ਖ਼ਬਰਾਂ
ਵਿਧਾਇਕ ਦੇ ਰਿਸ਼ਤੇਦਾਰ ਦੇ ਸ਼ੈਲਰ ‘ਚੋਂ ਫੜਿਆ ਨਜਾਇਜ਼ ਸ਼ਰਾਬ ਦਾ ਜ਼ਖੀਰਾ
Page Visitors: 2514
ਵਿਧਾਇਕ ਦੇ ਰਿਸ਼ਤੇਦਾਰ ਦੇ ਸ਼ੈਲਰ ‘ਚੋਂ ਫੜਿਆ ਨਜਾਇਜ਼ ਸ਼ਰਾਬ ਦਾ ਜ਼ਖੀਰਾ
ਪਿਛਲੇ ਸਾਲ ਦੀ ਡੰਪ ਕਰਕੇ ਰੱਖੀਆਂ ਵੱਖ ਵੱਖ ਮਾਰਕਾਂ ਦੀਆਂ 2140 ਪੇਟੀਆਂ ਬਰਾਮਦ
By : ਗੁਰਿੰਦਰ ਸਿੰਘ
Friday, Jun 01, 2018 07:41 PM
ਬਰਾਮਦ ਸ਼ਰਾਬ ਦੀ ਜਾਂਚ ਕਰਨ ਪਹੁੰਚੇ ਈ.ਟੀ. ਓ ਮਧੁਰ ਭਾਟੀਆ ਤੇ ਟੀਮ
ਫ਼ਿਰੋਜ਼ਪੁਰ 1 ਜੂਨ (ਗੁਰਿੰਦਰ ਸਿੰਘ) ਵਿਧਾਨ ਸਭਾ ਹਲਕਾ ਜ਼ੀਰਾ ਦੇ ਪਿੰਡਾਂ ਵਿਚਲੀਆਂ ਨਜਾਇਜ਼ ਬਰਾਂਚਾਂ ਨੂੰ ਬੰਦ ਕਰਾਉਣ ਨੂੰ ਲੈ ਕੇ ਹਲਕਾ ਵਿਧਾਇਕ ਅਤੇ ਸ਼ਰਾਬ ਦੇ ਠੇਕੇਦਾਰਾਂ ਵਿਚਾਲੇ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਂ ਨਹੀ ਲੈ ਰਿਹਾ। ਜਿਸ ਦੇ ਚੱਲਦਿਆਂ ਥਾਣਾ ਜੀਰਾ ਪੁਲਿਸ ਨੇ ਬੀਤੀ 29 ਮਈ ਨੂੰ ਪਿਛਲੇ ਸਾਲ ਦੀ ਡੰਪ ਕਰਕੇ ਰੱਖੀ ਨਜਾਇਜ਼ ਸ਼ਰਾਬ ਨੂੰ ਵੇਚਣ ਲਈ ਲੈ ਜਾਂਦੇ ਸ਼ਰਾਬ ਠੇਕੇਦਾਰਾਂ ਦੇ ਤਿੰਨ ਕਰਿੰਦਿਆਂ ਨੂੰ ਹਜ਼ਾਰਾਂ ਪੇਟੀਆਂ ਸਮੇਤ ਕਾਬੂ ਕੀਤੇ ਜਾਣ ਤੋਂ ਬਾਅਦ ਕਾਬੂ ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ ਅੱਜ ਸਥਾਨਕ ਵਿਧਾਇਕ ਦੇ ਨਜ਼ਦੀਕੀ ਰਿਸ਼ਤੇਦਾਰ ਦੇ ਬੰਦ ਪਏ ਸ਼ੈਲਰ ਵਿੱਚੋਂ ਨਜ਼ਾਇਜ਼ ਸ਼ਰਾਬ ਦਾ ਜਖੀਰਾ ਬਰਾਮਦ ਕੀਤਾ ਹੈ। ਫੜੀ ਗਈ ਇਸ ਸ਼ਰਾਬ ਬਾਰੇ ਥਾਣਾ ਜੀਰਾ ਪੁਲਿਸ ਅਤੇ ਆਬਕਾਰੀ ਵਿਭਾਗ ਵੱਖ ਵੱਖ ਰਾਏ ਰੱਖ ਰਹੇ ਹਨ ਪਰ ਦੋਹਾਂ ਦੀ ਬਿਆਨਬਾਜ਼ੀ ਅਤੇ ਮੀਡੀਆ ਦੇ ਮੌਕੇ 'ਤੇ ਪਹੁੰਚਣ 'ਤੇ ਥਾਣਾ ਮੁੱਖੀ ਦਾ ਉਥੋਂ ਖਿਸਕ ਜਾਣ ਤੋਂ ਇਹ ਜ਼ਾਹਿਰ ਹੈ ਕਿ ਦਾਲ ਵਿੱਚ ਜ਼ਰੂਰ ਕੁਝ ਕਾਲਾ ਹੈ।
ਦੱਸਣਯੋਗ ਹੈ ਕਿ ਬੀਤੀ 29 ਮਈ ਨੂੰ ਥਾਣਾ ਜੀਰਾ ਪੁਲਿਸ ਨੇ ਆਬਕਾਰੀ ਵਿਭਾਗ ਦੀਆਂ ਨਜ਼ਰਾਂ ਤੋਂ ਓਹਲੇ ਪਿਛਲੇ ਸਾਲ ਦੀ ਡੰਪ ਕਰਕੇ ਰੱਖੀ ਨਜਾਇਜ਼ ਸ਼ਰਾਬ ਨੂੰ ਵੇਚਣ ਲਈ ਲੈ ਜਾਂਦੇ ਸ਼ਰਾਬ ਠੇਕੇਦਾਰਾਂ ਦੇ ਤਿੰਨ ਕਰਿੰਦਿਆਂ ਨੂੰ ਵੱਖ ਵੱਖ ਮਾਰਕਾ ਦੀਆਂ 1160 ਪੇਟੀਆਂ ਸਮੇਤ ਕਾਬੂ ਕਰਕੇ ਫ਼ਿਰੋਜ਼ਪੁਰ ਦੇ ਨਾਮੀ ਠੇਕੇਦਾਰਾਂ ਨੀਰਜ਼ ਕੁਮਾਰ ਵਾਸੀ ਫ਼ਿਰੋਜ਼ਪੁਰ, ਫੁਰਮਾਨ ਸਿੰਘ ਸੰਧੂ ਪੁੱਤਰ ਪਿੱਪਲ ਸਿੰਘ ਵਾਸੀ ਮੱਖੂ, ਸੁਮਿਤ ਡੋਡਾ ਪੁੱਤਰ ਨਾਨਕ ਚੰਦ ਵਾਸੀ ਅਬੋਹਰ, ਅੰਸ਼ੂ ਵਾਸੀ ਨਮਕ ਮੰਡੀ ਫ਼ਿਰੋਜ਼ਪੁਰ ਸ਼ਹਿਰ ਤੇ ਉਹਨਾਂ ਦੇ ਕਰਿੰਦਿਆਂ ਪਲਵਿੰਦਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਬੋਦਲ ਗਰਨਾ ਸਾਹਿਬ ਤਹਿਸੀਲ ਦਸੂਹਾ ਜ਼ਿਲ•ਾ ਹੁਸ਼ਿਆਰਪੁਰ, ਬਲਰਾਜ ਸਿੰਘ ਪੁੱਤਰ ਬੁੱਗਰ ਸਿੰਘ ਵਾਸੀ ਬਹਾਵ ਵਾਲਾ ਜ਼ਿਲ•ਾ ਫਾਜਿਲਕਾ, ਜਗਮੀਤ ਸਿੰਘ ਪੁੱਤਰ ਬੋਹੜ ਸਿੰਘ ਵਾਸੀ ਭੰਗਾਲਾ ਜ਼ਿਲ•ਾ ਫਾਜਿਲਕਾ ਸਮੇਤ ਸੱਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ।
ਮੌਕੇ ਤੋਂ ਕਾਬੂ ਕੀਤੇ ਟਰੱਕ ਡਰਾਈਵਰ ਤੇ ਸਾਥੀਆਂ ਤੋਂ ਕੀਤੀ ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ 'ਤੇ ਅੱਜ ਥਾਣਾ ਜੀਰਾ ਸਿਟੀ ਮੁੱਖੀ ਦਵਿੰਦਰ ਕੁਮਾਰ ਵੱਲੋਂ ਸਮੇਤ ਪੁਲਿਸ ਪਾਰਟੀ ਫ਼ਿਰੋਜ਼ਪੁਰ ਸ਼ਹਿਰ ਦੇ ਗੁਰਦੁਆਰਾ ਅਕਾਲਗੜ• ਦੇ ਨਾਲ ਲੱਗਦੇ ਅਤੇ ਪਿਛਲੇ ਲੰਬੇ ਸਮੇਂ ਤੋਂ ਬੰਦ ਪਈ ਗਨੇਸ਼ ਰਾਈਸ ਮਿੱਲ ਵਿੱਚ ਡੰਪ ਕਰਕੇ ਰੱਖੀਆਂ ਵੱਖ ਵੱਖ ਮਾਰਕਾ ਦੀਆਂ 2140 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਇਸ ਛਾਪੇਮਾਰੀ ਮੌਕੇ ਥਾਣਾ ਸਿਟੀ ਫ਼ਿਰੋਜ਼ਪੁਰ ਦੇ ਮੁੱਖੀ ਜਸਵੀਰ ਸਿੰਘ ਸਮੇਤ ਪੁਲਿਸ ਪਾਰਟੀ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ। ਮੀਡੀਆ ਨੂੰ ਭਿਣਕ ਪੈਣ 'ਤੇ ਥਾਣਾ ਜ਼ੀਰਾ ਦੇ ਮੁੱਖੀ ਦਵਿੰਦਰ ਕੁਮਾਰ ਤਾਂ ਮੌਕੇ ਤੋਂ ਬਹਾਨਾ ਬਣਾ ਕੇ ਖਿਸਕ ਗਏ ਜਦ ਕਿ ਥਾਣਾ ਸਿਟੀ ਫ਼ਿਰੋਜ਼ਪੁਰ ਮੁੱਖੀ ਜਸਵੀਰ ਸਿੰਘ ਨੇ ਇਹ ਕਹਿ ਕੇ ਕੁਝ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਕਾਰਵਾਈ ਜ਼ੀਰਾ ਪੁਲਿਸ ਦੀ ਹੈ, ਉਹ ਹੀ ਦੱਸ ਸਕਦੇ ਹਨ। ਇਸ ਸਬੰਧੀ ਥਾਣਾ ਜ਼ੀਰਾ ਸਿਟੀ ਦੇ ਮੁੱਖੀ ਦਵਿੰਦਰ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨੀ ਕਾਬੂ ਕੀਤੇ ਗਏ ਸ਼ਰਾਬ ਤਸਕਰਾਂ ਦੀ ਨਿਸ਼ਾਨਦੇਹੀ 'ਤੇ ਇਹ ਸ਼ਰਾਬ ਬਰਾਮਦ ਕੀਤੀ ਗਈ ਹੈ। ਜਦ ਕਿ ਮੌਕੇ 'ਤੇ ਈ.ਟੀ.ਓ ਮਧੁਰ ਭਾਟੀਆ ਦੀ ਅਗਵਾਈ ਵਿੱਚ ਪਹੁੰਚੀ ਆਬਕਾਰੀ ਵਿਭਾਗ ਦੀ ਟੀਮ ਉਕਤ ਸ਼ਰਾਬ ਸਬੰਧੀ ਕਈ ਤਰ•ਾਂ ਦੇ ਪੜ•ਦੇ ਪਾਉਣ ਵਿੱਚ ਲੱਗੀ ਰਹੀ। ਮੀਡੀਆ ਨਾਲ ਗੱਲਬਾਤ ਦੌਰਾਨ ਈ.ਟੀ.ਓ ਮਧੁਰ ਭਾਟੀਆ ਨੇ ਇਹ ਮੰਨਿਆ ਕਿ ਪਿਛਲੇ ਸਾਲ ਦੀ ਡੰਪ ਕੀਤੀ ਇਸ ਸ਼ਰਾਬ ਦੀ 2017-੧੮ ਦੀ ਐਕਸਾਈਜ਼ ਡਿਊਟੀ ਬਕਾਇਦਾ ਜਮਾਂ ਕਰਵਾਈ ਗਈ ਹੈ ਪਰ ਜਦ ਉਹਨਾਂ ਨੂੰ ਡੰਪ ਕੀਤੀ ਉਕਤ ਸ਼ਰਾਬ ਦੀ ਤਾਜ਼ਾ ਸਥਿਤੀ ਬਾਰੇ ਪੁੱਿਛਆ ਤਾਂ ਉਹਨਾਂ ਕੋਈ ਤਸੱਲੀਬਖ਼ਸ਼ ਜਵਾਬ ਦੇਣ ਦੀ ਬਜਾਏੇ ਗੋਲਮੋਲ ਜਵਾਬ ਦਿੰਦਿਆਂ ਕਿਹਾ ਕਿ ਸਬੰਧਤ ਠੇਕੇਦਾਰਾਂ ਵੱਲੋਂ ਨਵੇਂ ਵਿੱਤੀ ਵਰ•ੇ ਲਈ ਅਪਲਾਈ ਕੀਤਾ ਸੀ ਪਰ ਉਸ ਦੀ ਮਿਆਦ ਵਧਾਉਣ ਸਬੰਧੀ ਐਕਟ ਅਧੀਨ ਨਿਰਧਾਰਤ ਸਮਾਂ ਬੀਤ ਜਾਣ ਕਰਕੇ ਇਹ ਸ਼ਰਾਬ ਨਜ਼ਾਇਜ਼ ਘੋਸ਼ਿਤ ਕੀਤੀ ਜਾਵੇਗੀ। ਈ.ਟੀ.ਓ ਨੇ ਦੱਸਿਆ ਕਿ ਵਿਧਾਇਕ ਦੇ ਨਜ਼ਦੀਕੀ ਰਿਸ਼ਤੇਦਾਰ ਦੇ ਇਸ ਸ਼ੈਲਰ ਵਿੱਚ ਰੋਹਾਨ ਐਂਡ ਕੰਪਨੀ ਨਾਮੀ ਠੇਕੇਦਾਰਾਂ ਨੇ ਪਿਛਲੇ ਸਾਲ ਉਕਤ ਗੋਦਾਮ ਕਿਰਾਏ 'ਤੇ ਲੈ ਕਿ ਇਹ ਸ਼ਰਾਬ ਡੰਪ ਕੀਤੀ ਹੋਈ ਸੀ। ਉਹਨਾਂ ਕਿਹਾ ਕਿ ਉਹ ਬਕਾਇਦਾ ਦਫ਼ਤਰੀ ਰਿਕਾਰਡ ਵਿੱਚ ਜਾਂਚ ਕਰਕੇ ਹੀ ਕੋਈ ਕਾਰਵਾਈ ਕਰ ਸਕਦੇ ਹਨ।
-
ਦੱਸ ਦਈਏ ਕਿ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਪਿੰਡਾਂ ਵਿੱਚ ਸ਼ਰਾਬ ਦੇ ਠੇਕਿਆਂ ਦੀਆਂ ਚਲਾਈਆਂ ਜਾ ਰਹੀਆ ਨਜ਼ਾਇਜ਼ ਬਰਾਂਚਾ ਬੰਦ ਕਰਾਉਣ ਸਬੰਧੀ ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਖੋਲ•ੇ ਮੋਰਚੇ ਨੂੰ ਲੈ ਕੇ ਵਿਧਾਇਕ ਅਤੇ ਸ਼ਰਾਬ ਦੇ ਠੇਕੇਦਾਰ ਪਿਛਲੇ ਕੁਝ ਦਿਨਾਂ ਤੋਂ ਆਹਮੋ ਸਾਹਮਣੇ ਹਨ। ਵਿਧਾਇਕ ਜ਼ੀਰਾ ਦੀ ਨਜਾਇਜ਼ ਬਰਾਂਚਾ ਖਿਲਾਫ ਕਾਰਵਾਈ ਤੋਂ ਉਕਤਾਏ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਕਰ ਤੇ ਆਬਕਾਰੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਚਾਬੀਆਂ ਸੌਪਣ ਤੋਂ ਲੈ ਕੇ ਵਿਧਾਇਕ ਜ਼ੀਰਾ ਖਿਲਾਫ ਪ੍ਰੈਸ ਕਾਨਫਰੰਸ ਤੱਕ ਕੀਤੀ ਗਈ ਸੀ ਜਿਸ ਤੋਂ ਬਾਅਦ ਉਕਤ ਵਿਵਾਦ ਨਿੱਤ ਨਵਾਂ ਰੂਪ ਲੈ ਰਿਹਾ ਹੈ।