December 26
13:42 2017
ਵਾਸ਼ਿੰਗਟਨ, 26 ਦਸੰਬਰ (ਪੰਜਾਬ ਮੇਲ)- ਅਮਰੀਕਾ ਵਿਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਮਰੀਕਾ ਦੇ ਡੇਲਾਵਰੇ ਵਿਚ 50 ਸਾਲ ਪੁਰਾਣੇ ਚਰਚ ਨੂੰ ਇਕ ਨਵੀਂ ਪਛਾਣ ਦਿੱਤੀ ਗਈ ਹੈ। ਇਸ ਨਵੀਂ ਪਛਾਣ ਵਿਚ ਇਸ ਚਰਚ ਨੂੰ ਸਵਾਮੀਨਾਰਾਇਣ ਮੰਦਰ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਨਵੰਬਰ ਵਿਚ ਇਸ ਚਰਚ ਨੂੰ ਮੰਦਰ ਵਿਚ ਤਬਦੀਲ ਕੀਤਾ ਗਿਆ ਸੀ। ਸਵਾਮੀਨਾਰਾਇਣ ਸੰਸਥਾ ਵੱਲੋਂ ਪੂਰੀ ਦੁਨੀਆ ਵਿਚ ਹੁਣ ਤੱਕ ਪੰਜ ਚਰਚਾਂ ਨੂੰ ਮੰਦਰ ਵਿਚ ਤਬਦੀਲ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿਚੋਂ ਤਿੰਨ ਅਮਰੀਕਾ ਵਿਚ ਸਥਿਤ ਹਨ। ਸਵਾਮੀਨਾਰਾਇਣ ਸੰਸਥਾ ਦੀਆਂ ਸ਼ਾਖਾਵਾਂ ਦੁਨੀਆ ਦੇ ਕਈ ਦੇਸ਼ਾਂ ਵਿਚ ਹਨ, ਜਿਸ ਦੇ ਜ਼ਰੀਏ ਹਿੰਦੂ ਧਰਮ ਦੇ ਪ੍ਰਚਾਰ-ਪ੍ਰਸਾਰ ਦਾ ਕੰਮ ਕੀਤਾ ਜਾਂਦਾ ਹੈ।
ਡੇਲਾਵਰੇ ਦਾ ਇਹ ਚਰਚ ਕਾਫੀ ਸਮੇਂ ਤੋਂ ਬੇਕਾਰ ਪਿਆ ਸੀ। ਇਸ ਲਈ ਸਵਾਮੀ ਨਾਰਾਇਣ ਸੰਸਥਾ ਨੇ ਇਸ ਨੂੰ ਆਪਣੇ ਕਬਜ਼ੇ ਵਿਚ ਲੈਣ ਦਾ ਫੈਸਲਾ ਲਿਆ ਸੀ। ਇਸ ਮੰਦਰ ਵਿਚ ਭਗਵਾਨ ਸਵਾਮੀ ਨਾਰਾਇਣ ਦੇ ਇਲਾਵਾ ਭਗਵਾਨ ਹਨੂੰਮਾਨ ਅਤੇ ਗਣੇਸ਼ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਹਨ। ਡੇਲਾਵਰੇ ਵਿਚ ਹਿੰਦੂ ਭਾਈਚਾਰੇ ਦੇ ਕਰੀਬ 700 ਲੋਕ ਰਹਿੰਦੇ ਹਨ। ਇਸ ਗਿਣਤੀ ਨੂੰ ਦੇਖਦੇ ਹੋਏ ਸੰਸਥਾ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਇਹ ਸੱਭਿਆਚਾਰਕ ਕੇਂਦਰ ਦੇ ਰੂਪ ਵਿਚ ਉੱਭਰੇਗਾ। ਇੱਥੇ ਧਾਰਮਿਕ ਪ੍ਰੋਗਰਾਮਾਂ ਦੇ ਇਲਾਵਾ ਸੱਭਿਆਚਾਰਕ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਣਗੇ।
ਡੇਲਾਵਰੇ ਤੋਂ ਪਹਿਲਾਂ ਸਵਾਮੀਨਾਰਾਇਣ ਸੰਸਥਾ ਕੈਲੀਫੋਰਨੀਆ ਅਤੇ ਕੈਂਟਕੀ ਸਥਿਤ ਚਰਚ ਨੂੰ ਆਪਣੇ ਅਧਿਕਾਰ ਵਿਚ ਲੈ ਕੇ ਉਸ ਨੂੰ ਮੰਦਰ ਦੇ ਰੂਪ ਵਿਚ ਪਛਾਣ ਦੇ ਚੁੱਕੀ ਹੈ। ਇਹ ਸੰਸਥਾ ਬ੍ਰਿਟੇਨ ਵਿਚ ਵੀ ਦੋ ਚਰਚਾਂ ਨੂੰ ਨਵੀਂ ਪਛਾਣ ਦੇ ਚੁੱਕੀ ਹੈ। ਇਨ੍ਹਾਂ ਵਿਚੋਂ ਇਕ ਲੰਡਨ ਅਤੇ ਦੂਜਾ ਬੋਲਟਨ ਵਿਚ ਹੈ। ਇਕ ਅੰਗਰੇਜੀ ਅਖਬਾਰ ਦੀ ਰਿਪੋਰਟ ਮੁਤਾਬਕ ਸਵਾਮੀਨਾਰਾਇਣ ਸੰਸਥਾ ਦੇ ਪ੍ਰਸ਼ਾਸਕ ਵਾਸੂ ਪਟੇਲ ਨੇ ਦੱਸਿਆ ਕਿ ਸਾਲ 2014-15 ਵਿਚ ਹਾਈਲੈਂਡ ਮੈਨਾਨਾਈਟ ਚਰਚ ਨੂੰ ਅਧਿਕਾਰ ਵਿਚ ਲਿਆ ਸੀ। ਇਸ ਮਗਰੋਂ ਤਿੰਨ ਸਾਲ ਤੱਕ ਇਸ ਨੂੰ ਨਵੇਂ ਸਿਰੇ ਤੋਂ ਤਿਆਰ ਕਰ ਕੇ ਮੰਦਰ ਦਾ ਰੂਪ ਦਿੱਤਾ ਗਿਆ। ਉਨ੍ਹਾਂ ਮੁਤਾਬਕ ਮੁੜ ਉਸਾਰੀ ਦਾ ਕੰਮ ਪੂਰਾ ਹੋਣ ਮਗਰੋਂ ਭਾਰਤ ਤੋਂ ਵਿਸ਼ੇਸ਼ ਤੌਰ ‘ਤੇ ਲਿਆਏ ਗਏ ਦੋ ਸ਼ਿਖਰ ਅਤੇ ਇਕ ਗੁੰਬਦ ਨੂੰ ਇਸ ਵਿਚ ਸਥਾਪਿਤ ਕੀਤਾ ਗਿਆ ਸੀ। ਵਾਸੂ ਪਟੇਲ ਨੇ ਦੱਸਿਆ ਕਿ 3 ਹਜ਼ਾਰ ਵਰਗ ਫੁੱਟ ਵਿਚ ਫੈਲੇ ਇਸ ਚਰਚ ਨੂੰ ਮੰਦਰ ਵਿਚ ਤਬਦੀਲ ਕਰਨ ਵਿਚ ਤਕਰੀਬਨ 1.45 ਮਿਲੀਅਨ ਡਾਲਰ ਦਾ ਖਰਚ ਆਇਆ ਸੀ।