ਸਿੱਖ ਮੁਟਿਆਰ ਮਨਮੀਤ ਕੌਰ ਬਣੀ ਪਾਕਿਸਤਾਨ ਦੇ ਇਕ ਨਿੱਜੀ ਟੀ.ਵੀ. ਚੈਨਲ ਦੀ ਰਿਪੋਰਟਰ
ਸਿੱਖ ਮੁਟਿਆਰ ਮਨਮੀਤ ਕੌਰ ਬਣੀ ਪਾਕਿਸਤਾਨ ਦੇ ਇਕ ਨਿੱਜੀ ਟੀ.ਵੀ. ਚੈਨਲ ਦੀ ਰਿਪੋਰਟਰ
ਸਿੱਖ ਮੁਟਿਆਰ ਮਨਮੀਤ ਕੌਰ ਬਣੀ ਪਾਕਿਸਤਾਨ ਦੇ ਇਕ ਨਿੱਜੀ ਟੀ.ਵੀ. ਚੈਨਲ ਦੀ ਰਿਪੋਰਟਰ
By : ਬਾਬੂਸ਼ਾਹੀ ਬਿਊਰੋ
Sunday, May 20, 2018 07:41 PMਲਾਹੌਰ 20 ਮਈ 2018: ਪਾਕਿਸਤਾਨ ਦੇ ਨੀਊਜ਼ ਟੈਲੀਵੀਜ਼ਨ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਕਿ ਇਕ ਸਿੱਖ ਮਹਿਲਾ ਰਿਪੋਰਟਰ ਵਜੋਂ ਕਿਸੇ ਨਿੱਜੀ ਟੀ.ਵੀ. ਚੈਨਲ ਵਿਚ ਭਰਤੀ ਹੋਈ ਹੋਵੇ। ਮਨਮੀਤ ਕੌਰ, ਜੋ ਕਿ ਪੇਸ਼ਾਵਰ ਸ਼ਹਿਰ ਦੀ ਵਸਨੀਕ ਹੈ, ਨੇ ਬੀਤੇ ਸ਼ਨੀਵਾਰ ਪਾਕਿਸਤਾਨ ਦੇ ਇਕ ਨਿੱਜੀ ਨੀਊਜ਼ ਚੈਨਲ 'ਹਮ ਨਿਊਜ਼' 'ਚ ਬਤੌਰ ਰਿਪੋਰਟਰ ਜੁਆਇਨ ਕੀਤਾ ਹੈ। ਮਨਮੀਤ ਮਨੁੱਖੀ ਅਧਿਕਾਰਾਂ, ਘੱਟ ਗਿਣਤੀਆਂ, ਸਥਾਨਕ ਭਾਈਚਾਰਿਆਂ ਅਤੇ ਗੈਰ-ਸਰਕਾਰੀ ਸੰਗਠਨਾਂ ਦੇ ਮੁੱਦਿਆਂ 'ਤੇ ਰਿਪੋਰਟਿੰਗ ਕਰੇਗੀ।
ਲਾਹੌਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 24 ਸਾਲਾ ਮਨਮੀਤ ਨੇ ਕਿਹਾ ਕਿ ਭਾਵੇਂ ਮੀਡੀਆ ਉਸ ਦਾ ਖੇਤਰ ਨਹੀਂ ਹੈ, ਪਰ ਉਸਨੇ ਖੁਦ ਨੂੰ ਸਾਬਿਤ ਕਰਨ ਲਈ ਇਹ ਨੌਕਰੀ ਦੀ ਚੋਣ ਕੀਤੀ ਹੈ। ਇਸੇ ਦੌਰਾਨ ਮਨਮੀਤ ਨੇ ਪਾਕਿਸਤਾਨ ਵਿਚ ਸਿੱਖ ਮਹਿਲਾਵਾਂ ਦੇ ਹਾਲਾਤਾਂ ਬਾਰੇ ਵੀ ਦੱਸਿਆਂ ਕਿ ਕਿਵੇਂ ਪਾਕਿਸਤਾਨ ਵਿਚ ਸਿੱਖ ਕੁੜੀਆਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਘਰਾਂ ਵਿਚ ਬੈਠਣ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ। ਉਹਨਾਂ ਇਹ ਵੀ ਕਿਹਾ ਕਿ ਉਹ ਦੁਨੀਆਂ ਨੂੰ ਵਿਖਾਉਣਾ ਚਾਹੁੰਦੀ ਹੈ ਕਿ ਇਕ ਸਿੱਖ ਮਹਿਲਾਵਾਂ ਵੀ ਗੁਣਵਾਨ ਹਨ। ਕੌਰ ਨੇ ਘੱਟ ਗਿਣਤੀਆਂ ਨਾਲ ਵਿਵਾਹਰ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ "ਟੈਲੇਂਟਡ ਲੋਕਾਂ ਨੂੰ ਹਮੇਸ਼ਾਂ ਸਨਮਾਨਿਤ ਨਿਗ੍ਹਾਹਾਂ ਨਾਲ ਵੇਖਿਆ ਜਾਂਦਾ ਹੈ ਭਾਵੇਂ ਉਹ ਕਿਸੇ ਵੀ ਧਰਮ ਤੇ ਜਾਤਿ ਨਾਲ ਸਬੰਧ ਰੱਖਦੇ ਹੋਣ।