ਖ਼ਬਰਾਂ
ਬ੍ਰਿਟੇਨ ‘ਚ ਲੜਕੀ ਦੀ ਇੱਜ਼ਤ ਬਚਾਉਣ ਵਾਲੇ ਪੰਜਾਬੀ ਟੈਕਸੀ ਡਰਾਈਵਰ ਨੂੰ ਕੀਤਾ ਗਿਆ ਸਨਮਾਨਤ
Page Visitors: 2431
ਬ੍ਰਿਟੇਨ ‘ਚ ਲੜਕੀ ਦੀ ਇੱਜ਼ਤ ਬਚਾਉਣ ਵਾਲੇ ਪੰਜਾਬੀ ਟੈਕਸੀ ਡਰਾਈਵਰ ਨੂੰ ਕੀਤਾ ਗਿਆ ਸਨਮਾਨਤ
November 30
17:40 2017
24 ਸਾਲ ਦਾ ਸੈਮ ਹੇਵਿੰਗਸ ਨਾਬਾਲਗ ਲੜਕੀ ਦੇ ਟੈਕਸੀ ਤੋਂ ਉਤਰਨ ‘ਤੇ ਅਗਵਾ ਕਰਨ ਲਈ ਘਾਤ ਲਾ ਕੇ ਬੈਠਾ ਸੀ। ਉਹ ਆਨਲਾਈਨ ਸਾਈਟਾਂ ‘ਤੇ ਇਕ ਪੀੜਤਾ ਦੇ ਅਗਵਾ, ਉਸ ਨੂੰ ਨਸ਼ੀਲਾ ਪਦਾਰਥ ਖੁਆਉਣ ਅਤੇ ਬਲਾਤਕਾਰ ਕਰਨ ਕਰ ਕੇ ਚਰਚਾ ਵਿਚ ਆ ਚੁੱਕਾ ਸੀ। ਲੜਕੀ ਉਸ ਵਿਅਕਤੀ ਨੂੰ ਮਿਲਣ ਜਾ ਰਹੀ ਸੀ। ਲੜਕੀ ਨੂੰ ਟੈਕਸੀ ਡਰਾਈਵਰ ਨਾਲ ਦੇਖ ਕੇ ਅਪਰਾਧੀ ਉੱਥੇ ਨਹੀਂ ਪਹੁੰਚਿਆ। ਜਦੋਂ ਲੜਕੀ ਨੂੰ ਮਿਲਣ ਲਈ ਕੋਈ ਨਹੀਂ ਆਇਆ ਤਾਂ ਟੈਕਸੀ ਡਰਾਈਵਰ ਸਤਬੀਰ ਨੇ ਉਸ ਤੋਂ ਪੁੱਛਿਆ। ਲੜਕੀ ਨੇ ਉਸ ਨੂੰ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ, ਜਿਸ ਤੋਂ ਬਾਅਦ ਸਤਬੀਰ ਨੇ ਆਪਣੀ ਪਤਨੀ ਨੂੰ ਫੋਨ ਕਰ ਕੇ ਬੁਲਾਇਆ ਅਤੇ ਲੜਕੀ ਨਾਲ ਗੱਲਬਾਤ ਕਰਨ ਲਈ ਕਿਹਾ। ਸਤਬੀਰ ਨੂੰ ਗੱਲਬਾਤ ਦੌਰਾਨ ਪਤਾ ਲੱਗਾ ਕਿ ਲੜਕੀ ਦੇ ਮਾਤਾ-ਪਿਤਾ ਨੂੰ ਨਹੀਂ ਪਤਾ ਸੀ ਕਿ ਉਹ ਕਿੱਥੇ ਹੈ। ਡਰਾਈਵਰ ਸਤਬੀਰ ਨੇ ਇਹ ਗੱਲ ਪਤਾ ਲੱਗਣ ‘ਤੇ ਪੁਲਸ ਨੂੰ ਜਾਣਕਾਰੀ ਦਿੱਤੀ ਅਤੇ ਲੜਕੀ ਨੂੰ ਇਕ ਅਪਰਾਧੀ ਦਾ ਸ਼ਿਕਾਰ ਹੋਣ ਤੋਂ ਬਚਾ ਲਿਆ।
ਅਰੋੜਾ ਨੂੰ ਹੁਣ ਲੜਕੀ ਦੀ ਸੁਰੱਖਿਆ ਲਈ ਸਨਮਾਨਤ ਕੀਤਾ ਗਿਆ। ਕੌਂਸਲਰ ਕਿਆਰਨ ਮਲੌਨ ਵਲੋਂ ਸਤਬੀਰ ਨੂੰ ਲੜਕੀ ਦੀ ਸੁਰੱਖਿਆ ਲਈ ਸੁਰੱਖਿਆ ਸਰਟੀਫਿਕੇਟ ਦਿੱਤਾ ਗਿਆ। ਕੌਂਸਲਰ ਕਿਆਰਨ ਨੇ ਕਿਹਾ ਕਿ ਮੈਂ ਸਤਬੀਰ ਦੇ ਪ੍ਰਸ਼ੰਸਾ ਕਰਦਾ ਹੈ, ਜਿਸ ਨੇ ਇਹ ਪਛਾਣ ਕੀਤੀ ਕਿ ਉਸ ਦੀ ਟੈਕਸੀ ‘ਚ ਸਵਾਰ ਯਾਤਰੀ ਗੰਭੀਰ ਖਤਰੇ ਵਿਚ ਸੀ। ਉਸ ਨੇ ਲੜਕੀ ਦੀ ਇੱਜ਼ਤ ਨੂੰ ਬਚਾ ਕੇ ਬਹੁਤ ਵੱਡਾ ਕੰਮ ਕੀਤਾ ਹੈ ਅਤੇ ਸਾਨੂੰ ਉਨ੍ਹਾਂ ‘ਤੇ ਮਾਣ ਹੈ।