਕਮੇਟੀ ਵਿਚ
ਭਗਵੰਤ ਮਾਨ , ਐਮ ਐਲ ਏ ਮੀਤ ਹੇਅਰ , ਕੁਲਵੰਤ ਸਿੰਘ ਪੰਡੋਰੀ ਅਤੇ ਰੁਪਿੰਦਰ ਕੌਰ ਰੂਬੀ ਵੀ ਸ਼ਾਮਲ ਹਨ .
ਸੁਖਪਾਲ ਖਹਿਰਾ ਵੱਲੋਂ ਬਣਾਈ ਗਈ ਕਮੇਟੀ ਵਿਚ ਕੰਵਰ ਸੰਧੂ ਤੋਂ ਇਲਾਵਾ ਨਜ਼ਰ ਸਿੰਘ ਮਾਨਸ਼ਾਹੀਆ , ਬਲਦੇਵ ਸਿੰਘ , ਜਗਦੇਵ ਸਿੰਘ ,ਅਤੇ ਸੁਰੇਸ਼ ਸ਼ਰਮਾ।
ਇਸ ਮੀਟਿੰਗ ਦੇ ਕੀ ਸਿੱਟੇ ਨਿਕਲਦੇ ਨੇ ਇਹ ਤਾਂ ਸਮਾਂ ਹੀ ਦੱਸੇਗਾ ਪਰ ਇੰਝ ਲੱਗਦਾ ਹੈ ਦੋਹੇਂ ਧੜੇ ਹੀ ਇਹ ਮਹਿਸੂਸ ਕਰ ਰਹੇ ਨੇ ਕਿ ਆਪ ਦੀ ਫੁੱਟ , ਪਾਰਟੀ ਨੂੰ ਲੈ ਬੈਠੇਗੀ ਅਤੇ ਦੋਹਾਂ ਨੂੰ ਹੀ ਆਪਣੀ ਰਾਜਨੀਤੀ ਨੂੰ ਅੱਗੇ ਲਿਜਾਣਾ ਮੁਸ਼ਕਿਲ ਲੱਗ ਰਿਹਾ ਹੈ .