ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਵਿਦੇਸ਼ ਭੇਜਣ ਦੀ ਲੱਖਾਂ ਦੀ ਠੱਗੀ ਚ ਸ਼ਿਵ ਸੈਨਾ ਨੇਤਾ ਗ੍ਰਿਫ਼ਤਾਂਰ
ਵਿਦੇਸ਼ ਭੇਜਣ ਦੀ ਲੱਖਾਂ ਦੀ ਠੱਗੀ ਚ ਸ਼ਿਵ ਸੈਨਾ ਨੇਤਾ ਗ੍ਰਿਫ਼ਤਾਂਰ
Page Visitors: 2411

ਵਿਦੇਸ਼ ਭੇਜਣ ਦੀ  ਲੱਖਾਂ ਦੀ  ਠੱਗੀ ਚ ਸ਼ਿਵ ਸੈਨਾ  ਨੇਤਾ ਗ੍ਰਿਫ਼ਤਾਂਰ
By : ਬਾਬੂਸ਼ਾਹੀ ਬਿਊਰੋ
Friday, Apr 06, 2018 12:18 AM
ਵਿਦੇਸ਼ ਭੇਜਣ ਦੀ  ਲੱਖਾਂ ਦੀ  ਠੱਗੀ ਚ ਸ਼ਿਵ ਸੈਨਾ  ਨੇਤਾ ਗ੍ਰਿਫ਼ਤਾਂਰ
ਜੀ ਐੱਸ ਪੰਨੂ
ਪਟਿਆਲਾ 5 ਅਪ੍ਰੈਲ 2018 :
ਪਟਿਆਲਾ ਸ਼ਹਿਰ  ਦੇ  ਜਾਣੇ -ਪਛਾਣੇ ਸ਼ਹਿਰੀ ਅਤੇ ਸ਼ਿਵ ਸੈਨਾ  ਬਾਲ ਠਾਕਰੇ ਦੇ ਨੇਤਾ ਪ੍ਰਵੀਨ ਕਥੂਰੀਆ  ਬਾਹਰ ਭੇਜਣ ਦੀ  ਲੱਖਾਂ ਦੀ  ਠੱਗੀ ਚ ਗ੍ਰਿਫ਼ਤਾਰ  ਕਰ ਲਏ ਗਏ ਓਹਨਾ ਤੇ 420 ਦਾ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ  ਗਿਆ।
ਪਰਵੀਨ ਕਥੂਰੀਆ ਲੋਕਾਂ ਨੂੰ ਬਾਹਰ ਭੇਜਣ ਦਾ ਕੰਮ ਕਰਦੇ ਸਨ ਤੇ ਕਈ  ਵਾਰੀ ਕਈ ਬੱਚਿਆਂ ਦੇ ਫ਼ੈਸ਼ਨ ਸੋ ਵੀ ਕੀਤੇ ਸਨ। ਉਹ ਸ਼ਿਵ ਸੈਨਾ ਹਿੰਦੁਸਤਾਨ ਦੇ ਨਾਮਵਰ ਨੇਤਾ ਵੀ ਸਨ ਤੇ ਓਹਨਾ  ਦੇ ਨਾ ਥੱਲੇ ਕਈ  ਵਾਰੀ ਖ਼ਬਰਾਂ ਦਾ ਸਿਲਸਿਲਾ ਵੀ ਸ਼ਿਵ ਸੈਨਾ ਹਿੰਦੁਸਤਾਨ ਤੇ ਚਲਦਾ ਰਿਹਾ ਹੈ।
    ਅੱਜ ਕੱਲ੍ਹ ਓਹਨਾ ਦਾ ਸੰਬੰਧ ਸ਼ਿਵ ਸੈਨਾ ਬਾਲ ਠਾਕਰੇ ਨਾਲ ਹੋ ਗਿਆ ਸੀ।  ਪਰ ਸ਼ਿਵ ਸੈਨਾ  ਬਾਲ ਠਾਕਰੇ ਦੇ ਪ੍ਰਧਾਨ  ਕਹਿੰਦੇ ਹਨ ਕਿ  ਸ਼ਿਵ ਸੈਨਾ  ਬਾਲ ਠਾਕਰੇ  ਵਿਚ ਉਹ ਦੋ ਦਿਨ ਪਹਿਲਾ ਹੀ ਆਏ ਹਨ ਇਸ ਲਈ ਸਾਡਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ,ਕਥੂਰੀਆ ਇਕ ਸਮੇਂ ਕਾਂਗਰਸ ਨਾਲ ਵੀ ਸੀ। ਸੁਰਿੰਦਰ ਕੌਰ ਨੇ ਆਪਣੇ ਬਿਆਨ ਵਿਚ ਦੱਸਿਆ ਕੇ ਅਸੀਂ ਪਹਿਲਾ ਵੀ ਬਹੁਤ  ਕੈੰਮਪਲੈਟਸ ਕੀਤੀਆਂ ਹਨ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਅੱਜ ਅਸੀਂ ਮਾਡਲ ਟਾਊਨ  ਚੌਕੀ ਤੇ ਹੁਣ ਅਸੀਂ ਸਿਵਲ ਲਾਈਨ ਠਾਣੇ ਸਵੇਰ ਦੇ ਬੈਠੇ ਹਾਂ ਮੈ ਇਸ ਦੇ ਖਾਤੇ ਵਿਚ  ਆਸਟ੍ਰੇਲੀਆ ਸਿਡਨੀ ਭੇਜਣ ਲਈ  8.65 ਲੱਖ ਪੈਸੇ ਜਮਾ ਕੀਤੇ ਸੀ ਪਰ ਇਸਨੇ ਨਹੀਂ ਭੇਜਿਆ ਜੋ ਸਾਨੂੰ ਕਾਗ਼ਜ਼  ਦਿੱਤੇ ਸਾਰੇ ਨਕਲੀ ਸਨ ਬਾਦ  ਵਿਚ ਕਹਿਣ ਲਗਾ ਕਿ ਮੈ ਸਮੇਤ ਵਿਆਜ ਪੈਸੇ ਦੇ ਦੇਵਾਂਗਾ ਪਰ ਸਾਲ ਪੂਰਾ ਹੋਣ ਤੋਂ ਬਾਦ ਇਸ ਨੇ ਸਿਰਫ਼ 2ਲੱਖ 20 ਹਜ਼ਾਰ ਮੋੜੇ ਹਨ ਬਾਕੀ ਪੈਸੇ ਨਹੀਂ ਦਿੱਤੇ ਜਦੋਂ ਅਸੀਂ ਇਸ ਦੇ ਘਰ ਗਏ ਤਾ ਇਸ ਨੇ  ਤੇ ਇਸ ਦੀ ਔਰਤ ਮੋਨਿਕਾ  ਨੇ ਸਾਡੀ ਮਾਰ ਕਟਾਈ ਕੀਤੀ ਤੇ ਕਹਿੰਦਾ ਕਿ ਮੇਰੀ ਪੁਲਿਸ ਨਾਲ ਮਿਲੀ ਭੁਗਤ ਹੈ ਜਾਣ ਪਛਾਣ ਹੈ ਤੁਸੀਂ ਮੇਰਾ ਕੁੱਝ ਨਹੀਂ ਕਰ  ਸਕਦੇ ਹੋ। ਉਸ ਦੀ ਔਰਤ ਨੇ ਇਕ ਦੋ ਪੁਲਿਸ ਅਫ਼ਸਰਾਂ ਦੇ ਨਾ ਲੈ ਦੱਸਿਆ ਕੇ ਤੁਸੀਂ ਸਾਡਾ ਕੁੱਝ ਨਹੀਂ ਕਰ ਸਕਦੇ ਹੋ।
ਪਰ ਡੀ ਐੱਸ ਪੀ ਸਿਟੀ ਨੇ ਦੱਸਿਆ ਕਿ ਅਸੀਂ 1ਅਪ੍ਰੈਲ ਤੋਂ ਕੇਸ ਦਰਜ ਕੀਤਾ ਹੋਇਆ ਹੈ  ਤੇ ਅੱਜ  ਗ੍ਰਿਫ਼ਤਾਰ ਕਰ ਲਿਆ ਹੈ ਕਲ ਰਿਮਾਂਡ ਲੈ ਕੇ ਪੁੱਛ ਪੜਤਾਲ ਕੀਤੀ ਜਾਵੇ ਗੀ ਪਰ ਸਾਡੇ ਕੋਲ  ਇਕ ਹੀ ਕਮਪਲੇਟ ਹੈ ਬਾਕੀ ਤਫ਼ਤੀਸ਼ ਵਿਚ ਪਤਾ ਲਗੇਗਾ।  
...........................................
ਟਿੱਪਣੀ:- ਵਿਚਾਰਾ ਕੁਰੱਪਸ਼ਨ ਦੀ ਟਰੇਨਿੰਗ ਲੈ ਰਿਹਾ ਹੈ
, ਕੱਲ ਨੂੰ ਇਸ ਨੇ ਹੀ ਤਾਂ ਦੇਸ਼ ਦੀ ਵਾਗ-ਡੋਰ ਸਾਂਭਣੀ ਹੈ, ਜੇ ਟਰੇਨਿੰਗ ਨਹੀਂ ਲਵੇਗਾ ਤਾਂ, ਪਾਰਲੀਮੈਂਟ ਅਤੇ ਵਿਧਾਨ-ਸਭਾ ਤੇ ਕਬਜ਼ਾ ਕਰੀ ਬੈਠੇ, ਕਤਲਾਂ, ਡਕੈਤੀਆਂ, ਘੁਟਾਲਿਆਂ ਅਤੇ ਰੇਪ ਆਦਿ ਦੇ ਕੇਸਾਂ ਵਾਲਿਆਂ ਨਾਲ ਕਿਵੇਂ ਪੂਰਾ ਉਤਰੇਗਾ ?                ਵੇਖ ਲੈਣਾ ਇਸ ਨੂੰ ਤੱਤੀ ਵਾ ਨਹੀਂ ਲੱਗਣ ਲੱਗੀ (ਸਈਆਂ ਭਏ ਕੋਤਵਾਲ, ਫਿਰ ਡਰ ਕਾਹੇਕਾ ?)
  
               ਅਮਰ ਜੀਤ ਸਿੰਘ ਚੰਦੀ
   
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.