ਪੁਰਾਣੀ ਡੰਪ ਕਰਕੇ ਰੱਖੀ ਹਜ਼ਾਰਾਂ ਪੇਟੀਆਂ ਸ਼ਰਾਬ ਬਰਾਮਦ
ਪੁਰਾਣੀ ਡੰਪ ਕਰਕੇ ਰੱਖੀ ਹਜ਼ਾਰਾਂ ਪੇਟੀਆਂ ਸ਼ਰਾਬ ਬਰਾਮਦ
ਪੁਰਾਣੀ ਡੰਪ ਕਰਕੇ ਰੱਖੀ ਹਜ਼ਾਰਾਂ ਪੇਟੀਆਂ ਸ਼ਰਾਬ ਬਰਾਮਦ
ਸ਼ਰਾਬ ਦੇ ਨਾਮੀ ਠੇਕੇਦਾਰਾਂ ਤੇ ਕਰਿੰਦਿਆਂ ਸਮੇਤ ਸੱਤਾਂ ਖਿਲਾਫ ਮਾਮਲਾ ਦਰਜ - ਤਿੰਨ ਕਾਬੂ
By : ਗੁਰਿੰਦਰ ਸਿੰਘ
Wednesday, May 30, 2018 06:18 PM
ਨਜ਼ਾਇਜ਼ ਸ਼ਰਾਬ ਦੇ ਟਰੱਕ ਸਮੇਤ ਕਾਬੂ ਕੀਤੇ ਵਿਅਕਤੀ ਪੁਲਿਸ ਪਾਰਟੀ ਨਾਲ।
ਫ਼ਿਰੋਜ਼ਪੁਰ 30 ਮਈ (ਗੁਰਿੰਦਰ ਸਿੰਘ) ਆਬਕਾਰੀ ਵਿਭਾਗ ਦੀਆਂ ਨਜ਼ਰਾਂ ਤੋਂ ਓਹਲੇ ਪਿਛਲੇ ਸਾਲ ਦੀ ਡੰਪ ਕਰਕੇ ਰੱਖੀ ਨਜਾਇਜ਼ ਸ਼ਰਾਬ ਨੂੰ ਵੇਚਣ ਲਈ ਲੈ ਜਾਂਦੇ ਸ਼ਰਾਬ ਠੇਕੇਦਾਰਾਂ ਦੇ ਤਿੰਨ ਕਰਿੰਦਿਆਂ ਨੂੰ ਹਜ਼ਾਰਾਂ ਪੇਟੀਆਂ ਸਮੇਤ ਕਾਬੂ ਕਰਕੇ ਜ਼ਿਲ•ਾ ਪੁਲਿਸ ਨੇ ਫ਼ਿਰੋਜ਼ਪੁਰ ਦੇ ਨਾਮੀ ਠੇਕੇਦਾਰਾਂ ਤੇ ਉਹਨਾਂ ਦੇ ਕਰਿੰਦਿਆਂ ਸਮੇਤ ਸੱਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਪੁਲਿਸ ਥਾਣਾ ਸਿਟੀ ਜ਼ੀਰਾ ਦੇ ਮੁੱਖੀ ਦਵਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਕੱਲ ਉਹਨਾਂ ਸਮੇਤ ਪੁਲਿਸ ਪਾਰਟੀ ਦੇ ਉਚ ਅਧਿਕਾਰੀਆਂ ਦੇ ਹੁਕਮਾਂ ਤਹਿਤ ਮੇਨ ਹਾਈਵੇ ਮਖੂ ਰੋਡ ਜ਼ੀਰਾ ਨੇੜੇ ਟਾਟਾ ਏਜੰਸੀ ਸ਼ੱਕੀ ਵਹੀਕਲਾਂ ਦੀ ਚੈਕਿੰਗ 'ਤੇ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਮੌਜੂਦ ਸਨ ਤਾਂ ਮੁਖ਼ਬਰ ਖਾਸ ਦੀ ਮਿਲੀ ਇਤਲਾਹ 'ਤੇ 10 ਟਾਇਰੀ ਟਰਾਲੇ ਨੰਬਰ ਆਰ ਜੇ 19 ਜੀ ਏ 5385 ਜਿਸਨੂੰ ਡਰਾਇਵਰ ਪਲਵਿੰਦਰ ਸਿੰਘ ਚਲਾ ਰਿਹਾ ਸੀ ਅਤੇ ਟਰਾਲੇ ਦੇ ਅੱਗੇ ਸਵਿਫ਼ਟ ਕਾਰ ਨੰਬਰ ਪੀ ਬੀ 22 ਐਮ 8899 ਜਿਸ ਵਿੱਚ ਬਲਰਾਜ ਸਿੰਘ ਅਤੇ ਜਗਮੀਤ ਸਿੰਘ ਟਰੱਕ ਦੇ ਅੱਗੇ ਮਖੂ ਤੋ ਜ਼ੀਰਾ ਨੂੰ ਆ ਰਹੇ ਸਨ ਨੂੰ ਪੁਲਸ ਪਾਰਟੀ ਨੇ ਹਿਰਾਸਤ ਵਿੱਚ ਲੈ ਕੇ ਤਲਾਸ਼ੀ ਲਈ ਤਾਂ ਉਸ ਵਿੱਚੋ 1160 ਪੇਟੀਆਂ ਸ਼ਰਾਬ ਮਾਰਕਾ ਫਸਟ ਚੋਆਇਸ ਬ੍ਰਾਮਦ ਹੋਈ। ਉਨ•ਾਂ ਦੱਸਿਆ ਕਿ ਪੁੱਛਗਿੱਛ ਕਰਨ 'ਤੇ ਡਰਾਈਵਰ ਅਤੇ ਕਾਰ ਸਵਾਰਾਂ ਨੇ ਦੱਸਿਆ ਕਿ ਉਕਤ ਨਜਾਇਜ਼ ਸ਼ਰਾਬ ਫ਼ਿਰੋਜ਼ਪੁਰ ਦੇ ਨਾਮੀ ਸ਼ਰਾਬ ਠੇਕੇਦਾਰ ਨੀਰਜ਼ ਕੁਮਾਰ ਵਾਸੀ ਫ਼ਿਰੋਜ਼ਪੁਰ, ਫੁਰਮਾਨ ਸਿੰਘ ਸੰਧੂ ਪੁੱਤਰ ਪਿੱਪਲ ਸਿੰਘ ਵਾਸੀ ਮੱਖੂ, ਸੁਮਿਤ ਡੋਡਾ ਪੁੱਤਰ ਨਾਨਕ ਚੰਦ ਵਾਸੀ ਅਬੋਹਰ, ਅੰਸ਼ੂ ਵਾਸੀ ਨਮਕ ਮੰਡੀ ਫ਼ਿਰੋਜ਼ਪੁਰ ਸ਼ਹਿਰ ਜੋ ਕਿ ਸਮੂਹਿਕ ਤੌਰ 'ਤੇ ਸ਼ਰਾਬ ਦੇ ਠੇਕੇਦਾਰ ਹਨ, ਜਿਨ•ਾਂ ਦੀ ਸੰਕੇਤ ਫਰਮ ਤਰਨਤਾਰਨ ਵਿੱਚ ਹੈ ਅਤੇ ਉਨ•ਾਂ ਵੱਲੋਂ ਪਿਛਲੇ ਸਾਲ ਦੀ ਪੁਰਾਣੀ ਸ਼ਰਾਬ ਨਜਾਇਜ਼ ਠੇਕਾ ਸ਼ਰਾਬ ਡੰਪ ਕੀਤੀ ਹੋਈ ਹੈ। ਥਾਣਾ ਮੁੱਖੀ ਨੇ ਦੱਸਿਆ ਕਿ ਬਰੀਕੀ ਨਾਲ ਕੀਤੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਸ ਸ਼ਰਾਬ ਦਾ ਹਿਸਾਬ ਪੰਜਾਬ ਸਰਕਾਰ 'ਤੇ ਆਬਕਾਰੀ ਵਿਭਾਗ ਨੂੰ ਨਹੀਂ ਦਿੱਤਾ ਗਿਆ। ਉਨ•ਾਂ ਦੱਸਿਆ ਕਿ ਨੀਰਜ਼ ਕੁਮਾਰ ਵਾਸੀ ਫ਼ਿਰੋਜ਼ਪੁਰ, ਫੁਰਮਾਨ ਸਿੰਘ ਸੰਧੂ ਪੁੱਤਰ ਪਿੱਪਲ ਸਿੰਘ ਵਾਸੀ ਮੱਖੂ, ਸੁਮਿਤ ਡੋਡਾ ਪੁੱਤਰ ਨਾਨਕ ਚੰਦ ਵਾਸੀ ਅਬੋਹਰ, ਅੰਸ਼ੂ ਵਾਸੀ ਨਮਕ ਮੰਡੀ ਫ਼ਿਰੋਜ਼ਪੁਰ ਸ਼ਹਿਰ, ਪਲਵਿੰਦਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਬੋਦਲ ਗਰਨਾ ਸਾਹਿਬ ਤਹਿਸੀਲ ਦਸੂਹਾ ਜ਼ਿਲ•ਾ ਹੁਸ਼ਿਆਰਪੁਰ, ਬਲਰਾਜ ਸਿੰਘ ਪੁੱਤਰ ਬੁੱਗਰ ਸਿੰਘ ਵਾਸੀ ਬਹਾਵ ਵਾਲਾ ਜ਼ਿਲ•ਾ ਫਾਜਿਲਕਾ, ਜਗਮੀਤ ਸਿੰਘ ਪੁੱਤਰ ਬੋਹੜ ਸਿੰਘ ਵਾਸੀ ਭੰਗਾਲਾ ਜ਼ਿਲ•ਾ ਫਾਜਿਲਕਾ ਖਿਲਾਫ ਆਈ.ਪੀ.ਸੀ ਦੀ ਧਾਰਾ 420/120 ਬੀ ਅਤੇ 61/1/14 ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ਼ ਕਰਕੇ ਪਲਵਿੰਦਰ ਸਿੰਘ, ਬਲਰਾਜ ਸਿੰਘ ਅਤੇ ਜਗਮੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਜਦ ਕਿ ਬਾਕੀ ਚਾਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।