ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
‘ਮਾਫੀ ਨਾ ਮੰਗੀ ਤਾਂ ਭਾਜਪਾ ਨੂੰ ਪਿੰਡਾਂ ’ਚ ਨਹੀਂ ਵੜਨ ਦੇਵਾਂਗੇ,’ ਸਿੱਖਾਂ ਦੀ ਖੱਟਰ ਸਰਕਾਰ ਨੂੰ ਚੇਤਾਵਨੀ
‘ਮਾਫੀ ਨਾ ਮੰਗੀ ਤਾਂ ਭਾਜਪਾ ਨੂੰ ਪਿੰਡਾਂ ’ਚ ਨਹੀਂ ਵੜਨ ਦੇਵਾਂਗੇ,’ ਸਿੱਖਾਂ ਦੀ ਖੱਟਰ ਸਰਕਾਰ ਨੂੰ ਚੇਤਾਵਨੀ
Page Visitors: 2431

‘ਮਾਫੀ ਨਾ ਮੰਗੀ ਤਾਂ ਭਾਜਪਾ ਨੂੰ ਪਿੰਡਾਂ ’ਚ ਨਹੀਂ ਵੜਨ ਦੇਵਾਂਗੇ,’ ਸਿੱਖਾਂ ਦੀ ਖੱਟਰ ਸਰਕਾਰ ਨੂੰ ਚੇਤਾਵਨੀ
ਸੀਐਮ ਖੱਟਰ ਖੁਦ ਗੁਰਦੁਆਰਾ ਸਾਹਿਬ 'ਚ ਆ ਕੇ ਮੰਗਣ ਮਾਫੀ
By : ਬਾਬੂਸ਼ਾਹੀ ਬਿਊਰੋ
Sunday, Sep 30, 2018 10:25 AM
ਚੰਡੀਗੜ੍ਹ, 30 ਸਤੰਬਰ 2018 - ਹਰਿਆਣਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਸ਼ਨੀਵਾਰ ਨੂੰ ਡਾਚਰ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਜਾਣ ਤੋਂ ਇਨਕਾਰ ਕਰਨ ਤੋਂ ਬਾਅਦ ਗੁਰਦੁਾਆਰਾ ਸਾਹਿਬ ਦੀ ਕਮੇਟੀ ਤੇ ਹਰਿਆਣਾ ਸਿੱਖ ਜਥੇਬੰਦੀਆਂ ਭਾਜਪਾ ਦੇ ਵਿਰੋਧ ਵਿਚ ਉੱਤਰ ਆਏ ਹਨ।
ਬੀਤੇ ਦਿਨ ਮੀਡੀਆ ਨਾਲ ਗੱਲਬਾਤ ਕਰਦਿਆਂ ਸਿੱਖ ਜਥੇਬੰਦੀਆਂ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਸੀ.ਐਮ ਖੱਟਰ ਨੇ ਜਲਦ ਤੋਂ ਜਲਦ ਪਿੰਡ ਗੁਰਦੁਆਰਾ ਸਾਹਿਬ 'ਚ ਆ ਕੇ ਖੁਦ ਮਾਫੀ ਨਹੀਂ ਮੰਗਦੇ ਤਾਂ ਉਹ ਭਾਜਪਾ ਦੇ ਲੀਡਰਾਂ ਨੂੰ ਪਿੰਡਾਂ ਵਿਚ ਨਹੀਂ ਵੜਨ ਦੇਣਗੇ। ਉਨ੍ਹਾਂ ਕਿਹਾ ਕਿ ਜਦੋਂ ਵੋਟਾਂ ਲੈਣੀਆਂ ਸਨ, ਸੀ.ਐਮ ਖੱਟਰ ਨੂੰ ਉਸ ਵੇਲੇ ਸੰਤ ਭਿੰਡਰਾਂਵਾਲੇ ਦੀ ਤਸਵੀਰ ਨਹੀਂ ਦਿਖਾਈ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਖੱਟਰ ਮਾਫੀ ਨਹੀਂ ਮੰਗਦੇ ਤਾਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੀ ਜਾਣ ਵਾਲੀ ਰੈਲੀ ਵੀ ਸਿੱਖ ਸੰਗਤਾਂ ਵੱਲੋਂ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਅੰਦਰ ਕਰਕੇ ਰੈਲੀ ਕਰ ਲਈ ਗਈ ਤਾਂ ਵੱਖਰੀ ਗੱਲ ਹੈ, ਪਰ ਉਹ ਆਪਣੀ ਮੌਜੂਦਗੀ 'ਚ ਇਹ ਰੈਲੀ ਨਹੀਂ ਕਰਨ ਦੇਣਗੇ ਜਦੋਂ ਤੱਕ ਖੱਟਰ ਵੱਲੋਂ ਮਾਫੀ ਨਹੀਂ ਮੰਗ ਲਈ ਜਾਂਦੀ।  ਉਨ੍ਹਾਂ ਕਿਹਾ ਕਿ ਖੱਟਰ ੬ ਅਕਤੂਬਰ ਤੋਂ ਪਹਿਲਾਂ ਜੇਕਰ ਮਾਫੀ ਮੰਗ ਲੈਂਦੇ ਹਨ ਤਾਂ ਠੀਕ ਹੈ ਨਹੀਂ ਤਾਂ ਉਨ੍ਹਾਂ ਵੱਲੋਂ ਡਾਚਰ ਵਿਚ ੬ ਤਰੀਕ ਨੂੰ ਮਹਾਂ ਸੰਮੇਲਨ ਰੱਖਿਆ ਗਿਆ ਹੈ। ਜਿਸ ਵਿਚ ਉਹ ਅਗਲੀ ਕਾਰਵਾਈ ਦਾ ਫੈਸਲਾ ਲੈਣਗੇ।
ਮਨੋਹਰ ਲਾਲ ਖੱਟਰ ਨੇ ਗੁਰਦੁਆਰਾ ਸਾਹਿਬ ਜਾਣ ਤੋਂ ਕੀਤੇ ਇਨਕਾਰ 'ਤੇ ਆਪਣਾ ਬਿਆਨ ਦੇ ਦਿੱਤਾ ਸੀ। ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਵੱਲੋਂ ਪਹਿਲਾਂ ਹੀ ਇਸ ਪ੍ਰੌਗਰਾਮ ਨੂੰ ਰੱਦ ਕਰ ਦਿੱਤਾ ਗਿਆ ਸੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.