ਚੈਂਪੀਅਨਜ਼ ਹਾਕੀ ਟਰਾਫੀ 2018 ‘ਚ ਭਾਰਤ ਦੀ ਜੇਤੂ ਸ਼ੁਰੂਆਤ, ਪਾਕਿਸਤਾਨ ਨੂੰ 4-0 ਨਾਲ ਹਰਾਇਆ
ਚੈਂਪੀਅਨਜ਼ ਹਾਕੀ ਟਰਾਫੀ 2018 ‘ਚ ਭਾਰਤ ਦੀ ਜੇਤੂ ਸ਼ੁਰੂਆਤ, ਪਾਕਿਸਤਾਨ ਨੂੰ 4-0 ਨਾਲ ਹਰਾਇਆ
ਚੈਂਪੀਅਨਜ਼ ਹਾਕੀ ਟਰਾਫੀ 2018 ‘ਚ ਭਾਰਤ ਦੀ ਜੇਤੂ ਸ਼ੁਰੂਆਤ, ਪਾਕਿਸਤਾਨ ਨੂੰ 4-0 ਨਾਲ ਹਰਾਇਆ
By : ਬਾਬੂਸ਼ਾਹੀ ਬਿਊਰੋ
Saturday, Jun 23, 2018 07:46 PM
ਬਰੇਟਾ (ਹਾਲੈਂਡ) - ਹਾਕੀ ਚੈਂਪੀਅਨਜ਼ ਟਰਾਫੀ 'ਚ ਭਾਰਤ ਨੇ ਆਪਣੀ ਜੇਤੂ ਸ਼ੁਰੂਆਤ ਕੀਤੀ । ਪਾਕਿਸਤਾਨ ਨਾਲ ਪਹਿਲੇ ਮੁਕਾਬਲੇ ਦੌਰਾਨ ਭਾਰਤ ਨੇ ਪਾਕਿਸਤਾਨ ਨੂੰ ਟੱਕਰ ਦਿੰਦਿਆਂ 4-0 ਦੇ ਫਰਕ ਨਾਲ ਹਰਾ ਕੇ ਪਹਿਲੇ ਮੁਕਾਬਲੇ ਨੂੰ ਆਪਣੇ ਨਾਂਅ ਕਰ ਲਿਆ।
ਮਰਦਾਂ ਦੀ 37 ਚੈਂਪੀਅਨਜ਼ ਹਾਕੀ ਟਰਾਫ਼ੀ ਹਾਲੈਂਡ ਦੇ ਸ਼ਹਿਰ ਬੈਲਜੀਅਮ ਵਾਲੇ ਪਾਸੇ ਲਗਦੇ ਬਰੇਟਾ ਵਿਖੇ 23 ਜੂਨ ਤੋਂ 1 ਜੁਲਾਈ ਤੱਕ ਹੋ ਰਹੀ ਹੈ। ਜਿਸ ਵਿਚ ਨਾਮੀ ਟੀਮਾਂ 2016 ਦਰਤਮਾਨ ਚੈਂਪੀਅਨ ਆਸਟ੍ਰੇਲੀਆ, ਉਪ ਜੇਤੂ ਭਾਰਤ, ਮੇਜ਼ਬਾਨ ਹਾਲੈਂਡ, ਉਲੰਪਿਕ ਚੈਂਪੀਅਨ ਅਰਜਨਟੀਨਾ, ਬੈਲਜੀਅਮ ਅਤੇ ਪਾਕਿਸਤਾਨ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਟੂਰਨਾਮੈਂਟ ਦੇ ਉਦਘਾਟਨੀ ਮੈਚ 'ਚ ਹਾਕੀ ਦੇ ਦੋ ਰਵਾਇਤੀ ਵਿਰੋਧੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਖੇਡਿਆ ਗਿਆ ਤੇ ਜਿਸ 'ਚ ਭਾਰਤ ਜੇਤੂ ਰਿਹਾ। 6 ਟੀਮਾਂ ਦੇ ਰਾਊਂਡ ਰੌਬਿਨ ਲੀਗ ਤੋਂ ਬਾਅਦ 2 ਸਰਵੋਤਮ ਟੀਮਾਂ ਵਿਚਕਾਰ ਫਾਈਨਲ ਮੁਕਾਬਲਾ 1 ਜੂਨ ਨੂੰ ਹੋਵੇਗਾ।