ਖ਼ਬਰਾਂ
ਕੈਨੇਡਾ-ਅਮਰੀਕਾ ਸਰਹੱਦ ਤੋਂ 1 ਕੁਇੰਟਲ ਕੋਕੀਨ ਸਮੇਤ 2 ਪੰਜਾਬੀ ਗ੍ਰਿਫ਼ਤਾਰ
Page Visitors: 2456
ਕੈਨੇਡਾ-ਅਮਰੀਕਾ ਸਰਹੱਦ ਤੋਂ 1 ਕੁਇੰਟਲ ਕੋਕੀਨ ਸਮੇਤ 2 ਪੰਜਾਬੀ ਗ੍ਰਿਫ਼ਤਾਰ
December 13
10:26 2017
ਕੈਲਗਰੀ ਹਵਾਈ ਅੱਡੇ ਵਿਚਲੇ ਸੀ.ਬੀ.ਐੱਸ.ਏ. ਦਫ਼ਤਰ ‘ਚ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਇਹ ਖੁਲਾਸਾ ਕੀਤਾ ਗਿਆ। ਸੂਹੀਆ-ਤੰਤਰ ਦੀ ਸੂਚਨਾ ਬਾਅਦ ਸੀ.ਬੀ.ਐੱਸ.ਏ. ਅਤੇ ਆਰ.ਸੀ.ਐੱਮ.ਪੀ. ਨੇ ਇੱਕ ਟਰੱਕ ਦੀ ਛਾਣਬੀਣ ਕੀਤੀ, ਜੋ ਦੋ ਦਸੰਬਰ ਦੀ ਰਾਤ ਕੈਲੀਫੋਰਨੀਆ ਤੋਂ ਕੈਲਗਰੀ ਦਾ ਲੋਡ ਲੈ ਕੇ ਆ ਰਿਹਾ ਸੀ। ਸਭ ਤੋਂ ਪਹਿਲਾਂ ਪੁਲਿਸ ਨੇ ਦੱਸਿਆ ਕਿ ਜਦ ਉਨ੍ਹਾਂ ਨੇ ਟਰੱਕ ਦੀ ਜਾਂਚ ਕੀਤੀ ਗਈ, ਤਾਂ ਉਨ੍ਹਾਂ ਨੂੰ ਮਾਈਕ੍ਰੋਵੇਵ ‘ਚੋਂ ਡਰੱਗਜ਼ ਦੀਆਂ 8 ਬ੍ਰਿਕਸ ਮਿਲੀਆਂ, ਫਿਰ ਉਨ੍ਹਾਂ ਨੂੰ ਮਾਈਕ੍ਰੋਵੇਵ ਦੇ ਪਿਛਲੇ ਪਾਸਿਓਂ 14 ਬ੍ਰਿਕਸ (ਇੱਟਾਂ) ਮਿਲੀਆਂ। ਇਸ ਤੋਂ ਬਾਅਦ ਪੂਰੇ ਟਰੱਕ ਦੀ ਹੋਰ ਚੈਕਿੰਗ ਕੀਤੀ ਗਈ।
ਇਸ ਪੂਰੀ ਚੈਕਿੰਗ ਦੌਰਾਨ ਕੋਕੀਨ ਦੀਆਂ ਕੁੱਲ 84 ਇੱਟਾਂ ਬਰਾਮਦ ਹੋਈਆਂ, ਜੋ ਬਹੁਤ ਹੀ ਯੋਜਨਾਬੱਧ ਢੰਗ ਨਾਲ ਟਰੱਕ ‘ਚ ਛੁਪਾਈਆਂ ਗਈਆਂ ਸਨ। ਆਰ.ਸੀ.ਐੱਮ.ਪੀ. ਦੇ ਇੰਸਪੈਕਟਰ ਐਲਨ ਲੈਈ ਨੇ ਦੱਸਿਆ ਕਿ ਇਸ ਡਰੱਗ ਨੂੰ ਕੈਲਗਰੀ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਸਪਲਾਈ ਕੀਤਾ ਜਾਣਾ ਸੀ। ਬਰਾਮਦ ਕੀਤੀ ਕੋਕੀਨ ਦੀ ਕੀਮਤ ਅੰਦਾਜ਼ਨ 84 ਲੱਖ ਡਾਲਰ ਬਣਦੀ ਹੈ।
ਮੁਲਜ਼ਮ ਗੁਰਮਿੰਦਰ ਸਿੰਘ ਤੂਰ ਅਤੇ ਕਿਰਨਦੀਪ ਕੌਰ ਤੂਰ ਅਮਰੀਕਾ ਦੇ ਫਰਿਜ਼ਨੋ ਸ਼ਹਿਰ ਦੇ ਵਸਨੀਕ ਦੱਸੇ ਜਾ ਰਹੇ ਹਨ ਅਤੇ ਦੋਹਾਂ ਨੂੰ ਲੈਥਬ੍ਰਿਜ ਸ਼ਹਿਰ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ।