ਮੰਗਾਂ ਮਨਵਾਉਣ ਲਈ ਮੈਡੀਕਲ ਕਾਲਜ ਦੀ ਬਿਲਡਿੰਗ ਤੇ ਚੜ੍ਹੀਆਂ ਨਰਸਾਂ, ਮਰਨ-ਵਰਤ ਕੀਤਾ ਸ਼ੁਰੂ
ਮੰਗਾਂ ਮਨਵਾਉਣ ਲਈ ਮੈਡੀਕਲ ਕਾਲਜ ਦੀ ਬਿਲਡਿੰਗ ਤੇ ਚੜ੍ਹੀਆਂ ਨਰਸਾਂ, ਮਰਨ-ਵਰਤ ਕੀਤਾ ਸ਼ੁਰੂ
ਮੰਗਾਂ ਮਨਵਾਉਣ ਲਈ ਮੈਡੀਕਲ ਕਾਲਜ ਦੀ ਬਿਲਡਿੰਗ ਤੇ ਚੜ੍ਹੀਆਂ ਨਰਸਾਂ, ਮਰਨ-ਵਰਤ ਕੀਤਾ ਸ਼ੁਰੂ
By : ਬਾਬੂਸ਼ਾਹੀ ਬਿਊਰੋ
Thursday, Jul 19, 2018 04:11 PM
ਪਟਿਆਲਾ, 19 ਜੁਲਾਈ 2018 - ਪਟਿਆਲਾ ਦੇ ਰਜਿੰਦਰਾ ਹਸਪਤਾਲ 'ਚ ਕੰਟਰੈਕਟ ਬੇਸ ਭਰਤੀ ਨਰਸਾਂ ਵੱਲੋਂ ਸਰਕਾਰ ਖਿਲਾਫ ਰੋਸ ਵਜੋਂ ਮੈਡੀਕਲ ਕਾਲਜ ਦੀ ਛੱਤ 'ਤੇ ਚ੍ੜ੍ਹ ਕੇ ਮਰਨ ਵਰਤ ਸ਼ੁਰੂ ਕਰ ਦਿੱਤਾ ਗਿਆ ਹੈ। ਨਰਸਾਂ ਵੱਲੋਂ ਕੰਟ੍ਰੈਕਟ ਨਰਸਿਜ਼ ਸਟਾਫ ਦਾ 2015 ਦੀ 33% ਦੀ ਮੰਗ ਕੀਤੀ ਜਾ ਰਹੀ ਹੈ। ਨਰਸਾਂ ਨੇ ਕਿਹਾ ਕਿ ਉਹ 33 % ਦੀ ਮੰਗ ਨੂੰ ਲੈ ਕੇ ਤਿੰਨ ਸ਼ਿਫਟਾਂ ਦਾ ਬਾਈਕਾਟ ਕਰਕੇ ਲਗਾਤਾਰ ਧਰਨੇ 'ਤੇ ਬੈਠੀਆਂ ਹਨ। ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਰਹੀ। ਜਿਸ ਕਾਰਨ 2 ਸਟਾਫ ਨਰਸਾਂ ਅੱਜ ਸਵੇਰੇ ਮੈਡਿਕਲ ਕਾਲਜ ਪਟਿਆਲਾ ਦੀ ਬਿਲਡਿੰਗ 'ਤੇ ਚੜ੍ਹ ਗਈਆਂ ਅਤੇ ਮਰਨ ਵਰਤ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ''ਜੇਕਰ ਸਰਕਾਰ ਉਨ੍ਹਾਂ ਦੀ 33 % ਦੀ ਮੰਗ ਨੂੰ ਪੂਰਾ ਨਹੀਂ ਕਰਦੀ ਤਾਂ ਉਹ ਆਪਣੀ ਜਾਣ ਵੀ ਦੇ ਸਕਦੀਆਂ ਹਨ ਤੇ ਜਿਸਦੀ ਜ਼ਿੰਮੇਵਾਰ ਸਿਰਫ ਪੰਜਾਬ ਸਰਕਾਰ, ਪ੍ਰਸ਼ਾਸਨ ਤੇ ਉੱਚ ਅਧਿਕਾਰੀ ਹੋਣਗੇ।'