ਗਾਂ ਨੂੰ ਮਿਲੇ “ਰਾਸ਼ਟਰੀ ਮਾਂ” ਦਾ ਦਰਜਾ-ਭਾਜਪਾ ਨੇ ਦੱਸੀ ਗਾਂ ਦੀ ਵਿਲੱਖਣ ਖੂਬੀ
ਗਾਂ ਨੂੰ ਮਿਲੇ “ਰਾਸ਼ਟਰੀ ਮਾਂ” ਦਾ ਦਰਜਾ-ਭਾਜਪਾ ਨੇ ਦੱਸੀ ਗਾਂ ਦੀ ਵਿਲੱਖਣ ਖੂਬੀ
By : ਬਾਬੂਸ਼ਾਹੀ ਬਿਊਰੋ
Thursday, Sep 20, 2018 06:22 PMਦੇਹਰਾਦੂਨ, 20 ਸਤੰਬਰ 2018 - ਉੱਤਰਾਖੰਡ 'ਚ ਭਾਜਪਾ ਸਰਕਾਰ ਨੇ ਗਾਂ ਨੂੰ ਰਾਸ਼ਟਰੀ ਮਾਤਾ ਦਰਜਾ ਦੇਣ ਲਈ ਵਿਧਾਨ ਸਭਾ 'ਚ ਮੰਗ ਰੱਖੀ। ਉਨ੍ਹਾਂ ਦਾਅਵਾ ਕੀਤਾ ਕਿ ਗਾਂ ਅਜਿਹਾ ਜਾਨਵਰ ਹੈ ਜੋ ਆਕਸੀਜਨ ਲੈਣ ਦੇ ਨਾਲ ਨਾਲ ਆਕਸੀਜਨ ਛੱਡਦੀ ਵੀ ਹੈ।
ਬੁੱਧਵਾਰ ਨੂੰ ਬਾਕਾਇਦਾ ਉੱਤਰਾਖੰਡ ਵਿਧਾਨ ਸਭਾ 'ਚ ਗਾਂ ਨੂੰ 'ਰਾਸ਼ਟਰ ਮਾਤਾ' ਦਾ ਰੁਤਬਾ ਦੇਣ ਦਾ ਮਤਾ ਪਾਸ ਕੀਤਾ ਗਿਆ। ਹੁਣ ਇਹ ਮਤਾ ਕੇਂਦਰ ਕੋਲ ਭੇਜਿਆ ਜਾਵੇਗਾ। ਸੂਬੇ ਦੇ ਪਸ਼ੂ ਪਾਲਣ ਮੰਤਰੀ ਰੇਖਾ ਆਰਿਆ ਵੱਲੋਂ ਪੇਸ਼ ਕੀਤੇ ਇਸ ਮਤੇ ਨੂੰ ਸੱਤਾਧਿਰ ਤੇ ਵਿਰੋਧੀ ਧਿਰ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ।
ਬੀਜੇਪੀ ਮੰਤਰੀ ਰੇਖਾ ਆਰਿਆ ਕਿਹਾ ਕਿ ਗਾਂ ਨੂੰ 'ਰਾਸ਼ਟਰ ਮਾਤਾ' ਦਾ ਦਰਜਾ ਦੇਣ ਨਾਲ ਦੇਸ਼ ਭਰ 'ਚ ਗਊ ਰੱਖਿਆ ਦੇ ਯਤਨਾਂ ਨੂੰ ਹੋਰ ਤਾਕਤ ਮਿਲੇਗੀ।