ਕਰਤਾਰਪੁਰ ਲਾਂਘੇ ਦੇ ਬਹਾਨੇ ਪਾਕਿਸਤਾਨ ਨੇ ਭਾਰਤ ਨਾਲ ਗੱਲਬਾਤ ਦੀ ਫਿਰ ਜਤਾਈ ਇੱਛਾ !
ਕਰਤਾਰਪੁਰ ਲਾਂਘੇ ਦੇ ਬਹਾਨੇ ਪਾਕਿਸਤਾਨ ਨੇ ਭਾਰਤ ਨਾਲ ਗੱਲਬਾਤ ਦੀ ਫਿਰ ਜਤਾਈ ਇੱਛਾ !
ਕਰਤਾਰਪੁਰ ਲਾਂਘੇ ਦੇ ਬਹਾਨੇ ਪਾਕਿਸਤਾਨ ਨੇ ਭਾਰਤ ਨਾਲ ਗੱਲਬਾਤ ਦੀ ਫਿਰ ਜਤਾਈ ਇੱਛਾ !
By : ਬਾਬੂਸ਼ਾਹੀ ਬਿਊਰੋ
Thursday, Oct 04, 2018 07:23 PMਇਸਲਾਮਾਬਾਦ, 4 ਅਕਤੂਬਰ 2018 - ਪਾਕਿਸਤਾਨ ਨੇ ਕਰਤਾਪੁਰ ਲਾਂਘੇ ਦੇ ਮੁੱਦਾ ਸਾਹਮਣੇ ਰੱਖਦਿਆਂ ਭਾਰਤ ਨਾਲ ਦੁਬਾਰਾ ਗੱਲਬਾਤ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਇਸ ਗੱਲ ਦਾ ਖੁਲਾਸਾ ਅੱਜ ਪਾਕਿਸਤਾਨੀ ਵਿਦੇਸ਼ ਮੰਤਰਾਲੇ ਡਾ. ਮੁਹੰਮਦ ਫੈਜ਼ਲ ਵੱਲੋਂ ਮੀਡੀਆ ਨੂੰ ਕੀਤੇ ਸੰਬੋਧਨ ਦੌਰਾਨ ਹੋਇਆ ਜਦੋਂ ਉਨ੍ਹਾਂ ਨੇ ਆਪਣੇ ਵੱਲੋਂ ਭਾਰਤ ਨਾਲ ਗੱਲਬਾਤ ਲਈ ਰਾਜ਼ੀ ਹੋਣ ਦਾ ਦਾਅਵਾ ਕੀਤਾ ਗਿਆ।
ਉਨ੍ਹਾਂ ਆਖਿਆ ਕਿ ਉਹ ਭਾਰਤ ਨਾਲ ਗੱਲਬਾਤ ਲਈ ਤਿਆਰ ਹੋ ਚੁੱਕੇ ਸਨ, ''ਭਾਰਤ ਪਹਿਲਾਂ ਮੰਨ ਗਿਆ ਸੀ। ਪਰ ਬਾਅਦ 'ਚ ਭਾਰਤ ਨੇ ਇਸ ਗੱਲਬਾਤ ਤੋਂ ਕਿਉਂ ਇਨਕਾਰ ਕਰ ਦਿੱਤਾ, ਜਿਸ ਬਾਰੇ ਉਹਨਾਂ ਨੂੰ ਨਹੀਂ ਪਤਾ ਭਾਰਤ ਨੇ ਕਿਉਂ ਗੱਲਬਾਤ ਕਰਨ ਤੋਂ ਇਨਕਾਰ ਕੀਤਾ।''
ਉਨ੍ਹਾਂ ਕਰਤਾਰਪੁਰ ਲਾਂਘੇ ਬਾਰੇ ਕਿਹਾ ਕਿ ਜੇਕਰ ਭਾਰਤ ਸਰਕਾਰ ਦੋਹਾਂ ਮੁਲਕਾਂ 'ਚ ਗੱਲਬਾਤ ਨੂੰ ਅੱਗੇ ਵਧਾਉਣ ਦੀ ਗੱਲ ਕਰੇ ਤਾਂ ਉਹ ਕਰਤਾਰਪੁਰ ਲਾਂਘਾ ਵੀ ਖੋਲ੍ਹਣ ਲਈ ਤਿਆਰ ਹਨ।
ਇਥੇ ਦੱਸਣਾ ਬਣਦਾ ਹੈ ਕਿ ਭਾਰਤ ਵੱਲੋਂ ਪਾਕਿਸਤਾਨ ਨਾਲ ਗੱਲਬਾਤ ਲਈ ਹਾਂ ਕਰਨ ਤੋਂ 24 ਘੰਟਿਆਂ ਵਿਚਕਾਰ ਹੀ ਨਾਂਹ ਕਰ ਦਿੱਤੀ ਸੀ । ਭਾਰਤ ਵੱਲੋਂ ਕੀਤੀ ਇਸ ਨਾਂਹ ਪਿੱਛੇ ਕਸ਼ਮੀਰ ਵਿਖੇ ਅੱਤਵਾਦੀਆਂ ਵੱਲੋਂ ਅਗਵਾ ਕਰ ਸ਼ਹੀਦ ਕੀਤੇ ਭਾਰਤੀ ਜਵਾਨਾਂ ਦਾ ਹਵਾਲਾ ਦਿੱਤਾ ਗਿਆ।