ਗਰਮੀ ਤੋਂ ਬਚਣ ਲਈ ਬੱਚਿਆਂ ਕੱਢੀ ਨਵੀਂ ਕਾਢ
ਗਰਮੀ ਤੋਂ ਬਚਣ ਲਈ ਬੱਚਿਆਂ ਕੱਢੀ ਨਵੀਂ ਕਾਢ
ਗਰਮੀ ਤੋਂ ਬਚਣ ਲਈ ਬੱਚਿਆਂ ਕੱਢੀ ਨਵੀਂ ਕਾਢ
ਗਰਮੀ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦਿਆਂ ਸਕੂਲਾਂ ਦੇ ਸਮੇਂ 'ਚ ਤਬਦੀਲੀ ਦੀ ਮੰਗ
By : ਬਾਬੂਸ਼ਾਹੀ ਬਿਊਰੋ
Friday, May 25, 2018 05:31 PM
ਭਰ ਗਰਮੀ ਵਿੱਚ ਸਿਰ 'ਤੇ ਚਾਦਰ ਲੈ ਕੇ ਸਕੂਲੋਂ ਪਰਤਦੇ ਬੱਚੇ
ਫ਼ਿਰੋਜ਼ਪੁਰ 25 ਮਈ (ਗੁਰਿੰਦਰ ਸਿੰਘ) ਦਿਨ ਬ ਦਿਨ ਵੱਧ ਰਹੀ ਗਰਮੀ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ । 43 ਡਿਗਰੀ ਸੈਲੀਸੀਅਸ ਤੱਕ ਪਹੁੰਚੇ ਗਰਮ ਤਾਪਮਾਨ 'ਚ ਆਮ ਆਦਮੀ ਦੇ ਨਾਲ ਨਾਲ ਬੱਚਿਆਂ ਦਾ ਹਾਲ ਵੀ ਬੁਰਾ ਹੋ ਰਿਹਾ ਹੈ। ਦਿਨ ਸਮੇਂ ਵਗਦੀ ਲੂ ਤੋਂ ਬਚਣ ਲਈ ਅੱਜ ਪਿੰਡ ਝੋਕ ਟਹਿਲ ਸਿੰਘ ਵਿਚ ਸਕੂਲੀ ਵਿਦਿਆਰਥੀਆਂ ਵੱਲੋਂ ਇਜ਼ਾਦ ਕੀਤਾ ਨਵਾਂ ਤਰੀਕਾ ਵੇਖਣ ਨੂੰ ਮਿਲਿਆ। ਜਿੱਥੇ ਨੰਨ•ੇ ਮੁੰਨ•ੇ ਬੱਚਿਆਂ ਦਾ ਇਕ ਕਾਫ਼ਿਲਾ ਸਿਰ ਤੇ ਚਾਦਰ ਲੈ ਕੇ ਗਰਮੀ ਤੋਂ ਬਚਣ ਦਾ ਯਤਨ ਕਰਦਾ ਹੋਇਆ ਵਿਖਾਈ ਦਿੱਤਾ। ਜਿਸ ਨੂੰ ਕੈਮਰੇ 'ਚ ਕੈਦ ਕਰ ਲਿਆ ਗਿਆ।
ਤਾਪਮਾਨ ਵਿੱਚ ਲਗਤਾਰ ਹੋ ਰਹੇ ਵਾਧੇ ਨੂੰ ਦੇਖਦਿਆਂ ਵਿਦਿਆਰਥੀਆਂ ਦੇ ਮਾਪਿਆਂ ਨੇ ਪੰਜਾਬ ਸਰਕਾਰ ਪਾਸੋਂ ਸਕੂਲਾਂ ਦੇ ਸਮੇਂ ਵਿੱਚ ਤਰਦੀਲੀ ਦੀ ਮੰਗ ਕੀਤੀ ਹੈ।