ਕਿਸਾਨ ਯੂਨੀਅਨ ਲੱਖੋਵਾਲ ਦੀ ਦੁੱਧ ਵਿਕਰੇਤਾਵਾਂ ਅਤੇ ਸਬਜ਼ੀ ਵਿਕਰੇਤਾਵਾਂ ਨਾਲ ਖੜਕੀ
ਕਿਸਾਨ ਯੂਨੀਅਨ ਲੱਖੋਵਾਲ ਦੀ ਦੁੱਧ ਵਿਕਰੇਤਾਵਾਂ ਅਤੇ ਸਬਜ਼ੀ ਵਿਕਰੇਤਾਵਾਂ ਨਾਲ ਖੜਕੀ
ਕਿਸਾਨ ਯੂਨੀਅਨ ਲੱਖੋਵਾਲ ਦੀ ਦੁੱਧ ਵਿਕਰੇਤਾਵਾਂ ਅਤੇ ਸਬਜ਼ੀ ਵਿਕਰੇਤਾਵਾਂ ਨਾਲ ਖੜਕੀ
By : ਬਾਬੂਸ਼ਾਹੀ ਬਿਊਰੋ
Sunday, Jun 03, 2018 07:14 PMਫਿਰੋਜ਼ਪੁਰ 03 ਜੂਨ, 2018 : ਕੇਂਦਰ ਦੀ ਮੋਦੀ ਸਰਕਾਰ ਖਿਲਾਫ ਅਤੇ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਵਾਉਣ ਲਈ ਦੇਸ਼ ਦੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਭਾਰਤ ਅੰਦਰ 1 ਜੂਨ ਤੋਂ 10 ਜੂਨ ਤੱਕ ਸੰਘਰਸ਼ ਵਿੱਢਿਆ ਗਿਆ ਹੈ। ਜਿਸ ਵਿਚ ਕਿਸਾਨ ਜਥੇਬੰਦੀਆਂ ਵੱਲੋ ਕਿਸਾਨਾਂ ਨੂੰ ਇਨ੍ਹਾਂ 10 ਦਿਨਾਂ ਵਿਚ ਕੋਈ ਵੀ ਫ਼ਸਲ ਜਿਵੇਂ ਸਬਜੀਆਂ, ਹਰਾ ਚਾਰਾ, ਤੂੜੀ ਅਤੇ ਦੁੱਧ ਆਦਿ ਮੰਡੀਆਂ ਵਿਚ ਨਾ ਵੇਚਣ ਅਤੇ ਨਾ ਹੀ ਲੈ ਕੇ ਜਾਣ ਦੀ ਅਪੀਲ ਕੀਤੀ ਗਈ। ਦੋ ਦਿਨ ਮੰਡੀਆਂ ਵਿਚ ਸਬਜ਼ੀ ਅਤੇ ਡੇਅਰੀਆਂ 'ਤੇ ਦੁੱਧ ਨਾ ਆਉਣ ਦੇ ਕਾਰਨ ਹਾਹਾਕਾਰ ਮੱਚੀ ਪਈ ਹੈ।
ਲੋਕਾਂ ਨੂੰ ਸਬਜੀਆਂ ਅਤੇ ਦੁੱਧ ਨਾ ਮਿਲਣ ਦੇ ਕਾਰਨ ਉਹ ਕਿਸਾਨ ਜਥੇਬੰਦੀਆਂ ਨੂੰ ਕੋਸ ਰਹੇ ਹਨ। ਦੂਜੇ ਪਾਸੇ ਦੱਸ ਦਈਏ ਕਿ ਅੱਜ ਸਰਹੱਦੀ ਕਸਬਾ ਮਮਦੋਟ ਵਿਖੇ ਉਸ ਵੇਲੇ ਮਾਹੌਲ ਗਰਮਾ ਗਿਆ ਜਦੋਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਦੁੱਧ ਵਿਕਰੇਤਾ ਕਿਸੇ ਗੱਲ ਨੂੰ ਲੈ ਕੇ ਖੜਕ ਗਈ। ਜਾਣਕਾਰੀ ਮੁਤਾਬਿਕ ਜਦੋਂ ਸਰਹੱਦੀ ਕਸਬਾ ਮਮਦੋਟ ਦੀ ਸਬਜੀ ਮਾਰਕੀਟ ਵਿਖੇ ਸੇਠੀ ਮੈਡੀਕਲ ਹਾਲ ਦੇ ਨਜਦੀਕ ਦੁੱਧ ਵਿਕਰੇਤਾ ਲਖਵਿੰਦਰ ਸਿੰਘ ਜੋ ਕਿ ਪਿਛਲੇ ਕਈ ਸਾਲਾਂ ਤੋਂ ਆਪਣੇ ਪਸ਼ੂਆਂ ਦੇ ਦੁੱਧ ਦੇ ਨਾਲ-ਨਾਲ ਹੋਰ ਕਿਸਾਨਾਂ ਆਦਿ ਤੋਂ ਵੀ ਦੁੱਧ ਲੈ ਕੇ ਵੇਚਦਾ ਆ ਰਿਹਾ ਹੈ ਦੇ ਕਾਮੇ ਅੱਜ ਸਵੇਰੇ ਪਿੰਡਾਂ ਵਿੱਚੋਂ ਦੁੱਧ ਇਕੱਠਾ ਕਰਕੇ ਆਪਣੀ ਦੁਕਾਨ 'ਤੇ ਪਹੁੰਚੇ ਹੀ ਸਨ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਕੁਝ ਆਗੂਆਂ ਨੂੰ ਇਸ ਗੱਲ ਦੀ ਭਿਣਕ ਪੈ ਗਈ।
ਆਗੂਆਂ ਨੇ ਆਉਂਦੇ ਸਾਰ ਹੀ ਦੁੱਧ ਵੇਚਣ ਅਤੇ ਇਕੱਠਾ ਕਰਨ ਤੋਂ ਰੋਕਣਾ ਸ਼ੁਰੂ ਕਰ ਦਿੱਤਾ ਨਾ ਰੁਕਣ 'ਤੇ ਕੁਝ ਕੁ ਯੂਨੀਅਨ ਆਗੂਆਂ ਨੇ ਉਨ੍ਹਾਂ ਨਾਲ ਮਾੜਾ ਵਰਤਾਰਾ ਕੀਤਾ ਅਤੇ ਜਬਰਦਸਤੀ ਦੁੱਧ ਦੇ ਭਰੇ ਡਰੰਮ ਚੁੱਕ ਕੇ ਲੈ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੇਅਰੀ ਮਾਲਕ ਲਖਵਿੰਦਰ ਸਿੰਘ ਨੇ ਦੱਸਿਆ ਕਿ ਜੋ ਦੁੱਧ ਅਸੀਂ ਪਿੰਡਾਂ ਵਿਚੋਂ ਲੈ ਕੇ ਆਏ ਹਾਂ ਜਾਂ ਕੋਈ ਕਿਸਾਨ ਸਾਨੂੰ ਇਥੇ ਡੇਅਰੀ ਤੇ ਆ ਕੇ ਦੁੱਧ ਪਾ ਕੇ ਜਾਂਦਾ ਹੈ ਤਾਂ ਇਹਦੇ ਵਿਚ ਸਾਡਾ ਕੀ ਕਸੂਰ ਹੈ? ਲਖਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਦੁੱਧ ਲਿਆ ਕੇ ਗਰੀਬ ਲੋਕਾਂ ਨੂੰ ਵੇਚ ਰਹੇ ਨਾ ਕਿ ਕਿਸੇ ਵਿਪਾਰੀ ਨੂੰ।