ਖ਼ਬਰਾਂ
ਓਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਫਾਈਨਲ ‘ਤੇ ਹੋਵੇਗਾ 5 ਸ਼ਖਸੀਅਤਾਂ ਦਾ ਸਨਮਾਨ
Page Visitors: 2444
ਓਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਫਾਈਨਲ ‘ਤੇ ਹੋਵੇਗਾ 5 ਸ਼ਖਸੀਅਤਾਂ ਦਾ ਸਨਮਾਨ
May 30
17:47 2018
ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵੱਲੋਂ ਕਰਵਾਏ ਜਾ ਰਹੇ 8ਵੇਂ ਓਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਕੱਪ ਦੇ ਫਾਈਨਲ ਮੁਕਾਬਲੇ 3 ਜੂਨ ਨੂੰ ਸ਼ਾਮ 6 ਤੋਂ 8 ਵਜੇ ਤੱਕ ਫਲੱਡ ਲਾਈਟਾਂ ਦੀ ਰੌਸ਼ਨੀ ਵਿਚ ਜਰਖੜ ਸਟੇਡੀਅਮ ਵਿਚ ਖੇਡੇ ਜਾਣਗੇ। ਇਸ ਮੌਕੇ ਭਾਰਤੀ ਹਾਕੀ ਟੀਮ ਦੀ ਸਾਬਕਾ ਕਪਤਾਨ ਗੋਲਡਨ ਗਰਲ ਰਾਜਬੀਰ ਕੌਰ, ਸਾਬਕਾ ਹਾਕੀ ਖਿਡਾਰਣ ਅਤੇ ਉੱਘੀ ਲੋਕ ਗਾਇਕਾ ਤੇ ਰਾਜਨਿਤਿਕ ਆਗੂ ਸਤਵਿੰਦਰ ਕੌਰ ਬਿੱਟੀ, ਪੰਜਾਬ ਖੇਡ ਵਿਭਾਗ ‘ਚ ਡਿਪਟੀ ਡਾਇਰੈਕਟਰ ਦੇ ਅਹੁਦੇ ‘ਤੇ ਬਿਰਾਜਮਾਨ ਸੁਰਜੀਤ ਸਿੰਘ ਸੰਧੂ ਜਿੰਨ੍ਹਾਂ ਨੇ ਖੇਡਾਂ ਦੀ ਤਰੱਕੀ ‘ਚ ਆਪਣੀ ਅਹਿਮ ਭੂਮਿਕਾ ਨਿਭਾਈ, ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਆ ਜਾਵੇਗਾ।
ਕਲੱਬ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ , ਮੁੱਖ ਮਹਿਮਾਨ ਜਗਰੂਪ ਸੀੰਘ ਜਰਖੜ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਮਾਜ ਦੇ ਵੱਖ ਵੱਖ ਖੇਤਰਾਂ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਜਰਖੜ ਖੇਡਾਂ ਦੀ ਬਿਹਤਰੀ ਲਈ ਵੱਡੇ ਉਪਰਾਲੇ ਕਰਨ ਵਾਲੇ ਸਮਾਜਸੇਵੀ ਸੁਰਿੰਦਰ ਸਿੰਘ ਖੰਨਾ ਅਤੇ ਧਰਮ ਦੇ ਖੇਤਰ ਵਿਚ ਬੱਚਿਆਂ ਨੂੰ ਗੁਰਬਾਣੀ ਤੇ ਸਿਮਰਨ ਨਾਲ ਜੋੜਨ ਵਾਲੇ ਗੁਰਦੂਆਰਾ ਸੁਖਸਾਗਰ ਪਿੰਡ ਜਰਖੜ ਦੇ ਮੁੱਖ ਸੇਵਾਦਾਰ ਸਵਰਨ ਸਿੰਘ ਪੰਮਾ ਨੂੰ ਸਮਾਜ ਸੇਵੀ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸਤੋਂ ਇਲਾਵਾ ਹਾਕੀ ਦੇ ਉੱਭਰਦੇ ਵੀਹ ਸਕੂਲੀ ਖਿਡਾਰੀਆਂ ਦਾ ਵੀ ਸਨਮਾਨ ਕੀਤਾ ਜਾਵੇਗਾ। ਓਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਕੱਪ ਦੇ ਫਾਈਨਲ ਮੁਕਾਬਲਿਆਂ ਦਾ ਫੇਮ ਪੰਜਾਬੀ ਟੀਵੀ ਅਤੇ ਦੂਰਦਰਸ਼ਨ ਜਲੰਧਰ ਤੋਂ ਪ੍ਰਸਾਰਣ ਹੋਵੇਗਾ।