ਕੁਰਕੀ ਕਰਨ ਆਏ ਤਹਿਸੀਲਦਾਰ ਦੇ ਰੀਡਰ ਸਮੇਤ ਆੜ੍ਹਤੀਏ ਨੂੰ BKU ਦੇ ਵਰਕਰਾਂ ਨੇ ਬਣਾਇਆ ਬੰਦੀ
ਕੁਰਕੀ ਕਰਨ ਆਏ ਤਹਿਸੀਲਦਾਰ ਦੇ ਰੀਡਰ ਸਮੇਤ ਆੜ੍ਹਤੀਏ ਨੂੰ BKU ਦੇ ਵਰਕਰਾਂ ਨੇ ਬਣਾਇਆ ਬੰਦੀ
ਕੁਰਕੀ ਕਰਨ ਆਏ ਤਹਿਸੀਲਦਾਰ ਦੇ ਰੀਡਰ ਸਮੇਤ ਆੜ੍ਹਤੀਏ ਨੂੰ BKU ਦੇ ਵਰਕਰਾਂ ਨੇ ਬਣਾਇਆ ਬੰਦੀ
By : ਬਾਬੂਸ਼ਾਹੀ ਬਿਊਰੋ
First Published : Tuesday, Sep 04, 2018 07:57 PM
ਮਾਨਸਾ, 4 ਸਤੰਬਰ 2018 - ਇਥੋ ਥੋੜੀ ਦੂਰ ਪਿੰਡ ਭੈਣੀ ਬਾਘਾ ਦੇ ਕਿਸਾਨ ਗੋਰਾ ਸਿੰਘ ਪੁੱਤਰ ਹਜੂਰਾ ਸਿੰਘ ਦੀ ਜਮੀਨ ਦੀ ਕੁਰਕੀ ਮਾਨਸਾ ਦੇ ਸੂਦਖੋਰ ਆੜ੍ਹਤੀਏ ਦਰਸ਼ਨ ਕੁਮਾਰ ਵੱਲੋਂ ਨਿਲਾਮੀ ਕਰਨ ਦੇ ਵਰੰਟ ਲਿਆਦੇ ਗਏ ਸਰਕਾਰੀ ਮੁਲਾਜ਼ਮਾਂ ਮਾਲ ਮਹਿਕਮੇ ਦੇ ਅਧਿਕਾਰੀ ਵੀ ਪਟਵਾਰ ਖਾਨੇ ਪਹੁੰਚੇ ਸਨ ਜਦੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਦੇ ਜਿਲ੍ਹਾ ਜਰਨਲ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸਾਨਾਂ ਅਤੇ ਔਰਤਾਂ ਨੇ ਪਟਵਾਰ ਖਾਨੇ ਦਾ ਘਿਰਾਓ ਕਰਕੇ ਤਹਿਸੀਲਦਾਰ ਦੇ ਰੀਡਰ ਸਮੇਤ ਆੜ੍ਹਤੀਆਂ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਹੈ
ਆੜ੍ਹਤੀਆਂ ਨੂੰ ਕਿਸਾਨਾਂ ਤੋਂ ਛੜਾਉਣ ਲਈ ਮਾਨਸਾ ਜ਼ਿਲ੍ਹੇ ਦੇ ਡੀ ਐਸ ਪੀ ਪੁਲਿਸ ਪੱਬਾਂ ਭਾਰ ਹੋ ਰਹੀ ਹੈ ਕਿਸਾਨ ਆਗੂਆਂ ਨੂੰ ਡੀ ਐਸ ਪੀ ਵੱਲੋਂ ਵਤੀਰਾ ਬਹਤਾ ਚੰਗਾ ਨਹੀਂ ਰਿਹਾ ਆਪਸ ਵਿਚ ਸਮਝੌਤਾ ਕਰਾਉਣ ਦੀ ਬਜਾਏ ਬਲਦੀ ਤੇ ਤੇਲ ਪਾਉਣ ਵਾਲਾ ਕੰਮ ਕੀਤਾ ਗਿਆ ਇਸ ਤਰ੍ਹਾਂ ਸਰਕਾਰਾਂ ਦਾ ਪਤਾ ਲੱਗਦਾ ਕਿ ਉਹ ਲੋਕ ਪੱਖੀ ਨਹੀਂ ਸਗੋਂ ਵੱਡੇ ਘਰਾਣਿਆਂ ਪੱਖੀ ਨੇ
ਜਦੋਂ ਕੈਪਟਨ ਸਰਕਾਰ ਵੱਲੋਂ ਚੋਣਾਂ ਦੌਰਾਨ ਕਿਹਾ ਗਿਆ ਸੀ ਕਿ ਕਰਜਾ ਕੁਰਕੀਆਂ ਖਤਮ ਫਸਲਾਂ ਦੀ ਪੂਰੀ ਰਕਮ ਪਰ ਇਸ ਦੇ ਉਲਟ ਹੋ ਰਿਹਾ ਹੈ ਆੜ੍ਹਤੀਏ ਅਦਾਲਤਾਂ ਦੀ ਸਿਹ ਤੇ ਕਿਸਾਨਾਂ ਦੀਆ ਜਮੀਨਾਂ ਦੀਆ ਕੁਰਕੀਆਂ ਲਿਆਦੀਆ ਜਾ ਰਹੀਆਂ ਹਨ ਦੂਜੇ ਪਾਸੇ ਕਰਜੇ ਕਰਕੇ ਕਿਸਾਨ ਹਰ ਰੋਜ਼ ਖੁਦਕੁਸ਼ੀਆਂ ਕਰ ਰਹੇ ਹਨ
ਅੱਜ ਕਿਸਾਨ ਦੀ ਜਮੀਨ ਦੀ ਨਿਲਾਮੀ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਦੇ ਬਲਾਕ ਪ੍ਰਧਾਨ ਬਲਵਿੰਦਰ ਸ਼ਰਮਾ ਖਿਆਲਾਂ ਰਾਜ ਅਕਲੀਆਂ ਕੇਵਲ ਸਿੰਘ ਮਾਖਾ ਮੱਖਣ ਸਿੰਘ ਭੈਣੀ ਬਾਘਾ ਹਰਦੇਵ ਸਿੰਘ ਪੰਜਾਬ ਕਿਸਾਨ ਯੂਨੀਅਨ ਦੇ ਗੋਰਾ ਸਿੰਘ ਭੈਣੀ ਬਾਘਾ ਹਰਜਿੰਦਰ ਸਿੰਘ ਕਰਨੈਲ ਸਿੰਘ ਮਾਨਸਾ ਆਦਿ ਕਿਸਾਨਾਂ ਨੇ ਸੰਬੋਧਨ ਕੀਤਾ