ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਰਮਨਦੀਪ ਦੀ ਅੰਤਿਮ ਵਿਦਾਇਗੀ ‘ਤੇ ਰੋਈ ਹਰ ਅੱਖ
ਰਮਨਦੀਪ ਦੀ ਅੰਤਿਮ ਵਿਦਾਇਗੀ ‘ਤੇ ਰੋਈ ਹਰ ਅੱਖ
Page Visitors: 2430

ਰਮਨਦੀਪ ਦੀ ਅੰਤਿਮ ਵਿਦਾਇਗੀ ‘ਤੇ ਰੋਈ ਹਰ ਅੱਖ
ਅਧਿਆਪਕ ਆਗੂ ਸਤੀਸ਼ ਕੰਬੋਜ ਸਾਂਝੇ ਪਰਿਵਾਰ ਵਿੱਚ ਸੀ ਉਹਨਾਂ ਦਾ ਵਿਸ਼ੇਸ਼ ਸਤਿਕਾਰ
By : ਜਗਦੀਸ਼ ਥਿੰਦ
Sunday, Feb 11, 2018 08:34 PM

  • ਚੱਲ ਵੱਸੀ ਰਮਨਦੀਪ ਕੌਰ ਦੀ ਫਾਇਲ ਫੋਟੋ
    ਜਗਦੀਸ਼ ਥਿੰਦ
    ਗੁਰੂਹਰਸਹਾਏ / ਫਿਰੋਜ਼ਪੁਰ 11 ਫਰਵਰੀ 2018 :
    ਅਧਿਆਪਕ ਯੂਨੀਅਨ ਦੇ ਆਗੂ ਅਤੇ ਹੈਡ ਟੀਚਰ
    ਸਰਕਾਰੀ ਪ੍ਰਾਇਮਰੀ ਸਕੂਲ ਕੁਤਬਗੜ ਭਾਟਾ  ਸਤੀਸ਼ ਕੰਬੋਜ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਰਮਨਦੀਪ ਕੌਰ ਦਿਲ ਦੀ ਧੜਕਣ ਰੁਕਣ ਨਾਲ ਅਕਾਲ ਚਲਾਣਾ ਕਰ ਗਏ। ਉਹ ਪੂਰੀ ਤਰ੍ਹਾਂ ਤੰਦਰੁਸਤ ਸਨ ਅਤੇ ਰਾਤ ਸਮੇਂ ਛਾਤੀ ਵਿੱਚ ਦਰਦ ਹੋਣ ਦੀ ਸਥਿਤੀ ਵਿਚ ਹਸਪਤਾਲ ਲੈ ਕੇ ਜਾਇਆ ਗਿਆ ਤਾਂ ਤਦ ਤੱਕ ਕਾਫੀ ਦੇਰ ਹੋ ਚੁੱਕੀ ਸੀ। ਉਹ 2  ਬੱਚਿਆਂ ਦੀ ਮਾਂ ਸੀ। ਚੱਲ ਵੱਸੀ ਰਮਨਦੀਪ ਬਹੁਪੱਖੀ ਸ਼ਖਸੀਅਤ ਦੀ ਮਾਲਕ ਸੀ।
    ਉਹ ਆਪਣੇ ਸਹੁਰੇ ਪਰਿਵਾਰ ਦੇ ਮੈਂਬਰਾਂ ਨਾਲ ਪੂਰੇ ਫਰਜਾਂ ਨੂੰ ਨਿਭਾਉਣ ਦੇ ਨਾਲ ਹੀ ਆਪਣੇ ਪੇਕੇ  ਘਰ ਦੇ ਦੁੱਖ ਸੁੱਖ ਵਿੱਚ ਵੀ ਆਪਣੀ ਸ਼ਮੂਲੀਅਤ ਕਰਨ ਵਿੱਚ ਮੋਹਰੀ ਦਿਖਾਈ ਦਿੰਦੇ ਸਨ । ਉਹਨਾਂ ਦਾ ਅੱਜ ਪਿੰਡ ਤੇਲੀਆਂ ਵਾਲਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।  ਅੱਜ ਇਸ ਫਾਨੀ ਸੰਸਾਰ ਤੋਂ ਕੂਚ ਕਰਨ ਵਾਲੀ ਇਸ ਅਚਾਨਕ ਵਿਛੋੜੇ ਉੱਪਰ ਵੱਖ ਵੱਖ ਹਸਤੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.