ਭਾਰਤੀ ਟੀਮ ‘ਚ ਸ਼ਾਮਲ ਹੋਣ ਦੇ ਸੁਪਨੇ ਨਹੀਂ ਹੋਏ ਪੂਰੇ, ਅਮਰੀਕਾ ‘ਚ ਜਾ ਬਣਿਆ ਇੰਟਰਨੈਸ਼ਨਲ ਕ੍ਰਿਕਟਰ ਪੰਜਾਬੀ ਖਿਲਾੜੀ
By : ਬਾਬੂਸ਼ਾਹੀ ਬਿਊਰੋ
Sunday, Jan 14, 2018 11:58 AM
-
-
-
ਚੰਡੀਗੜ੍ਹ , 13 ਜਨਵਰੀ , 2018 : ਮੋਹਾਲੀ ਦੇ ਜਿਸ ਨੌਜਵਾਨ ਖਿਡਾਰੀ ਦਾ ਇੰਡੀਅਨ ਕ੍ਰਿਕਟ ਟੀਮ ਵਿਚ ਖੇਡਣ ਦਾ ਸੁਪਨਾ ਪੂਰਾ ਨਹੀਂ ਹੋਇਆ ਪਰ ਉਸਦੀ ਖ਼ੁਸ਼ਨਸੀਬੀ ਦੇਖੋ ਕਿ ਉਹ ਵਿਦੇਸ਼ ਪੁੱਜ ਕੇ ਦੁਨੀਆਂ ਦੇ ਸਭ ਤੋਂ ਵਿਕਸਤ ਅਤੇ ਅਮੀਰ ਮੰਨੇ ਜਾਂਦੇ ਮੁਲਕ ਦੀ ਕ੍ਰਿਕਟ ਟੀਮ ਦਾ ਖਿਡਾਰੀ ਚੁਣਿਆ ਗਿਆ . ਇਹ ਨੌਜਵਾਨ ਖਿਡਾਰੀ ਹੈ ਸੰਨੀ ਸੋਹਲ ਜੋ ਕਿ ਹਾਲ ਵਿਚ ਅਮਰੀਕਾ ਦੀ ਇੰਟਰਨੈਸ਼ਨਲ ਕ੍ਰਿਕਟ ਟੀਮ ਲਈ ਚੁਣਿਆ ਗਿਆ ਹੈ . ਉਹ ਅਮਰੀਕਾ ਡੀ ਉਸ 14 ਮੈਂਬਰੀ ਸੁਕੁਐਡ ਵਿਚ ਸ਼ਸ਼ਾਮਲ ਹੈ ਜਿਸਨੇ ਵੈਸਟ ਇੰਡੀਜ਼ ਵਿਚ 31 ਜਨਵਰੀ ਤੋਂ ਸ਼ੁਰੂ ਹੋ ਰਹੇ ਸੁਪਰ 50 ਕ੍ਰਿਕਟ ਮੁਕਾਬਲੇ ਵਿਚ ਹਿੱਸਾ ਲੈਣਾ ਹੈ .
( ਅਮਰੀਕੀ ਕ੍ਰਿਕਟ ਟੀਮ ਵਿਚ ਹੋਈ ਚੋਣ ਦਾ ਸੁੱਖ-ਸੁਨੇਹਾ )
30 ਸਾਲਾ ਸੰਨੀ ਇੰਡੀਆ ਦੀ ਅੰਡਰ 19 ਟੀਮ ਵਿਚ 2007 ਵਿਚ ਮਲੇਸ਼ੀਆ , ਇੰਗਲੈਂਡ ਅਤੇ ਸ੍ਰੀ ਲੰਕਾ ਖ਼ਿਲਾਫ਼ ਖੇਡਿਆ ਸੀ . ਉਸਨੇ ਪੰਜਾਬ ਲਈ ਪਹਿਲੇ ਦਰਜੇ ਦੇ 21 ਮੈਚ ਖੇਡੇ . 2011 ਵਿਚ ਉਸ ਨੇ ਆਈ ਪੀ ਐਲ ਵਿਚ ਵੀ ਆਪਣੀ ਸ਼ਾਨਦਾਰ ਖੇਡ ਦਿਖਾਈ ਸੀ .ਆਪਣੀ ਪਤਨੀ ਅਤੇ ਬੱਚੇ ਨਾਲ ਜਿੱਤੇ ਹੋਏ ਕੱਪ ਦੀ ਖੁਸ਼ੀ ਸਾਂਝੀ ਕਰਦੇ ਹੋਏ ਸੰਨੀ ਸੋਹਲ
2014 ਵਿਚ ਉਹ ਅਮਰੀਕਾ ਦੇ ਮੇਰੀਲੈਂਡ ਵਿਚ ਮਾਈਗ੍ਰੇਟ ਕਰ ਗਿਆ ਜਿਥੇ ਉਹ ਪਿਛਲੇ ਕੁਝ ਸਮੇਂ ਤੋਂ ਵਾਸ਼ਿੰਗਟਨ ਕ੍ਰਿਕਟ ਲੀਗ ਵਿਚ ਖੇਡਦਾ ਰਿਹਾ ਹੈ .
ਉਸਦੇ ਨਜ਼ਦੀਕ ਰਿਸ਼ਤੇਦਾਰ ਅੰਮ੍ਰਿਤਪਾਲ ਸਿੰਘ ਨੇ ਸੰਗਰੂਰ ਤੋਂ ਬਾਬੂਸ਼ਾਹੀ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸੰਨ੍ਹੀ ਦੀ ਕਾਬਲੀਅਤ ਅਤੇ ਖੇਡ ਸਮਰੱਥਾ ਦਾ ਭਾਰਤ ਨੇਂ ਫ਼ਾਇਦਾ ਨਹੀਂ ਉਠਾਇਆ ਜੋ ਕਿ ਇੱਕ ਬੇਗਾਨੇ ਮੁਲਕ ਨੇ ਹਾਸਲ ਕਰ ਲਿਆ