ਖ਼ਬਰਾਂ
ਕੈਨੇਡਾ ‘ਚ ਪੰਜਾਬੀਆਂ ਦੀ ਕਾਰਾਂ ਦੀਆਂ ਨੰਬਰ ਪਲੇਟਾਂ ਕਾਰਨ ਬ੍ਰਿਟਿਸ਼ ਕੋਲੰਬੀਆ ਦਾ ਟਰਾਂਸਪੋਰਟ ਵਿਭਾਗ ਵਿਵਾਦਾਂ ‘ਚ
Page Visitors: 2448
ਕੈਨੇਡਾ ‘ਚ ਪੰਜਾਬੀਆਂ ਦੀ ਕਾਰਾਂ ਦੀਆਂ ਨੰਬਰ ਪਲੇਟਾਂ ਕਾਰਨ ਬ੍ਰਿਟਿਸ਼ ਕੋਲੰਬੀਆ ਦਾ ਟਰਾਂਸਪੋਰਟ ਵਿਭਾਗ ਵਿਵਾਦਾਂ ‘ਚ
June 10
17:31 2018
ਸੂਤਰਾਂ ਮੁਤਾਬਕ ਬ੍ਰਿਟਿਸ਼ ਕੋਲੰਬੀਆ ਤੋਂ ਇਲਾਵਾ ਸਸਕੈਚਵਨ, ਅਲਬਰਟਾ, ਮੈਨੀਟੋਬਾ ਅਤੇ ਓਨਟਾਰੀਓ ‘ਚ ਵੀ ਅਜਿਹੇ ਨੰਬਰ ਦੇਖੇ ਗਏ ਹਨ। ਇੰਸ਼ੋਰੈਂਸ ਕਾਰਪੋਰੇਸ਼ਨ ਫਾਰ ਬੀ.ਸੀ. (ਟਰਾਂਸਪੋਰਟ ਵਿਭਾਗ ) ਦੇ ਬੁਲਾਰੇ ਜੋਨਾ ਲਿੰਸਾਂਗਨ ਨੇ ਮੰਨਿਆ ਕਿ ਅਜਿਹੀਆਂ ਪਲੇਟਾਂ ਨਿਸ਼ਚਿਤ ਰੂਪ ਨਾਲ ਨਿਰਾਸ਼ਾਜਨਕ ਅਤੇ ਪਰੇਸ਼ਾਨ ਕਰਨ ਵਾਲੀਆਂ ਹਨ। ਲਿੰਸਾਂਗਨ ਨੇ ਕਿਹਾ-ਸਾਰੀਆਂ ਫੀਸਾਂ ਦੀ ਸਮੀਖਿਆ ਇਕ ਹੀ ਵਿਅਕਤੀ ਕਰਦਾ ਹੈ ਜਦ ਕਿ ਵੱਖ-ਵੱਖ ਭਾਈਚਾਰਿਆਂ ਦੇ ਪ੍ਰਤੀਨਿਧੀਆਂ ਵਾਲੀ ਇਕ ਕਮੇਟੀ ਇਸ ਦੀ ਜਾਂਚ ਕਰਦੀ ਹੈ। ਕਿਸੇ ਹੋਰ ਭਾਸ਼ਾ ‘ਚ ਇਸ ਤਰ੍ਹਾਂ ਦੇ ਸਲੋਗਨਜ਼ ਨੂੰ ਧਿਆਨ ‘ਚ ਰੱਖਣਾ ਚੁਣੌਤੀ ਪੂਰਣ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪਿਛਲੇ ਸਾਲ 5200 ਅਰਜ਼ੀਆਂ ਆਈਆਂ ਸਨ, ਜਿਨ੍ਹਾਂ ‘ਚੋਂ 810 ਨੂੰ ਖਾਰਜ ਕਰ ਦਿੱਤਾ ਗਿਆ ਸੀ।
ਇਹ ਪਲੇਟਾਂ ਪੈਸੇਂਜਰ ਕਾਰਾਂ, ਵੈਨਾਂ, ਮੋਟਰ ਸਾਈਕਲਾਂ ਅਤੇ ਛੋਟੇ ਟਰੱਕਾਂ ਲਈ ਲਈਆਂ ਜਾ ਸਕਦੀਆਂ ਹਨ। ਇਸ ਦੇ ਲਈ ਆਪਣਾ ਸਲੋਗਨ ਅਤੇ ਮੈਸਜ ਲਿਖ ਕੇ ‘ਐਪਲੀਕੇਸ਼ਨ ਫਾਰ ਏ ਪਰਸਨੇਲਾਈਜ਼ਰ ਲਾਇਸੰਸ ਪਲੇਟ’ ‘ਚ ਜਾ ਕੇ ਭਰਨਾ ਹੁੰਦਾ ਹੈ ਅਤੇ ਇਸ ਦੇ ਲਈ ਫੀਸ ਦੀ ਅਦਾਇਗੀ ਕਰਨੀ ਹੁੰਦੀ ਹੈ। ਇਸ ਦੇ ਲਈ ਜ਼ਰੂਰੀ ਹੁੰਦਾ ਹੈ ਕਿ ਨੰਬਰ ਲਈ ਅਰਜ਼ੀ ਕਰਨ ਵਾਲਾ ਗੱਡੀ ਦਾ ਰਜਿਸਟਰਡ ਮਾਲਕ ਹੋਵੇ। ਅਰਜ਼ੀ ‘ਤੇ ਉਸ ਦੇ ਦਸਤਖਤ ਹੋਣੇ ਚਾਹੀਦੇ ਹਨ। ਅਪੀਲ ਕਰਨ ਵਾਲੇ ਕੋਲ ਪਹਿਲੀ ਲਾਇਸੈਂਸ ਪਲੇਟ, ਡਰਾਇਵਿੰਗ ਲਾਇਸੈਂਸ ਅਤੇ ਇੰਸ਼ੋਰੈਂਸ ਹੋਣੀ ਵੀ ਜ਼ਰੂਰੀ ਹੈ। 2 ਤੋਂ 6 ਅੱਖਰਾਂ ਤਕ ਦੇ ਨੰਬਰਾਂ ਤੇ ਅੱਖਰਾਂ ਵਾਲੇ ਸਲੋਗਨ ਮਿਲ ਜਾਂਦੇ ਹਨ। ਇਸ ਦੀ ਪ੍ਰਕਿਰਿਆ ‘ਚ 2 ਮਹੀਨਿਆਂ ਦਾ ਸਮਾਂ ਲੱਗ ਜਾਂਦਾ ਹੈ। ਜੇਕਰ ਸਲੋਗਨ ਰਿਜੈਕਟ ਹੋ ਜਾਂਦੇ ਹੈ ਤਾਂ ਉਸ ਦੀ ਸੂਚਨਾ ਦੇ ਦਿੱਤੀ ਜਾਂਦੀ ਜਦ ਕਿ ਫੀਸ ਰਿਫੰਡ ਹੋ ਜਾਂਦੀ ਹੈ। ਇਸ ਪਲੇਟ ਲਈ ਫੀਸ 100 ਡਾਲਰ ਹੈ ਜਦ ਕਿ 40 ਡਾਲਰ ਸਲਾਨਾ ਫੀਸ ਇਸ ਸਲੋਗਨ ਦੇ ਅਧਿਕਾਰ ਆਪਣੇ ਕੋਲ ਰੱਖਣ ਅਤੇ ਪਲੇਟ ਦੀ ਵਰਤੋਂ ਕਰਨ ਲਈ ਦਿੱਤੀ ਜਾਂਦੀ ਹੈ।
...........................................
ਟਿੱਪਣੀ:- ਆਪਣੇ-ਆਪ ਨੂੰ ਪੰਜਾਬੀ ਅਖਵਾਉਣ ਵਾਲੇ ਬੇ-ਅਕਲਿਆਂ ਨੂੰ ਆਪਣੀਆਂ ਇਨ੍ਹਾਂ ਹਰਕਤਾਂ ਤੇ ਸ਼ਰਮ ਆਉਣੀ ਚਾਹੀਦੀ ਹੈ, ਜਿਸ ਥਾਲੀ ਵਿਚ ਇਨ੍ਹਾਂ ਨੂੰ ਦੁਨੀਆਂ ਭਰ ਦੀਆਂ ਚੀਜ਼ਾਂ, ਇੱਜ਼ਤ ਨਾਲ ਮਿਲਦੀਆਂ ਹਨ, ਇਹ ਉਸ ਥਾਲੀ ਵਿਚ ਹੀ ਛੇਕ ਕਰ ਰਹੇ ਹਨ। ਅਮਰ ਜੀਤ ਸਿੰਘ ਚੰਦੀ