ਅੰਤਰ-ਰਾਸ਼ਟਰੀ ਬੱਚਾ ਤਸਕਰੀ ਗੈਂਗ ਦਾ ਪਰਦਾਫਾਸ਼, 1 ਬੱਚੇ ਦੀ ਕੀਮਤ 45 ਲੱਖ ਰੁਪਏ
ਅੰਤਰ-ਰਾਸ਼ਟਰੀ ਬੱਚਾ ਤਸਕਰੀ ਗੈਂਗ ਦਾ ਪਰਦਾਫਾਸ਼, 1 ਬੱਚੇ ਦੀ ਕੀਮਤ 45 ਲੱਖ ਰੁਪਏ
ਅੰਤਰ-ਰਾਸ਼ਟਰੀ ਬੱਚਾ ਤਸਕਰੀ ਗੈਂਗ ਦਾ ਪਰਦਾਫਾਸ਼, 1 ਬੱਚੇ ਦੀ ਕੀਮਤ 45 ਲੱਖ ਰੁਪਏ
By : ਬਾਬੂਸ਼ਾਹੀ ਬਿਊਰੋ
Thursday, Aug 16, 2018 05:32 PM
ਮੁੰਬਈ, ਅਗਸਤ - ਮੁੰਬਈ ਪੁਲਿਸ ਨੇ ਬੱਚਿਆਂ ਦੀ ਤਸਕਰੀ ਦੇ ਅੰਤਰ-ਰਾਸ਼ਟਰੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਜਿਸਨੇ ਕਰੀਬ 300 ਬੱਚਿਆਂ ਨੂੰ ਭਾਰਤ ਤੋਂ ਅਮਰੀਕਾ ਵੇਚਿਆ। ਇਸ ਰੈਕਟ ਦਾ ਮੁਖੀ ਗੁਜਰਾਤ ਦਾ ਵਸਨੀਕ ਹੈ ਜਿਸਨੂੰ ਰਾਜੂਭਾਈ ਗਮਲੇਵਾਲਾ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ । ਉਸਨੇ ਇਹ ਗਿਰੋਹ 2007 ਵਿਚ ਸ਼ੁਰੂ ਕੀਤਾ ਸੀ ਤੇ ਇੱਕ ਬੱਚੇ ਨੂੰ ਅਮਰੀਕਾ ਦੇ ਤਸਕਰਾਂ ਕੋਲ ਕਰੀਬ 45 ਲੱਖ ਰੁਪਏ ਵਿਚ ਵੇਚਦਾ ਸੀ।
ਬੱਚਿਆਂ ਦੀ ਉਮਰ 11 ਤੋਂ 16 ਸਾਲ ਦੇ ਵਿਚਕਾਰ ਹੁੰਦੀ ਹੈ ਜਿੰਨ੍ਹਾਂ ਵਿਚ ਲੜਕੀਆਂ ਸ਼ਾਮਲ ਹੁੰਦੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਰਾਜੂਭਾਈ ਗਮਲੇਵਾਲਾ ਇੰਨ੍ਹਾਂ ਨਬਾਲਗ ਬੱਚੀਆਂ ਨੂੰ ਅਮਰੀਕਾ ਦੇਹ ਵਪਾਰ ਲਈ ਵੇਚ ਕੇ ਚੰਗਾ ਮੋਟਾ ਪੈਸਾ ਕਮਾ ਰਿਹਾ ਸੀ। ਇਹ ਬੱਚੇ ਬਹੁਤ ਹੀ ਗਰੀਬ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ। ਪੁਲਿਸ ਅਨੁਸਾਰ ਅਮਰੀਕੀ ਤਸਕਰਾਂ ਤੋਂ ਆਰਡਰ ਮਿਲਣ ਤੋਂ ਬਾਅਦ ਹੀ ਗਮਲੇਵਾਲਾ ਆਪਣੇ ਕਰਿੰਦਿਆਂ ਨੂੰ ਗਰੀਬ ਪਰਿਵਾਰ ਲੱਭਣ ਲਈ ਭੇਜਦਾ ਸੀ। ਆਮ ਤੌਰ 'ਤੇ ਇਹ ਉਨ੍ਹਾਂ ਪਰਿਵਾਰਾਂ ਨੂੰ ਲੱਭਦੇ ਸੀ ਜਿੰਨ੍ਹਾਂ ਨੂੰ ਪੈਸੇ ਦੀ ਬੇਹੱਦ ਜ਼ਰੂਰਤ ਹੁੰਦੀ ਸੀ ਅਤੇ ਜਿਹੜੇ ਆਪਣੇ ਬੱਚਿਆਂ ਨੂੰ ਖੁਦ ਆਪਣੀ ਮਰਜ਼ੀ ਨਾਲ ਵੇਚਣ 'ਚ ਮਜਬੂਰ ਸਨ।
ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਅਨੁਸਾਰ ਇੱਕ ਰੈਕਟ ਦਾ ਮਾਰਚ 'ਚ ਪਰਦਾਫਾਸ਼ ਹੋਇਆ ਸੀ। ਜੋ ਨਬਾਲਗ ਬੱਚੀਆਂ ਨੂੰ ਇੱਕ ਸੈਲੂਨ 'ਚ ਮੇਕਅਪ ਕਰ ਕੇ ਤਿਆਰ ਕਰ ਰਹੇ ਸਨ ਤੇ ਜਦੋਂ ਉਨ੍ਹਾਂ ਤੋਂ ਅਦਾਕਾਰਾ ਪਰੀਤੀ ਸੂਦ ਨੇ ਪੁੱਛਿਆ ਕਿ ਇੰਨ੍ਹਾਂ ਨਾਲ ਕੀ ਕੀਤਾ ਜਾ ਰਿਹਾ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਇੰਨ੍ਹਾਂ ਬੱਚਿਆਂ ਨੂੰ ਇੰਨ੍ਹਾਂ ਦੇ ਮਾਪਿਆਂ ਕੋਲ ਅਮਰੀਕਾ ਭੇਜਿਆ ਜਾਣਾ ਹੈ। ਅਦਾਕਾਰਾ ਨੇ ਉਨ੍ਹਾਂ ਨੂੰ ਪੁਲਿਸ ਕੋਲ ਜਾਣ ਲਈ ਆਖਿਆ ਤਾਂ ਉਥੇ ਮੌਜੂਦ ਗੈਂਗ ਦੇ ਕਰਿੰਦੇ ਬੱਚੀਆਂ ਨੂੰ ਲੈ ਕੇ ਉਥੋਂ ਦੌੜ ਗਏ।
ਮੁੱਖ ਦੋਸ਼ੀ ਗਮਲੇਵਾਲਾ ਨੂੰ ਪੁਲਿਸ ਨੇ ਸਸਾਲ 2007 ਵਿਚ ਵੀ ਪਾਸਪੋਰਟ ਧੋਖਾਧੜੀ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ।