ਪੁਲੀਸ ਦੇ ਮਾੜੇ ਰਵੱਈਏ ਦਾ ਸ਼ਿਕਾਰ ਹੋਈ ਪੀੜਤ ਔਰਤ ਦਾ ਪਰਿਵਾਰ ਪਹੁੰਚਿਆ ਹਾਈ ਕੋਰਟ
ਪੁਲੀਸ ਦੇ ਮਾੜੇ ਰਵੱਈਏ ਦਾ ਸ਼ਿਕਾਰ ਹੋਈ ਪੀੜਤ ਔਰਤ ਦਾ ਪਰਿਵਾਰ ਪਹੁੰਚਿਆ ਹਾਈ ਕੋਰਟ
ਪੁਲੀਸ ਦੇ ਮਾੜੇ ਰਵੱਈਏ ਦਾ ਸ਼ਿਕਾਰ ਹੋਈ ਪੀੜਤ ਔਰਤ ਦਾ ਪਰਿਵਾਰ ਪਹੁੰਚਿਆ ਹਾਈ ਕੋਰਟ
By : ਬਾਬੂਸ਼ਾਹੀ ਬਿਊਰੋ
Thursday, Sep 27, 2018 10:09 PMਅੰਮ੍ਰਿਤਸਰ, 27 ਸਤੰਬਰ 2018 -
ਬੀਤੇ ਦਿਨੀਂ ਪੰਜਾਬ ਪੁਲਿਸ ਦੀ ਜੀਪ ਦੀ ਛੱਤ 'ਤੇ ਇੱਕ ਔਰਤ ਨੂੰ ਬਿਠਾ ਕੇ ਪਿੰਡ ਘੁਮਾਉਣ ਅਤੇ ਬਾਅਦ 'ਚ ਉਸਨੂੰ ਮੋੜ 'ਤੇ ਸੁੱਟ ਦੇਣ ਦੀ ਘਟਨਾ ਨੇ ਤੂਲ ਫੜ ਲਿਆ। ਹੁਣ ਇਸ ਘਟਨਾ ਤੋਂ ਬਾਅਦ ਪੀੜਤ ਔਰਤ ਦੇ ਪਰਿਵਾਰ ਵਾਲਿਆਂ ਵੱਲੋਂ ਪੁਲਿਸ ਖਿਲਾਫ ਧਰਨੇ ਲਾਉਣ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਹੈ।
ਇਸ ਪਟੀਸ਼ਨ 'ਤੇ ਸ਼ੁੱਕਰਵਾਰ, 28 ਸਤੰਬਰ ਨੂੰ ਸੁਣਵਾਈ ਹੋਵੇਗੀ।
ਜ਼ਿਕਰਯੋਗ ਹੈ ਕਿ ਪੁਲੀਸ ਨੇ ਇਸ ਘਟਨਾ ਤੋਂ ਬਾਅਦ ਅਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸ਼ਹਿਜਾਦਾ ਦੀ ਪੀੜਤ ਔਰਤ ਨੂੰ ਹੀ ਉਲਟਾ ਗ੍ਰਿਫਤਾਰ ਕੀਤਾ ਜਿਸਦੇ ਰੋਹ ਵਜੋਂ ਵੀਰਵਾਰ ਨੂੰ ਪਿੰਡ ਵਾਲਿਆਂ ਨੇ ਪੁਲਿਸ ਦਾ ਵਿਰੋਧ ਕੀਤਾ। ਸ਼ਹਿਜ਼ਾਦਾ ਅਤੇ ਨਾਲ ਲੱਗਦੇ ਪਿੰਡਾਂ ਦੇ ਪ੍ਰਦਰਸ਼ਨਕਾਰੀਆਂ ਨੇ ਪਿੰਡ ਦੇ ਨੇੜੇ ਦੀ ਸੜਕੀ ਆਵਾਜਾਈ ਠੱਪ ਕੀਤੀ ਅਤੇ ਪੁਲਿਸ ਅਫਸਰਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ।
ਸੋਸ਼ਲ ਮੀਡੀਆ 'ਤੇ ਇਸ ਦੇ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਇਹ ਘਟਨਾ ਸਾਹਮਣੇ ਆਈ।
ਪੀੜਤ ਔਰਤ ਦੇ ਸਿਰ ਅਤੇ ਕਲਾਈ 'ਤੇ ਸੱਟ ਲੱਗੀ ਜਿਸਨੂੰ ਮਜੀਠਾ ਕਸਬੇ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਸਨੇ ਦੋਸ਼ ਲਗਾਇਆ ਕਿ ਅਮ੍ਰਿਤਸਰ ਜ਼ਿਲ੍ਹੇ ਦੇ ਚਵਿੰਡਾ ਦੇਵੀ ਇਲਾਕੇ ਦੇ ਨੇੜੇ ਡਿੱਗਣ ਤੋਂ ਪਹਿਲਾਂ ਪੁਲਿਸ ਨੇ ਉਸ ਨੂੰ ਤਿੰਨ ਕਿਲੋਮੀਟਰ ਤੱਕ ਗੱਡੀ ਦੀ ਛੱਤ 'ਤੇ ਘੁਮਾਇਆ।